ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟ੍ਰੱਸਟ ਦੀ ਮੀਟਿੰਗ ’ਚ ਛੇਤੀ ਹੋਵੇਗਾ ਰਾਮ ਮੰਦਰ ਭੂਮੀ–ਪੂਜਨ ਦੀ ਤਰੀਕ ਦਾ ਐਲਾਨ

ਟ੍ਰੱਸਟ ਦੀ ਮੀਟਿੰਗ ’ਚ ਛੇਤੀ ਹੋਵੇਗਾ ਰਾਮ ਮੰਦਰ ਭੂਮੀ–ਪੂਜਨ ਦੀ ਤਰੀਕ ਦਾ ਐਲਾਨ

ਉੱਤਰ ਪ੍ਰਦੇਸ਼ ਦੇ ਅਯੁੱਧਿਆ ’ਚ ਰਾਮ ਮੰਦਰ ਟ੍ਰੱਸਟ ਦੇ ਚੇਅਰਮੈਨ ਮਹੰਤ ਨ੍ਰਿਤਯ ਗੋਪਾਲ ਦਾਸ ਅਤੇ ਟ੍ਰੱਸਟ ਦੇ ਹੋਰ ਮੈਂਬਰਾਂ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿੱਚ ਭਗਵਾਨ ਸ਼੍ਰੀਰਾਮ ਦੇ ਵਿਸ਼ਾਲ ਮੰਦਰ ਦੀ ਉਸਾਰੀ ਸਾਰੀ ਕਾਰਜ–ਯੋਜਨਾ ਉੱਤੇ ਵਿਚਾਰ–ਵਟਾਂਦਰਾ ਹੋਵੇਗਾ।

 

 

ਸ਼੍ਰੀਰਾਮ ਜਨਮਭੂਮੀ ਤੀਰਥਖੇਤਰ ਟ੍ਰੱਸਟ ਦੇ ਨਵੇਂ ਮੁਖੀ ਮਹੰਤ ਨ੍ਰਿਤਯ ਗੋਪਾਲ ਦਾਸ ਪਹਿਲਾਂ ਦੱਸ ਚੁੱਕੇ ਹਨ ਕਿ ਮੰਦਰ ਦੀ ਉਸਾਰੀ ਸ਼ੁਰੂ ਕਰਨ ਦੀ ਤਰੀਕ ਉੱਤੇ ਟ੍ਰੱਸਟ ਦੀ ਮੀਟਿੰਗ ਵਿਚਾਰ ਹੋਵੇਗਾ ਇਸ ਮੀਟਿੰਗ ਸਾਰੇ ਟ੍ਰੱਸਟੀਜ਼ ਦੀ ਸਹਿਮਤੀ ਨਾਲ ਮੰਦਰ ਦੀ ਉਸਾਰੀ ਸ਼ੁਰੂ ਕਰਨ ਦੀ ਤਰੀਕ ਤੈਅ ਹੋਵੇਗੀ

 

 

ਮਹੰਤ ਨ੍ਰਿਤਯ ਗੋਪਾਲ ਦਾਸ ਨੇਹਿੰਦੁਸਤਾਨਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਮੰਦਰ ਦੀ ਉਸਾਰੀ ਲਈ ਕਿਸੇ ਨਵੇਂ ਮਾੱਡਲ ਦਾ ਪ੍ਰਸਤਾਵ ਨਹੀਂ ਹੈ। ਲੋੜ ਪੈਣਤੇ ਮੌਜੂਦਾ ਮਾੱਡਲ ਨੁੰ ਹੀ ਵਿਸਤਾਰਿਤ ਰੂਪ ਦਿੱਤਾ ਜਾ ਸਕਦਾ ਹੈ

 

 

ਉਨ੍ਹਾਂ ਕਿਹਾ ਸੀ ਕਿ ਪ੍ਰਸਤਾਵਿਤ ਰਾਮ ਮੰਦਰ ਦੀ ਇੱਕ ਮੰਜ਼ਲ ਦੀ ਉਸਾਰੀ ਲਈ ਪੱਥਰ ਤਰਾਸ਼ੇ ਜਾ ਚੁੱਕੇ ਹਨ। ਇਹ ਸਾਰੇ ਪੱਥਰ ਵਰਕਸ਼ਾਪ ਵਿੱਚ ਰੱਖੇ ਹੋਏ ਹਨ। ਮੰਦਰ ਉਸਾਰੀ ਇਨ੍ਹਾਂ ਹੀ ਤਰਾਸ਼ੇ ਹੋਏ ਪੱਥਰਾਂ, ਸ਼ਿਲਾਵਾਂ ਤੇ ਖੰਭਿਆਂ ਦੀ ਮਾਧਿਅਮ ਰਾਹੀਂ ਸ਼ੁਰੂ ਕੀਤਾ ਜਾਵੇਗਾ। ਲੋੜ ਪੈਣਤੇ ਹੋਰ ਪੱਥਰ ਤੇ ਸ਼ਿਲਾਵਾਂ ਮੰਗਵਾਉਣ ਦੇ ਨਾਲਨਾਲ ਤਰਾਸ਼ਣ ਦਾ ਕੰਮ ਵੀ ਕਰਵਾਇਆ ਜਾਵੇਗਾ

 

 

ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟ੍ਰੱਸਟ ਦੇ ਮੈਂਬਰਾਂ ਨੇ ਨ੍ਰੱਸਟ ਦੇ ਚੇਅਰਮੈਨ ਮਹੰਤ ਨ੍ਰਿਤਯ ਗੋਪਾਲ ਦਾਸ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ਗਾਹਤੇ ਮੁਲਾਕਾਤ ਕੀਤੀ ਸੀ। ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਅਯੁੱਧਿਆ ਆਉਣ ਦਾ ਸੱਦਾ ਦਿੱਤਾ ਸੀ

 

 

ਇਸ ਮੁਲਾਕਾਤ ਟ੍ਰੱਸਟ ਦੇ ਜਨਰਲ ਸਕੱਤਰ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਚੰਪਤ ਰਾਏ ਅਤੇ ਖ਼ਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਵੀ ਮੌਜੂਦ ਸਨ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhoomi Poojan of Ram Mandir in Ayodhya may be announced today