ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਦੀ ਸਹੁੰ ’ਤੇ ਹੋਇਆ ਵਿਵਾਦ

ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਦੇ ਸਹੁੰ ਚੁੱਕਣ ਮੌਕੇ ਲੋਕ ਸਭਾ ਚ ਰੱਜ ਕੇ ਵਿਵਾਦ ਹੋ ਗਿਆ। ਜਾਣਕਾਰੀ ਮੁਤਾਬਕ ਸਾਧਵੀ ਪ੍ਰੱਗਿਆ ਨੇ ਸੰਸਕ੍ਰਿਤ ਭਾਸ਼ਾ ਚ ਸਹੁੰ ਚੁੱਕਦਿਆਂ ਆਪਣੇ ਨਾਂ ਨੂੰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਸਵਾਮੀ ਪੂਰਣਚੇਤਨਾਨੰਦ ਅਵਧੇਸ਼ਾਨੰਦ ਗਿਰੀ ਵਜੋਂ ਲਿਆ। ਇੰਨੇ ਚ ਵਿਰੋਧੀ ਸੰਸਦਾਂ ਨੇ ਇਸ ਤੇ ਹੰਗਾਮਾ ਕਰ ਦਿੱਤਾ। ਜਿਸ ਤੋਂ ਬਾਅਦ ਸਾਧਵੀ ਪ੍ਰੱਗਿਆ ਰੁਕ ਗਈ।

 

ਵਿਰੋਧੀਆਂ ਨੇ ਇਤਰਾਜ ਪ੍ਰਗਟਾਇਆ ਕਿ ਸਹੁੰ ਚੁੱਕਣ ਵੇਲੇ ਉਹ ਸਿਫਰ ਆਪਣੇ ਨਾਂ ਦੀ ਵਰਤੋਂ ਕਰਨ। ਇਸ ਤੇ ਸਾਧਵੀ ਪ੍ਰੱਗਿਆ ਨੇ ਕਿਹਾ ਕਿ ਇਹੀ ਉਨ੍ਹਾਂ ਦਾ ਨਾਂ ਹੈ। ਇਸ ਦੌਰਾਨ ਪ੍ਰੋਟੇਮ ਸਪੀਕਰ ਨੇ ਰਿਕਾਰਡ ਜਾਂਚਣ ਦੀ ਗੱਲ ਕਹਿੰਦਿਆਂ ਹੋਇਆਂ ਕਿਹਾ ਕਿ ਰਿਕਾਰਡ ਵਾਲਾ ਨਾਂ ਹੀ ਸਹੁੰ ਲਈ ਵਰਤਿਆ ਜਾ ਸਕਦਾ ਹੈ। ਇਸ ਦੌਰਾਨ ਸਾਧਵੀ ਪ੍ਰੱਗਿਆ ਦੀ ਹਮਾਇਤ ਚ ਭਾਜਪਾ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

 

ਸਾਧਵੀ ਪ੍ਰੱਗਿਆ ਨੇ ਦੁਬਾਰਾ ਸਹੁੰ ਲੈਣੀ ਸ਼ੁਰੂ ਕਰ ਦਿੱਤੀ ਤਾਂ ਵਿਰੋਧੀ ਮੁੜ ਹੰਗਾਮਾ ਕਰਨ ਲੱਗਿਆ। ਇਸ ਤੇ ਸਾਧਵੀ ਪ੍ਰੱਗਿਆ ਨੂੰ ਇਕ ਵਾਰ ਮੁੜ ਤੋਂ ਰੁਕਣਾ ਪਿਆ। ਆਖਰ ਚ ਤੀਜੀ ਵਾਰ ਉਹ ਸਹੁੰ ਚੁੱਕ ਸਕੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhopal BJP MP sadhvi Pragya Thakur Oath taking controversy in Lok Sabha