ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

4 ਸਾਲਾ ਬੱਚੇ ਨੂੰ ਮਾਂ ਤੋਂ ਮਿਲਵਾਉਣ ਲਈ ਰਾਤ ਨੂੰ ਖੋਲ੍ਹੀ ਅਦਾਲਤ

ਮੱਧ ਪ੍ਰਦੇਸ਼ ਦੇ ਸਾਗਰ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ, ਜਿਸ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਬੁੱਧਵਾਰ ਦੇਰ ਸ਼ਾਮ ਜ਼ਿਲ੍ਹਾ ਅਦਾਲਤ ਅੰਦਰ ਇੱਕ 4 ਸਾਲਾ ਬੱਚਾ ਜਾਰੌਨ ਅਲੀ ਆਪਣੇ ਚਾਚਾ ਨਾਲ ਭਟਕ ਰਿਹਾ ਸੀ। ਉਹ ਲਗਾਤਾਰ ਰੋ ਰਿਹਾ ਸੀ। ਮੌਕੇ 'ਤੇ ਮੌਜੂਦ ਇੱਕ ਮੀਡੀਆ ਕਰਮੀ ਨੇ ਨਾਂ ਪੁੱਛਣ 'ਤੇ ਇਸ ਬੱਚੇ ਨਾਲ ਮੌਜੂਦ ਨੌਜਵਾਨ ਨੇ ਆਪਣਾ ਨਾਂ ਰਹਿਮਾਨ ਅਲੀ ਵਾਸੀ ਨਾਦਿਰਾ ਬੱਸ ਅੱਡਾ ਭੋਪਾਲ ਦੱਸਿਆ। 
 

ਉਸ ਨੇ ਦੱਸਿਆ ਕਿ ਸਾਗਰ ਵਾਸੀ ਇੱਕ ਨਾਬਾਲਗ ਲੜਕੀ ਨਾਲ ਸਬੰਧਤ ਮਾਮਲੇ 'ਚ ਉਸ ਦੇ ਵੱਡੇ ਭਰਾ ਸ਼ਹਿਜਾਨ ਅਲੀ, ਭਰਜਾਈ ਆਫਰੀਨ ਅਤੇ ਮਾਂ ਨਗਮਾ ਨੂੰ ਗੋਪਾਲਗੰਜ ਪੁਲਿਸ ਨੇ ਮੁਲਜ਼ਮ ਬਣਾਇਆ ਹੈ। ਇਹ ਸਾਰੇ ਕੇਂਦਰ ਜੇਲ ਸਾਗਰ 'ਚ ਬੰਦ ਹਨ। ਉਨ੍ਹਾਂ ਇਨ੍ਹਾਂ ਦੀ ਜਮਾਨਤ ਲਈ ਅਦਾਲਤ 'ਚ ਭਟਕ ਰਹੇ ਹਨ। ਰਿਸ਼ਤੇਦਾਰਾਂ ਵੱਲੋਂ ਨਾਹ ਕੀਤੇ ਜਾਣ ਤੋਂ ਬਾਅਦ ਉਹ ਇਹ ਬੱਚੇ ਨੂੰ ਆਪਣੇ ਨਾਲ ਇੱਥੇ ਲੈ ਆਇਆ ਅਤੇ ਹੁਣ ਆਪਣੀ ਮਾਂ (ਆਫਰੀਨ) ਨੂੰ ਮਿਲਣ ਲਈ ਤੜਪ ਰਿਹਾ ਹੈ। ਬੱਚੇ ਦੀ ਹਾਲਤ ਵੇਖ ਕੇ ਮੀਡੀਆ ਕਰਮੀ ਨੇ ਅਧਿਕਾਰੀਆਂ ਨਾਲ ਸੰਪਰਕ ਕੀਤਾ।
 

ਜੇਲਰ ਨਾਗੇਂਦਰ ਸਿੰਘ ਚੌਧਰੀ ਨੇ ਜੇਲ ਸੁਪਰੀਡੈਂਟ ਸੰਤੋਸ਼ ਸਿੰਘ ਸੋਲੰਕੀ ਨੂੰ ਪੂਰੀ ਘਟਨਾ ਤੋਂ ਜਾਣੂ ਕਰਵਾਇਆ। ਜਵਾਬ 'ਚ ਸੋਲੰਕੀ ਨੇ ਨਿਯਮਾਂ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਹੁਣ ਤਾਂ ਮੁਲਾਕਾਤ ਦਾ ਸਮਾਂ ਨਹੀਂ ਬਚਿਆ ਹੈ। ਉਨ੍ਹਾਂ ਨੇ ਬੱਚੇ ਦੇ ਚਾਚਾ ਰਹਿਮਾਨ ਨੂੰ ਸਵੇਰੇ ਆਉਣ ਦੀ ਗੱਲ ਕਹੀ। ਇਸ ਦੌਰਾਨ ਮਾਸੂਮ ਬੱਚੇ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਉਹ ਜੇਲ 'ਚੋਂ ਬਾਹਰ ਜਾਣ ਨੂੰ ਤਿਆਰ ਨਹੀਂ ਸੀ। ਹਾਲਾਤ ਵੇਖ ਸੁਪਰੀਡੈਂਟ ਸੋਲੰਕੀ ਨੇ ਜੇਲ ਪ੍ਰਸ਼ਾਸਨ ਵੱਲੋਂ ਇਸ ਮਾਮਲੇ 'ਚ ਨੋਟਿਸ ਲੈਣ ਦਾ ਫੈਸਲਾ ਲਿਆ। ਉਨ੍ਹਾਂ ਨੇ ਸੱਭ ਤੋਂ ਪਹਿਲਾਂ ਵਿਸ਼ੇਸ਼ ਜੱਜ ਏਡੀਜੇ ਡੀ.ਕੇ. ਨਾਗਲੇ ਨੂੰ ਪੂਰੀ ਘਟਨਾ ਤੋਂ ਜਾਣੂ ਕਰਵਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਬੱਚੇ ਦੀ ਮਾਂ ਵੱਲੋਂ ਇੱਕ ਲਿਖਤੀ ਅਪੀਲ ਅਦਾਲਤ 'ਚ ਪੇਸ਼ ਕਰਨ ਲਈ ਕਹੀ।
 

ਜੱਜ ਡੀ.ਕੇ. ਨਾਗਲੇ ਰਾਤ ਲਗਭਗ 8.30 ਵਜੇ ਜ਼ਿਲ੍ਹਾ ਅਦਾਲਤ ਪਹੁੰਚ ਗਏ। ਜੇਲਰ ਚੌਧਰੀ, ਮਾਂ ਆਫਰੀਨ ਅਤੇ ਸੁਪਰੀਟੈਂਡੈਂਟ ਸੋਲੰਕੀ ਵੱਲੋਂ ਲਿਖੀ ਚਿੱਠੀ ਲੈ ਕੇ ਅਦਾਲਤ 'ਚ ਹਾਜ਼ਰ ਹੋਏ। ਜੱਜ ਨਾਗਲੇ ਨੇ ਅਰਜ਼ੀ 'ਤੇ ਵਿਚਾਰ ਮਗਰੋਂ ਮਾਸੂਮ ਬੱਚੇ ਜਾਰੌਨ ਨੂੰ ਜੇਲ ਅੰਦਰ ਰਹਿਣ ਦੀ ਮਨਜੂਰੀ ਦੇ ਦਿੱਤੀ।
 

ਜੇਲ ਅਧਿਕਾਰੀ ਸੋਲੰਕੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੇ ਕਰੀਅਰ 'ਚ ਇਹ ਪਹਿਲਾ ਅਜਿਹਾ ਮਾਮਲਾ ਹੈ, ਜਿਸ 'ਚ ਉਨ੍ਹਾਂ ਨੇ ਅਦਾਲਤ ਖੁਲਵਾਉਣ ਲਈ ਅਰਜ਼ੀ ਦਿੱਤੀ। ਜ਼ਿਕਰਯੋਗ ਹੈ ਕਿ ਬੱਚੇ ਦੇ ਮਾਤਾ-ਪਿਤਾ ਭੋਪਾਲ ਦੇ ਰਹਿਣ ਵਾਲੇ ਹਨ। ਦੋਵੇਂ ਫਿਲਹਾਲ ਸਾਗਰ ਜੇਲ 'ਚ ਬੰਦ ਹਨ। ਮਾਤਾ-ਪਿਤਾ 'ਤੇ ਧਾਰਾ 363, 366, 376 ਤਹਿਤ ਮਾਮਲਾ ਦਰਜ ਕੀਤਾ ਹੈ। ਉਹ ਮਕਾਨ ਦੇ ਵਿਵਾਦ ਦੇ ਚਲਦਿਆਂ ਜੇਲ 'ਚ ਬੰਦ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhopal Sagar courtroom opens at evening baby to meet mom