ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BHU ਕੈਂਪਸ ‘’ਚ ਗੋਲੀ ਮਾਰਕੇ ਵਿਦਿਆਰਥੀ ਦਾ ਕਤਲ

BHU ਕੈਂਪਸ ‘’ਚ ਗੋਲੀ ਮਾਰਕੇ ਵਿਦਿਆਰਥੀ ਦਾ ਕਤਲ

ਉਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਸਥਿਤ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ਦੇ ਬਿੜਲਾ–ਏ ਹੋਸਟਲ ਦੇ ਬਾਹਰ ਮੰਗਲਵਾਰ ਨੂੰ ਦੋ ਬਾਈਕ ਉਤੇ ਸਵਾਰ ਵਿਦਿਆਰਥੀਆਂ ਨੇ ਦਸ ਰਾਉਂਡ ਫਾਈਰਿੰਗ ਕਰਕੇ ਬਰਖਾਸਤ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ।  ਉਸਦੇ ਪੇਟ ਵਿਚ ਤਿੰਨ ਗੋਲੀਆਂ ਲਗੀਆਂ ਸਨ। ਗੰਭੀਰ ਹਾਲਤ ਵਿਚ ਪੁਲਿਸ ਉਸ ਨੂੰ ਟ੍ਰਾਮਾ ਸੈਂਟਰ ਲੈ ਗਈ, ਜਿੱਥੇ ਇਲਾਜ ਦੌਰਾਨ ਦੇਰ ਰਾਤ ਉਸਦੀ ਮੌਤ ਹੋ ਗਈ। ਉਥੇ ਬੀਐਚਯੂ ਪ੍ਰਸ਼ਾਸਨ ਨੇ ਵਿਦਿਆਰਥੀ ਦੇ ਕਤਲ ਬਾਅਦ ਇਕ ਦਿਨ ਲਈ ਛੁੱਟੀ ਦਾ ਐਲਾਨ ਕਰ ਦਿੱਤਾ।

 

ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਦੇ ਪਿਤਾ ਨੇ ਚੀਫ ਪ੍ਰੋਕਟਰ ਅਤੇ ਚਾਰ ਵਿਦਿਆਰਥੀਆਂ ਖਿਲਾਫ ਮੁਕਦਮਾ ਦਰਜ ਕਰਵਾਇਆ ਹੈ। ਉਥੇ ਵਿਦਿਆਰਥੀ ਗੌਰਵ ਸਿੰਘ ਦਾ ਬੁੱਧਵਾਰ ਸਵੇਰੇ ਹਰੀਸ਼ਚੰਦਰ ਘਾਟ ਉਤੇ ਅੰਤਿਮ ਸਸਕਾਰ ਕੀਤਾ ਗਿਆ। ਵਿਦਿਆਰਥੀ ਦੀ ਮੌਤ ਬਾਅਦ ਸਥਿਤੀ ਤਣਾਅਪੂਰਣ ਬਣੀ ਹੋਈ ਹੈ, ਕੈਂਪਸ ਵਿਚ ਭਾਰੀ ਫੋਰਸ ਤੈਨਾਤ ਹੈ।

 

 

ਯੂਨੀਵਰਸਿਟੀ ਤੋਂ ਬਰਖਾਸਤ ਸੀ ਵਿਦਿਆਰਥੀ : ਐਮਸੀਏ ਦੀ ਪੜ੍ਹਾਈ ਦੌਰਾਨ ਅੱਗਜਨੀ ਦੀ ਇਕ ਘਟਨਾ ਦੇ ਕਾਰਨ ਯੂਨੀਵਰਸਿਟੀ ਤੋਂ ਬਰਖਾਸਤ ਕੀਤਾ ਗਿਆ ਗੌਰਵ ਸਿੰਘ ਮੰਗਲਵਾਰ ਸ਼ਾਮ ਬਿੜਲਾ ਹੋਸਟਲ ਚੋਰਾਹੇ ਉਤੇ ਆਪਣੇ ਕੁਝ ਦੋਸਤਾਂ ਨਾਲ ਖੜ੍ਹਾ ਸੀ। ਕਰੀਬ 6:30 ਵਜੇ ਦੋ ਬਾਈਕ ਉਤੇ ਸਵਾਰ ਚਾਰ ਲੋਕ ਆਏ ਅਤੇ ਗੌਰਵ ਉਤੇ ਤਾਬੜਤੋੜ ਫਾਈਰਿੰਗ ਕਰ ਦਿੱਤੀ।

 

ਹਮਲਾਵਰਾਂ ਨੇ ਕਰੀਬ ਦਸ ਗੋਲੀਆਂ ਚਲਾਈਆਂ। ਗੌਰਵ ਨੂੰ ਤਿੰਨ ਗੋਲੀਆਂ ਲਗੀਆਂ ਅਤੇ ਉਹ ਡਿੱਗ ਗਿਆ। ਅਚਾਨਕ ਹੋਏ ਹਮਲੇ ਵਿਚ ਵਿਦਿਆਰਥੀਆਂ ਵਿਚ ਅਫਰਾਤਫਰੀ ਮਚ ਗਈ। ਸੂਚਨਾ ਮਿਲਦੇ ਹੀ ਪ੍ਰਾਕਟੋਰੀਅਲ ਬੋਰਡ ਅਤੇ ਪੁਲਿਸ ਦੀ ਟੀਮ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਜਖਮੀ ਹਾਲਤ ਵਿਚ ਵਿਦਿਆਰਥੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਦੇਰ ਰਾਤ ਕਰੀਬ 1:30 ਵਜੇ ਉਸਦੀ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BHU student succumbs after bike-borne assailants open fire at him inside campus