ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਰਕੁਨਾਂ ਦੇ ਸੰਬੰਧ ਮਾਓਵਾਦੀਆਂ ਨਾਲ ਸਾਬਤ ਕਰਨ ਲਈ ਇੱਕ ਸਬੂਤ ਤਾਂ ਵਿਖਾਓ- ਕੋਰਟ

ਕਾਰਕੁਨਾਂ ਦੇ ਸੰਬੰਧ ਮਾਓਵਾਦੀਆਂ ਨਾਲ ਸਾਬਤ ਕਰਨ ਲਈ ਇੱਕ ਸਬੂਤ ਤਾਂ ਵਿਖਾਓ- SC

ਭੀਮ ਕੋਰੇਗਾਂਵ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੁਣੇ ਪੁਲਸ (ਵੀਰਵਾਰ) ਨੂੰ ਮਾਓਵਾਦੀਆਂ ਨਾਲ ਸਬੰਧਤ ਪੰਜ ਗ੍ਰਿਫਤਾਰ ਕਾਰਕੁਨਾਂ ਦੇ ਕੁਨੈਕਸ਼ਨ 'ਤੇ ਸਵਾਲ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪੁਣੇ ਪੁਲਸ ਇੱਕ ਦਸਤਾਵੇਜ਼ ਦਿਖਾਏ ਜੋ ਗ੍ਰਿਫਤਾਰ ਕੀਤੇ ਕਾਰਕੁਨਾਂ ਦੇ ਕੁਨੈਕਸ਼ਨ ਮਾਓਵਾਦੀਆ ਨਾਲ ਦਰਸਾਉਂਦਾ ਹੈ।

 

 26 ਅਗਸਤ ਨੂੰ ਐਡਵੋਕੇਟ ਅਤੇ ਟਰੇਡ ਯੂਨੀਅਨ ਵਰਕਰ ਸੁਧਾ ਭਾਰਦਵਾਜ, ਤੇਲਗੂ ਕਵੀ ਪੀ. ਵਰਵਾਰਾ ਰਾਓ, ਕਾਰਕੁੰਨ ਗੌਤਮ ਨਵਲੱਖਾ, ਅਰੁਨ ਫਰਰੇਰਾ, ਵੇਰੋਨ ਨੂੰ ਮਾਓਵਾਦੀਆਂ ਨਾਲ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ.।

 

 ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਕੇਂਦਰ ਸਰਕਾਰ ਨੇ ਮੁਲਜ਼ਮਾਂ ਖਿਲਾਫ ਹੋਰ ਸਬੂਤ ਪੇਸ਼ ਕਰਨ ਲਈ ਅਦਾਲਤ ਦੀ ਕਾਰਵਾਈ ਉੱਤੇ ਰੋਕ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਅਦਾਲਤ ਨੇ ਸੁਣਵਾਈ ਮੁਲਤਵੀ ਕਰ ਦਿੱਤੀ ਅਤੇ ਅਗਲੀ ਤਰੀਕ ਵਜੋਂ 19 ਸਤੰਬਰ ਨੂੰ ਨਿਸ਼ਚਤ ਕਰ ਦਿੱਤੀ।

 

 ਕੇਂਦਰ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਨੂੰ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਖਿਲਾਫ ਦਾਇਰ ਪਟੀਸ਼ਨ ਨੂੰ ਮਹੱਤਵ ਨਹੀਂ ਦੇਣਾ ਚਾਹੀਦਾ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bhima koregaon case show one document to prove 5 activists involvement with Maoists asked supreme court