ਬਿਹਾਰ ਦੇ ਮੁਜ਼ੱਫਰਪੁਰ ਵਿਚ ਚਮਕੀ ਬੁਖਾਰ ਨਾਲ ਹੋ ਰਹੀਆਂ ਬੱਚਿਆਂ ਦੀਆਂ ਮੌਤ ਵਿਚ ਭੋਜਪੁਰੀ ਸਿਨੇਮਾ ਦੇ ਸੁਪਰਸਟਾਰ ਖੇਸਾਰੀ ਲਾਲ ਯਾਦਵ ਵੀ ਐਸਕੇਐਮਸੀਐਚ ਹਸਪਤਾਲ ਪਹੁੰਚੇ। ਖੇਸਾਰੀ ਲਾਲ ਯਾਦਵ ਜਿਵੇਂ ਹੀ ਬੱਚਿਆਂ ਨੂੰ ਦੇਖਣ ਉਨ੍ਹਾਂ ਦੇ ਪਰਿਵਾਰ ਨਾਲ ਮਿਲਣ ਐਸਕੇਐਮਸੀਐਚ ਪਹੁੰਚੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਨਜ਼ਰ ਉਸ ਉਤੇ ਜਾ ਪਈ।
ਜਾਣਕਾਰੀ ਮੁਤਾਬਕ ਖੇਸਾਰੀ ਲਾਲ ਯਾਦਵ ਉਤੇ ਨਜ਼ਰ ਪੈਂਦੇ ਹੀ ਚਾਹੁਣ ਵਾਲਿਆਂ ਦੀ ਭੀੜ ਲੱਗ ਗਈ। ਸੁਰੱਖਿਆ ਦੇ ਮੱਦੇਨਜ਼ਰ ਉਥੇ ਮੌਜੂਦ ਕਰਮੀਆਂ ਨੇ ਫਿਰ ਤੋਂ ਗੇਟ ਨੂੰ ਬੰਦ ਕਰ ਦਿੱਤਾ। ਇਸ ਦੌਰਾਨ ਹਸਪਤਾਲ ਵਿਚ ਮੀਡੀਆ ਕਰਮੀਆਂ ਦੇ ਦਾਖਲੇ ਉਤੇ ਵੀ ਰੋਕ ਲਗਾ ਦਿੱਤੀ ਗਈ, ਪ੍ਰੰਤੂ ਭੀੜ ਸੀ ਮੰਨਣ ਵਾਲੀ ਨਹੀਂ ਸੀ। ਅਦਾਕਾਰ ਨੂੰ ਬਾਹਰ ਕੱਢਣ ਲਈ ਐਸਪੀ ਨੂੰ ਆਉਣਾ ਪਿਆ।