ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੀਮਾ ਕੋਰੇਗਾਓਂ ਹਿੰਸਾ : ਪੁਲਿਸ ਨੇ ਪੰਜ ਦੋਸ਼ੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ

ਭੀਮਾ ਕੋਰੇਗਾਓਂ ਹਿੰਸਾ : ਪੁਲਿਸ ਨੇ ਪੰਜ ਦੋਸ਼ੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ

ਭੀਮਾ ਕੋਰੇਗਾਓ ਹਿੰਸਾ ਕੇਸ `ਚ ਪੁਣੇ ਪੁਲਿਸ ਨੇ ਅੱਜ ਵੀਰਵਾਰ ਨੂੰ ਪੰਜਾਂ ਆਰੋਪੀਆਂ ਸੁਰਿੰਦਰ ਗਾਡੀਲਿੰਗ, ਸ਼ੋਮਾ ਸੇਨ, ਮਹੇਸ਼ ਰਾਉਤ, ਸੁਧੀਰ ਧਾਵਲੇ ਅਤੇ ਰੋਨਾ ਵਿਲਸਨ ਦੇ ਖਿਲਾਫ ਪੁਣੇ ਸੈਸ਼ਨ ਅਦਾਲਤ `ਚ ਚਾਰਜਸੀਟ ਦਾਇਰ ਕੀਤੀ ਹੈ।


ਜਿ਼ਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂਆਤ `ਚ ਮਹਾਂਰਾਸ਼ਟਰ ਦੇ ਪੁਣੇ ਸਥਿਤ ਭੀਮਾ-ਕੋਰੇਗਾਓਂ `ਚ ਭੜਕੀ ਹਿੰਸਾ ਦੇ ਮਾਮਲੇ `ਚ ਪੰਜ ਕਥਿਤ ਨਕਸਲੀ ਸਮਰਥਕਾਂ ਦੇ ਖਿਲਾਫ ਪੁਣੇ ਪੁਲਿਸ ਕੇਸ ਦਰਜ ਕੀਤਾ ਸੀ।


ਇਨ੍ਹਾਂ ਸਾਰਿਆਂ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਕਥਿਤ ਮਾਓਵਾਦੀ ਸੰਪਰਕਾਂ ਦੇ ਚਲਦੇ ਜੂਨ `ਚ ਗ੍ਰਿਫਤਾਰ ਕੀਤਾ ਗਿਆ ਸੀ।

 

ਕੀ ਹੈ ਭੀਮਾ-ਕੋਰੇਗਾਓਂ ਦਾ ਇਤਿਹਾਸ


ਮਹਾਂਰਾਸ਼ਟਰ ਦੇ ਪੁਣੇ `ਚ ਸਥਿਤ ਜਿ਼ਲ੍ਹੇ ਭੀਮ-ਕੋਰੇਗਾਓਂ ਨਾਲ ਮਰਾਠਾ ਦਾ ਇਤਿਹਾਸ ਜੁੜਿਆ ਹੋਇਆ ਹੈ। ਤਕਰੀਬਨ 200 ਸਾਲ ਪਹਿਲਾਂ ਭਾਵ 1 ਜਨਵਰੀ 1818 ਨੂੰ ਈਸਟ ਇੰਡੀਆ ਕੰਪਨੀ ਦੀ ਸੈਨਾ ਨੇ ਪੇਸ਼ਵਾ ਦੀ ਸੈਨਾ ਨੂੰ ਕੋਰੇਗਾਓਂ `ਚ ਹਿਰਾਇਆ ਸੀ। ਉਦੋਂ ਪੇਸ਼ਵਾ ਦੀ ਸੈਨਾ ਦੀ ਅਗਵਾਈ ਬਾਜੀਰਾਓ ਕਰ ਰਹੇ ਸਨ। ਬਾਅਦ `ਚ ਇਹ ਯੁੱਧ ਦਲਿੱਤਾਂ ਦੇ ਲਈ ਖਾਸ ਬਣ ਗਿਆ। ਦਲਿਤ ਮੰਨਦੇ ਹਨ ਕਿ ਇਸ ਲੜਾਈ `ਚ ਦਲਿਤਾਂ ਦੇ ਖਿਲਾਫ ਅੱਤਿਆਚਾਰ ਕਰਨ ਵਾਲੇ ਪੇਸ਼ਵਾ ਦੀ ਹਾਰ ਹੋਈ ਸੀ।

 

ਇਸ ਸਾਲ ਪੇਸ਼ਵਾ ਦੀ ਹਾਰ ਅਤੇ ਦਲਿਤਾਂ ਦੀ ਲੜਾਈ ਦਾ 200ਵਾਂ ਸਾਲ ਸੀ। ਇਸ ਮੌਕੇ ਵੱਡੀ ਗਿਣਤੀ `ਚ ਦਲਿਤ ਵਰਗ ਦੇ ਲੋਕ ਇਕੱਠੇ ਹੋਏ ਸਨ। ਦਲਿਤ ਪੇਸ਼ਵਾ ਦੀ ਹਾਰ ਦਾ ਜਸ਼ਨ ਮਨਾ ਰਹੇ ਸਨ ਕਿ ਉਸ ਸਮੇਂ ਹਿੰਸਾ ਭੜਕ ਗਈ ਸੀ। ਦਲਿਤ ਅਤੇ ਮਰਾਠਾ ਵਰਗ ਦੇ ਲੋਕ ਆਹਮਣੇ-ਸਾਹਮਣੇ ਆ ਗਏ ਸਨ। ਹਿੰਸਾ `ਚ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ। ਇਸ ਮੌਕੇ ਕਈ ਬੁੱਧੀਜੀਵੀਆਂ ਅਤੇ ਸਮਾਜਿਕ ਵਰਕਰਾਂ ਨੇ ਭਾਸ਼ਣ ਦਿੱਤੇ ਸਨ। ਭਾਸ਼ਣ ਦੌਰਾਨ ਹੀ ਹਿੰਸਾ ਭੜਕ ਉੱਠੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhima Koregaon Violence Police filed charge sheet against five accused