ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਈਕਲ ਵਾਲੇ ਨੇ ਕਾਨੂੰਨੀ ਲੜਾਈ ਲੜਕੇ ਸੇਵਾ ਮੁਕਤ ਏਸੀਪੀ ਨੂੰ ਕਰਵਾਈ ਜੇਲ੍ਹ

ਸਾਈਕਲ ਵਾਲੇ ਨੇ ਕਾਨੂੰਨੀ ਲੜਾਈ ਲੜਕੇ ਸੇਵਾ ਮੁਕਤ ਏਸੀਪੀ ਨੂੰ ਕਰਵਾਈ ਜੇਲ੍ਹ

ਦਿੱਲੀ  ਦੇ ਨੰਦ ਨਗਰੀ ਪੁਲਿਸ ਥਾਣੇ ’ਨਜਾਇਜ਼ ਤੌਰ ‘ਤੇ ਹਿਰਾਸਤ ਚ ਰੱਖਕੇ ਮਾਰਕੁਟ ਕਰਨ ਦੇ 22 ਸਾਲਾ ਪੁਰਾਣੇ ਮਾਮਲੇ ’ਚ ਕੜਕੜਡੂਮਾ ਅਦਾਲਤ ਨੇ ਉਸ ਸਮੇਂ ਦੇ ਐਸ ਐਚ ਨੂੰ ਸਜ਼ਾ ਸੁਣਾਈ ਹੈ।  

 

ਅਦਾਲਤ ਵੱਲੋਂ ਇਕ ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਕੀਤਾ ਗਿਆ।  ਇਥੇ ਇਹ ਵੀ ਦੱਸਣ ਯੋਗ ਹੈ ਕਿ ਐਸਐਚਓ ਏਸੀਪੀ ਬਣਨ ਦੇ ਬਾਅਦ ਸੇਵਾ ਮੁਕਤ ਹੋ ਚੁੱਕਿਆ ਹੈ।  ਇਸ ਤੋਂ ਇਲਾਵਾ ਦੋ ਉਪ-ਇੰਸਪੈਕਟਰਾਂ (ਜੋ ਹੁਣ ਇੰਸਪੈਕਟਰ ਬਣ ਗਏ ਹਨ) ਨੂੰ 40 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।  ਜਦੋਂ ਕਿ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋਣ ਕਾਰਨ, ਉਨ੍ਹਾਂ ਵਿਰੁੱਧ ਕੇਸ ਬੰਦ ਕੀਤਾ ਜਾ ਚੁੱਕਿਆ ਹੈ।

 

ਇਹ ਮਾਮਲਾ ਸਾਲ 1997 ਦਾ ਹੈ, ਜਦੋਂ ਪੀੜਤ ਅਨਲਿ ਗੋਇਲ ਤੋਂ ਪੁਲਿਸ ਮੁਲਾਜ਼ਮਾਂ ਨੇ ਸੜਕ ‘ਤੇ ਸਾਈਕਲ ਖੜ੍ਹੀ ਕਰਨ ‘ਤੇ ਪੈਸੇ ਮੰਗੇ ਸਨ। ਪੀੜਤ ਵਲੋਂ ਇਸ ਸਬੰਧੀ ਉਚ ਅਫਸਰਾਂ ਨੂੰ ਸ਼ਿਕਾਇਤ ਕੀਤੀ ਗਈ।  ਪੀੜਤ ਵੱਲੋਂ ਕੀਤੀ ਗਈ ਸ਼ਿਕਾਇਤ ’ਤੋਂ ਨਰਾਜ ਹੋ ਕੇ 28 ਮਈ 1997 ਨੂੰ ਨੰਦ ਨਗਰੀ ਥਾਣੇ ’ਚ ਤੈਨਾਤ ਐਸਐਚਓ ਰਾਜਬੀਰ ਸਿੰਘ (ਜੋ ਐਸਐਚਓ ਦੇ ਛੁੱਟੀ ਜਾਣ ਕਾਰਨ ਥਾਣਾ ਇੰਚਾਰਜ ਸੀ) ਨੇ ਗੋਇਲ ਅਤੇ ਉਨ੍ਹਾਂ ਦੇ ਭਾਈ ਨੂੰ ਥਾਣੇ ਬੁਲਾਇਆ।

 

ਪੁਲਿਸ ਵੱਲੋਂ ਦੋਵਾਂ ਦੀ ਥਾਣੇ ’ਚ ਕੁੱਟਮਾਰ ਕੀਤੀ ਗਈ, ਜਿਸ ‘ਚ ਉਸ ਸਮੇਂ ਸਬ ਇੰਸਪੈਕਟਰ ਰਾਜੀਵ ਵਿਮਲ ਅਤੇ ਸਬ ਇੰਸਪੈਕਟਰ ਪ੍ਰਵੀਨ ਕੁਮਾਰ ਤੋਂ ਇਲਾਵਾ ਦੋ ਪੁਲਿਸ ਵਾਲੇ ਹੋਰ ਵੀ ਸ਼ਾਮਲ ਸਨ। ਇਨ੍ਹਾਂ ਦੋਵਾਂ ਦੀ ਅਦਾਲਤ ‘ਚ ਕੇਸ ਚਲਦਿਆਂ ਮੌਤ ਹੋ ਗਈ।

 

ਗੋਇਲ ਦੇ ਖਿਲਾਫ ਜਬਰਨ ਉਸਦੀ ਭਾਈ ਦੀ ਸ਼ਿਕਾਇਤ ‘ਤੇ ਮੁਕਦਮਾ ਦਰਜ ਕੀਤਾ ਗਿਆ ਸੀ। ਅਨਿਲ ਗੋਇਲ ਨੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਧਮਕੀਆਂ ਦੇ ਬਾਵਜੂਦ ਉਨ੍ਹਾਂ ਸੰਘਰਸ਼ ਜਾਰੀ ਰੱਖਿਆ। 22 ਸਾਲ ਲੱਗਣ ਬਾਅਦ 18 ਜਨਵਰੀ 2019 ਨੂੰ ਨਿਆਂ ਮਿਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bicycle Led Legal Fighting