ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ `ਚ ਬੁੱਧੀਜੀਵੀਆਂ ਦੀ ਗ੍ਰਿਫਤਾਰੀ ਸਬੰਧੀ ਸੁਣਵਾਈ ਪੂਰੀ, ਫੈਸਲਾ ਸੁਰੱਖਿਅਤ ਰੱਖਿਆ

ਸੁਪਰੀਮ ਕੋਰਟ `ਚ ਬੁੱਧੀਜੀਵੀਆਂ ਦੀ ਗ੍ਰਿਫਤਾਰੀ ਸਬੰਧੀ ਸੁਣਵਾਈ ਪੂਰੀ, ਫੈਸਲਾ ਸੁਰੱਖਿਅਤ ਰੱਖਿਆ

ਸੁਪਰੀਮ ਕੋਰਟ ਨੇ ਭੀਮਾ-ਕੋਰੇਗਾਓਂ ਹਿੰਸਾ ਮਾਮਲੇ ਦੀ ਜਾਂਚ ਦੇ ਸਿਲਸਿਲੇ `ਚ ਗ੍ਰਿਫਤਾਰ ਕੀਤੇ ਪੰਜ ਬੁੱਧੀਜੀਵੀਆਂ ਦੀ ਤੁਰੰਤ ਰਿਹਾਈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਤੋਂ ਜਾਂਚ ਕਰਵਾਉਣ ਦੀ ਅਪੀਲ ਵਾਲੀ ਇਤਿਹਾਸਕਾਰ ਰੋਮਿਲਾ ਥਾਪਰ ਅਤੇ ਹੋਰ ਦੀ ਜਾਚਿਕਾ `ਤੇ ਵੀਰਵਾਰ ਨੂੰ ਸੁਣਵਾਈ ਪੂਰੀ ਕਰ ਲਈ। ਇਸ ਸਬੰਧੀ ਫੈਸਲਾ ਸੁਰੱਖਿਅਤ ਰੱਖਿਆ ਗਿਆ।


ਮੁੱਖ ਜੱਜ ਦੀਪਕ ਮਿਸ਼ਰਾ ਦੇ ਬੈਂਚ ਨੇ ਇਸ ਮਾਮਲੇ `ਚ ਜਾਚਿਕਾ ਕਰਤਾ, ਪ੍ਰਾਥਮਿਕੀ ਦਰਜ ਕਰਾਉਣ ਵਾਲੇ ਸਿ਼ਕਾਇਤ ਕਰਤਾ ਅਤੇ ਮਹਾਂਰਾਸ਼ਟਰ ਸਰਕਾਰ ਵੱਲੋਂ ਅਭਿਸ਼ੇਕਮਨੁ ਸਿੰਘਵੀ, ਹਰੀਸ਼ ਸਾਲਵੇ ਅਤੇ ਵਧੀਕ ਸਾਲਿਸੀਟਰ ਜਨਰਲ ਤੁਸ਼ਾਰ ਮਹਿਤਾ ਦੀਆਂ ਦਲੀਲਾਂ ਸੁਣਨ ਬਾਅਦ ਕਿਹਾ ਕਿ ਇਸ `ਤੇ ਫੈਸਲਾ ਬਾਅਦ `ਚ ਸੁਣਾਇਆ ਜਾਵੇਗਾ।

 

ਬੈਂਚ ਨੇ ਮਹਾਰਾਸ਼ਟਰ ਪੁਲਿਸ ਨੂੰ ਹਿੰਸਾ ਮਾਮਲੇ ਦੀ ਜਾਂਚ ਨਾਲ ਸਬੰਧਤ ਕੇਸ ਡਾਇਰੀ ਪੇਸ਼ ਕਰਨ, ਜਦੋਂ ਕਿ ਸਬੰਧਤ ਪੱਖਾਂ ਨੂੰ 24 ਸਤੰਬਰ ਤੱਕ ਆਪਣੇ ਲਿਖਤੀ ਕਥਨ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ।


ਮਹਾਂਰਾਸ਼ਟਰ ਪੁਲਿਸ ਨੇ ਪਿਛਲੇ ਸਾਲ 31 ਦਸੰਬਰ ਨੂੰ ਐਲਗਾਰ ਪਰਿਸ਼ਦ ਦੇ ਸੰਮੇਲਨ ਦੇ ਬਾਅਦ ਭੀਮਾ-ਕੋਰੇਗਾਓਂ `ਚ ਹਿੰਸਾ ਦੇ ਮਾਮਲੇ `ਚ ਦਰਜ ਐਫਆਈਆਰ ਦੀ ਜਾਂਚ ਦੇ ਸਿਲਸਿਲੇ `ਚ ਕਈ ਥਾਵਾਂ `ਤੇ ਛਾਪੇ ਮਾਰੇ ਸਨ। ਫਿਰ 28 ਅਗਸਤ ਨੂੰ ਪੰਜ ਬੁੱਧੀਜੀਵੀਆਂ ਵਰਵਰਾ ਰਾਓ, ਅਰੁਣ ਫਰੇਰਾ, ਵਰਨਨ ਗੋਸਾਲਵੇਸ, ਸੁਧਾ ਭਾਰਦਵਾਜ ਅਤੇ ਗੌਤਮ ਨਵਲਖਾ ਨੂੰ ਗ੍ਰਿਫਤਾਰ ਕੀਤਾ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhima Koregaon violence hearing In supreme court against workers arrests