ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੀਮ ਕੋਰੇਗਾਓਂ ਹਿੰਸਾ: ਨੋਇਡਾ 'ਚ ਰਹਿੰਦੇ ਡੀਯੂ ਪ੍ਰੋਫ਼ੈਸਰ ਦੇ ਘਰ 'ਤੇ ਛਾਪੇਮਾਰੀ, ਇਹ ਚੀਜ਼ਾਂ ਕੀਤੀਆਂ ਜ਼ਬਤ

ਨੋਇਡਾ ਅਤੇ ਪੁਣੇ ਪੁਲਿਸ ਨੇ ਭੀਮ ਕੋਰੇਗਾਓਂ ਹਿੰਸਾ ਮਾਮਲੇ ਵਿੱਚ ਸਾਂਝੀ ਕਾਰਵਾਈ ਕਰਦੇ ਹੋਏ ਮੰਗਲਵਾਰ ਨੂੰ ਨੋਇਡਾ ਵਿੱਚ ਰਹਿਣ ਵਾਲੀ ਦਿੱਲੀ ਯੂਨੀਵਰਸਿਟੀ ਦੇ ਇਕ ਪ੍ਰੋਫ਼ੈਸਰ ਦੇ ਘਰ 'ਤੇ ਛਾਪਾ ਮਾਰਿਆ ਗਿਆ। ਪ੍ਰੋਫ਼ੈਸਰ ਹਨੀ ਬਾਬੂ (45) ਡੀਯੂ ਵਿਖੇ ਅੰਗਰੇਜ਼ੀ ਪੜ੍ਹਾਉਂਦੇ ਹਨ।

 

ਜਾਣਕਾਰੀ ਅਨੁਸਾਰ ਪੁਣੇ ਪੁਲਿਸ ਨੇ ਮੰਗਲਵਾਰ ਨੂੰ ਐੱਲਗਾਰ ਪ੍ਰੀਸ਼ਦ ਕੇਸ ਵਿੱਚ ਸੈਕਟਰ -78 ਵਿੱਚ ਸਥਿਤ ਦਿੱਲੀ ਯੂਨੀਵਰਸਿਟੀ (ਡੀਯੂ) ਦੇ ਪ੍ਰੋਫ਼ੈਸਰ ਹਨੀ ਬਾਬੂ ਦੇ ਹਨੀ ਬਾਬੂ ਨੋਇਡਾ ਦੇ ਘਰ ‘ਤੇ ਮੰਗਲਵਾਰ ਨੂੰ ਛਾਪੇਮਾਰੀ ਕੀਤੀ। 

 

ਪੁਲਿਸ ਦੇ ਇਸ ਛਾਪੇਮਾਰੀ ਨਾਲ ਇਲਾਕੇ ਵਿੱਚ ਹਲਚਲ ਮਚ ਗਈ। ਇਕ ਸੀਨੀਅਰ ਅਧਿਕਾਰੀ ਨੇ ਇਥੇ ਦੱਸਿਆ ਕਿ ਪ੍ਰੋਫ਼ੈਸਰ ਦੇ ਕਥਿਤ ਮਾਓਵਾਦੀ ਸੰਬੰਧਾਂ (ਅਰਬਨ ਨਕਸਲੀਆਂ) ‘ਤੇ ਛਾਪੇਮਾਰੀ ਕੀਤੀ ਗਈ।

 

ਘਰੋਂ ਮਿਲਿਆ ਇਹ ਸਮਾਨ 

ਛਾਪੇਮਾਰੀ ਦੀ ਕਾਰਵਾਈ ਦੀ ਪੁਸ਼ਟੀ ਕਰਦਿਆਂ ਸਹਾਇਕ ਕਮਿਸ਼ਨਰ ਪੁਲਿਸ ਸ਼ਿਵਾਜੀ ਪਵਾਰ ਨੇ ਕਿਹਾ ਕਿ ਉਸ ਵੱਲੋਂ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਸੀ। ਪਵਾਰ ਨੇ ਕਿਹਾ ਕਿ ਅਸੀਂ ਪੁਣੇ ਦੇ ਵਿਸ਼ਰਾਮਬਾਗ਼ ਥਾਣੇ ਵਿਚ ਦਰਜ ਐਲਗਾਰ ਪਰਿਸ਼ਦ ਨਾਲ ਜੁੜੇ ਇਕ ਕੇਸ ਦੇ ਸਬੰਧ ਵਿੱਚ ਨੋਇਡਾ ਵਿੱਚ ਇਕ ਪ੍ਰੋਫ਼ੈਸਰ ਦੇ ਘਰ ਛਾਪਾ ਮਾਰਿਆ ਸੀ। ਤਲਾਸ਼ੀ ਦੌਰਾਨ ਪੁਲਿਸ ਨੇ ਪ੍ਰੋਫ਼ੈਸਰ ਹਨੀ ਬਾਬੂ ਦੇ ਘਰ ਤੋਂ ਲੈਪਟਾਪ, ਹਾਰਡ ਡਿਸਕ ਅਤੇ ਪੈੱਨ ਡਰਾਈਵ ਬਰਾਮਦ ਕੀਤੀਆਂ ਹਨ।

 


ਇਹ ਕੇਸ ਹੈ

ਐਲਗਾਰ ਸੰਮੇਲਨ 31 ਦਸੰਬਰ, 2017 ਨੂੰ ਪੁਣੇ ਦੇ ਇਤਿਹਾਸਕ ਸ਼ਨੀਵਰ ਵਾਡਾ ਵਿੱਚ, ਕੋਰੇਗਾਓਂ ਭੀਮ ਯੁੱਧ ਦੀ 200ਵੀਂ ਵਰ੍ਹੇਗੰਢ ਤੋਂ ਪਹਿਲਾਂ ਆਯੋਜਿਤ ਕੀਤਾ ਗਿਆ ਸੀ। ਪੁਲਿਸ ਅਨੁਸਾਰ, ਸਮਾਗਮ ਦੌਰਾਨ ਦਿੱਤੇ ਗਏ ਭਾਸ਼ਣ ਕਾਰਨ 1 ਜਨਵਰੀ, 2018 ਨੂੰ ਜ਼ਿਲ੍ਹੇ ਦੇ ਭੀਮ-ਕੋਰੇਗਾਓਂ ਵਿੱਚ ਨਸਲੀ ਹਿੰਸਾ ਭੜਕ ਗਈ ਸੀ। ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhima Koregaon violence Pune Police raids DU professor house in Noida