ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਣਬ ਮੁਖਰਜੀ, ਨਾਨਾਜੀ ਦੇਸ਼ਮੁਖ ਤੇ ਭੁਪੇਨ ਹਜ਼ਾਰਿਕਾ ਨੂੰ ਭਾਰਤ–ਰਤਨ

ਪ੍ਰਣਬ ਮੁਖਰਜੀ, ਨਾਨਾਜੀ ਦੇਸ਼ਮੁਖ ਤੇ ਭੁਪੇਨ ਹਜ਼ਾਰਿਕਾ ਨੂੰ ਭਾਰਤ–ਰਤਨ

ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਅੱਜ ਸ੍ਰੀ ਨਾਨਾਜੀ ਦੇਸ਼ਮੁਖ, ਸ੍ਰੀ ਪ੍ਰਣਬ ਮੁਖਰਜੀ ਅਤੇ ਸ੍ਰੀ ਭੁਪੇਨ ਹਜ਼ਾਰਿਕਾ ਨੂੰ ਦੇਸ਼ ਦਾ ਸਰਬਉੱਚ ਸਨਮਾਨ ‘ਭਾਰਤ–ਰਤਨ’ ਦੇਣ ਦਾ ਐਲਾਨ ਕੀਤਾ।

 

 

ਸ੍ਰੀ ਨਾਨਾਜੀ ਦੇਸ਼ਮੁਖ ਇੱਕ ਸਮਾਜਕ ਕਾਰਕੁੰਨ ਸਨ, ਜਿਨ੍ਹਾਂ ਨੇ ਸਿੱਖਿਆ, ਸਿਹਤ ਅਤੇ ਪਿੰਡਾਂ ਦੇ ਨਿਵਾਸੀਆਂ ਨੂੰ ਸਵੈ–ਨਿਰਭਰ ਬਣਾਉਣ ਲਈ ਵੱਡੀਆਂ ਮੁਹਿੰਮਾਂ ਵਿੱਢੀਆਂ ਸਨ। ਉਨ੍ਹਾਂ ਨੂੰ ਪਹਿਲਾਂ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਹੁਣ ਉਨ੍ਹਾਂ ਨੂੰ ਭਾਰਤ–ਰਤਨ ਮਰਨ–ਉਪਰੰਤ ਦੇਣ ਦਾ ਐਲਾਨ ਕੀਤਾ ਗਿਆ ਹੈ।

 

 

ਸਾਬਕਾ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਵੀ ਭਾਰਤ–ਰਤਨ ਦੇਣ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਹੁੰਦਿਆਂ ਹੁਣ ਕਾਂਗਰਸੀ ਆਗੂ ਸ੍ਰੀ ਪ੍ਰਣਬ ਮੁਖਰਜੀ ਨੂੰ ਭਾਰਤ–ਰਤਨ ਦੇਣ ਦਾ ਐਲਾਨ ਕਰਨਾ ਆਪਣੇ–ਆਪ ਵਿੱਚ ਇੱਕ ਵੱਡੀ ਖ਼ਬਰ ਹੈ।

 

 

ਉੱਘੇ ਗਾਇਕ ਭੁਪੇਨ ਹਜ਼ਾਰਿਕਾ ਨੂੰ ਵੀ ਮਰਨ–ਉਪਰੰਤ ਇਹ ਸਰਬਉੱਚ ਪੁਰਸਕਾਰ ਭਾਰਤ–ਰਤਨ ਦੇਣ ਦਾ ਐਲਾਨ ਕੀਤਾ ਗਿਆ ਹੈ। ਸ੍ਰੀ ਹਜ਼ਾਰਿਕਾ ਆਸਾਮ ਦੇ ਜੰਮਪਲ਼ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bharat Ratna to Parnab Deshmukh Hazarika