ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਸਕਰ ਖੁਲਬੇ ਤੇ ਅਮਰਜੀਤ ਸਿਨਹਾ PM ਮੋਦੀ ਦੇ ਸਲਾਹਕਾਰ ਨਿਯੁਕਤ

ਸੇਵਾਮੁਕਤ ਆਈਏਐਸ ਅਧਿਕਾਰੀ ਭਾਸਕਰ ਖੁੱਬੇ ਅਤੇ ਅਮਰਜੀਤ ਸਿਨਹਾ ਨੂੰ ਪ੍ਰਧਾਨ ਮੰਤਰੀ ਦੇ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇਕ ਸਰਕਾਰੀ ਆਦੇਸ਼ ਚ ਦਿੱਤੀ ਗਈ।

 

ਆਦੇਸ਼ ਚ ਕਿਹਾ ਗਿਆ ਹੈ ਕਿ ਦੋਵਾਂ ਅਧਿਕਾਰੀਆਂ ਨੂੰ ‘ਕੈਬਨਿਟ ਦੀ ਨਿਯੁਕਤੀ ਕਮੇਟੀ’ (ਏ.ਸੀ.ਸੀ.) ਵੱਲੋਂ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਦੇ ਸਕੱਤਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ।

 

ਭਾਸਕਰ ਖੁਲਬੇ ਅਤੇ ਅਮਰਜੀਤ ਸਿਨਹਾ ਦੋਵੇਂ 1983 ਬੈਚ ਦੇ ਸਾਬਕਾ ਆਈਏਐਸ ਅਧਿਕਾਰੀ ਹਨ। ਖੁਲਬੇ ਪੱਛਮੀ ਬੰਗਾਲ ਕੇਡਰ ਦੇ ਸੀ ਤੇ ਸਿਨਹਾ ਬਿਹਾਰ ਕੇਡਰ ਦੇ ਸੀ। ਸਿਨਹਾ ਪਿਛਲੇ ਸਾਲ ਪੇਂਡੂ ਵਿਕਾਸ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ, ਜਦੋਂਕਿ ਖੁਲਬੇ ਨੇ ਪ੍ਰਧਾਨ ਮੰਤਰੀ ਦਫ਼ਤਰ ਵਿਚ ਸੇਵਾ ਨਿਭਾਈ ਹੈ।

 

ਆਦੇਸ਼ ਚ ਕਿਹਾ ਗਿਆ ਹੈ ਕਿ ਨਿਯੁਕਤੀਆਂ ਦੋ ਸਾਲਾਂ ਦੇ ਸਮੇਂ ਲਈ ਇਕਰਾਰਨਾਮੇ ਦੇ ਅਧਾਰ ਤੇ ਕੀਤੀਆਂ ਗਈਆਂ ਹਨ ਅਤੇ ਅਗਲੇ ਹੁਕਮਾਂ ਤੋਂ ਬਾਅਦ ਹੀ ਇਸ ਚ ਵਾਧਾ ਹੋਵੇਗਾ। ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਚ ਸੈਕਟਰੀ ਪੱਧਰ ਦੇ ਅਧਿਕਾਰੀਆਂ ਨੂੰ ਦੁਬਾਰਾ ਲਾਉਣ ਵਾਲੇ ਅਧਿਕਾਰੀਆਂ ਦੇ ਮਾਮਲੇ ਚ ਨਿਯਮ ਅਤੇ ਸ਼ਰਤਾਂ ਲਾਗੂ ਹੁੰਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhaskar Khulbe and Amarjeet Sinha appointed as advisors to PM Modi