ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਨੂੰ ਪਾਕਿਸਤਾਨ ਦੇ ਦਲਿਤਾਂ ਦੀ ਚਿੰਤਾ ਪਰ ਦੇਸ਼ ਦੇ ਦਲਿਤਾਂ ਦੀ ਨਹੀਂ: ਭੀਮ ਆਰਮੀ

ਮੋਦੀ ਨੂੰ ਪਾਕਿਸਤਾਨ ਦੇ ਦਲਿਤਾਂ ਦੀ ਚਿੰਤਾ ਪਰ ਦੇਸ਼ ਦੇ ਦਲਿਤਾਂ ਦੀ ਨਹੀਂ: ਭੀਮ ਆਰਮੀ

ਦਲਿਤਾਂ ਉੱਤੇ ਅੱਤਿਆਚਾਰ ਦੇ ਮੁੱਦੇ ’ਤੇ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਨੇ ‘ਰਾਜਸਥਾਨ ਬੰਦ’ ਦਾ ਸੱਦਾ ਦਿੱਤਾ ਹੈ। ਚੇਤੇ ਰਹੇ ਕਿ ਨਾਗੌਰ ’ਚ ਚੋਰੀ ਦੇ ਦੋਸ਼ ਹੇਠ ਦੋ ਦਲਿਤ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਸੀ। ਉਨ੍ਹਾਂ ਦੇ ਗੁਪਤ–ਅੰਗ ਵਿੱਚ ਪੈਟਰੋਲ ਪਾ ਦਿੱਤਾ ਗਿਆ ਸੀ, ਪੇਚਕਸ ਦਾ ਇਸਤੇਮਾਲ ਕੀਤਾ ਗਿਆ। ਇਸ ਘਿਨਾਉਣੀ ਘਟਨਾ ਦੀ ਵਿਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਵਾਰ ਫਿਰ ਦਲਿਤਾਂ ਉੱਤੇ ਤਸ਼ੱਦਦ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ।

 

 

ਸ੍ਰੀ ਚੰਦਰਸ਼ੇਖਰ ਨੇ ਕਿਹਾ ਕਿ ਅਜਿਹੀ ਘਟਨਾ ਦਾ ਭੀਮ ਆਰਮੀ ਜ਼ੋਰਦਾਰ ਵਿਰੋਧ ਕਰਦੀ ਹੈ। 23 ਫ਼ਰਵਰੀ ਨੂੰ ਅਸੀਂ ‘ਰਾਜਸਥਾਨ ਬੰਦ’ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਲਿਤਾਂ ਦੀ ਚਿੰਤਾ ਨਾ ਤਾਂ ਭਾਜਪਾ ਨੂੰ ਹੈ ਤੇ ਨਾ ਹੀ ਕਾਂਗਰਸ ਨੂੰ; ਉਹ ਸਿਰਫ਼ ਦਲਿਤਾਂ ਨੂੰ ਲੈ ਕੇ ਸਿਆਸਤ ਹੀ ਕਰਦੇ ਹਨ।

 

 

ਉਨ੍ਹਾਂ ਕਿਹਾ ਕਿ ਇਸ ਘਟਨਾ ’ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਰਾਸ਼ਟਰੀ ਪ੍ਰਧਾਨ ਟਵੀਟ ਕਰ ਕੇ ਆਖ ਰਹੇ ਹਨ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ। ਹੁਣ ਸਾਨੂੰ ਸਰਕਾਰ ਨੂੰ ਵਿਖਾਉਣ ਦਾ ਵੇਲਾ ਆ ਗਿਆ ਹੈ।

 

 

ਸ੍ਰੀ ਚੰਦਰ ਸ਼ੇਖ਼ਰ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਗੁਜਰਾਤ ਸੂਬੇ ਦੇ ਹਨ; ਜਿੱਥੇ ਦਲਿਤ ਲਾੜੇ ਨੂੰ ਘੋੜੇ ’ਤੇ ਹੀ ਚੜ੍ਹਨ ਨਹੀਂ ਦਿੱਤਾ ਜਾਂਦਾ। ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਦੇ ਦਲਿਤਾਂ ਦੀ ਤਾਂ ਚਿੰਤਾ ਹੈ ਪਰ ਆਪਣੇ ਦੇਸ਼ ਦੇ ਦਲਿਤਾਂ ਦੀ ਕੋਈ ਫ਼ਿਕਰ ਨਹੀਂ ਹੈ। ਸਿਆਸੀ ਪਾਰਟੀਆਂ ਲਈ ਦਲਿਤ ਸਿਰਫ਼ ਵੋਟਰ ਹਨ।

 

 

ਸ੍ਰੀ ਚੰਦਰਸ਼ੇਖਰ ਨੇ ਕਿਹਾ ਕਿ ਦਲਿਤਾਂ ਦੇ ਹਿਤਾਂ ਦੀ ਗੱਲ ਕਰਨ ਵਾਲਾ ਕੋਈ ਨਹੀਂ ਹੈ। ਅੱਜ ਵੀ ਦਲਿਤ ਨਾਲ ਜਾਨਵਰ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ। ਅੱਜ ਦਾ ਦਲਿਤ ਜਵਾਬ ਦੇ ਰਿਹਾ ਹੈ। ਸੰਵਿਧਾਨ ’ਚ ਸਭ ਨੂੰ ਬਰਾਬਰੀ ਦਾ ਅਧਿਕਾਰ ਹੈ ਪਰ ਛੋਟੀ ਸੋਚ ਵਾਲਿਆਂ ਕਰ ਕੇ ਦੇਸ਼ ਪੱਛੜ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhim Army says Modi worried only about Dalits of Pak not of India s