ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨੁੱਖੀ ਅਧਿਕਾਰ ਵਰਕਰ ਸੁਧਾ ਭਾਰਦਵਾਜ ਗ੍ਰਿਫਤਾਰ

ਮਨੁੱਖੀ ਅਧਿਕਾਰ ਵਰਕਰ ਸੁਧਾ ਭਾਰਦਵਾਜ ਗ੍ਰਿਫਤਾਰ

ਮਾਓਵਾਦੀਆਂ ਨਾਲ ਕਥਿਤ ਤੌਰ `ਤੇ ਸਬੰਧ ਹੋਣ ਦੇ ਮਾਮਲੇ `ਚ ਨਜਰਬੰਦ ਮਨੁੱਖੀ ਅਧਿਕਾਰ ਵਰਕਰ ਸੁਧਾ ਭਾਰਦਵਾਜ ਦੀ ਪੁਣੇ ਦੀ ਅਦਾਲਤ ਤੋਂ ਜਮਾਨਤ ਜਾਚਿਕਾ ਖਾਰਜ ਹੋਣ ਬਾਅਦ ਪੁਣੇ ਪੁਲਿਸ ਨੇ ਸ਼ੁੱਕਰਵਾਰ ਦੇਰ ਰਾਤ ਫਰੀਦਾਬਾਦ ਦੇ ਸੂਰਜਕੁੰਡ ਪਹੁੰਚਕੇ ਸੁਧਾ ਭਾਰਦਵਾਜ ਨੂੰ ਗ੍ਰਿਫਤਾਰ ਕਰ ਲਿਆ। ਪੁਣੇ ਪੁਲਿਸ ਸੁਧਾ ਭਾਰਦਵਾਜ ਨੂੰ ਗ੍ਰਿਫਤਾਰ ਕਰਕੇ ਸੂਰਜਕੁੰਡ ਥਾਣੇ ਗਈ।


ਸੂਰਜਕੰੁਡ ਥਾਣਾ ਐਸਐਚਓ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਪੁਣੇ ਪੁਲਿਸ ਨੇ ਮਨੁੱਖੀ ਅਧਿਕਾਰ ਵਰਕਰ ਸੁਧਾ ਭਾਰਦਵਾਜ ਦੀ ਗ੍ਰਿਫਤਾਰੀ ਸਬੰਧੀ ਉਨ੍ਹਾਂ ਨੂੰ ਸੂਚਨਾ ਦਿੱਤੀ ਸੀ। ਪੁਣੇ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸੁਧਾ ਭਾਰਦਵਾਜ ਨੂੰ ਦਿੱਲੀ ਲੈ ਕੇ ਜਾ ਸਕਦੇ ਹਨ। ਜਿ਼ਕਰਯੋਗ ਹੈ ਕਿ ਸੁਧਾ ਭਾਰਦਵਾਜ ਭੀਮਾ-ਕੋਰੇਗਾਓਂ `ਚ ਹੋਈ ਹਿੰਸਾ ਦੇ ਮਾਮਲੇ `ਚ ਆਰੋਪੀ ਹੈ। 


ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰੀ ਤੋਂ ਪਹਿਲਾਂ ਹੀ ਸੁਧਾ ਭਾਰਦਵਾਜ ਦੇ ਘਰ ਦੇ ਬਾਹਰ ਤੈਨਾਤ ਫਰੀਦਾਬਾਦ ਪੁਲਿਸ ਦੇ ਜਵਾਨਾਂ ਨੂੰ ਹਟਾ ਲਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhima Koregaon violence: Human rights activist Sudha Bhardwaj arrested