ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਂਗੱਠਜੋੜ ਅਮੀਰਾਂ ਤੇ ਭ੍ਰਿਸ਼ਟਾਂ ਦਾ, ਭਾਜਪਾ ਕਾਰਕੁੰਨ ਈਮਾਨਦਾਰ: ਮੋਦੀ

ਮਹਾਂਗੱਠਜੋੜ ਅਮੀਰਾਂ ਤੇ ਭ੍ਰਿਸ਼ਟਾਂ ਦਾ, ਭਾਜਪਾ ਕਾਰਕੁੰਨ ਈਮਾਨਦਾਰ: ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਨਮੋ ਐਪ ਰਾਹੀਂ ਅੱਜ ਐਤਵਾਰ ਨੂੰ ਮਹਾਰਾਸ਼ਟਰ ਅਤੇ ਗੋਆ ਦੇ ਪਾਰਟੀ ਕਾਰਕੁੰਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਹਰ ਥਾਂ ’ਤੇ ਇੱਕੋ ਗੱਲ ਵੇਖੀ ਸੀ, ਉਹ ਹੈ ਭਾਰਤੀ ਜਨਤਾ ਪਾਰਟੀ ਦੇ ਕਾਰਕੁੰਨਾਂ ਦਾ ਜਜ਼ਬਾ, ਈਮਾਨਦਾਰ, ਮਿਹਨਤ ਤੇ ਮਜ਼ਬੂਤੀ ਨਾਲ ਖੜ੍ਹੇ ਰਹਿਣ ਦੀ ਤਾਕਤ।

 

 

ਸ੍ਰੀ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਜਿਹੜੀਆਂ ਵੀ ਵਿਰੋਧੀ ਪਾਰਟੀਆਂ ਮਹਾਂਗੱਠਜੋੜ ਕਰ ਰਹੀਆਂ ਹਨ; ਉਹ ਗੱਲਜੋੜ ਸਿਰਫ਼ ਅਮੀਰਾਂ ਤੇ ਭ੍ਰਿਸ਼ਟਾਂ ਦਾ ਹੀ ਹੈ।

 

 

ਕੋਹਲਾਪੁਰ ਤੋਂ ਭਾਜਪਾ ਦੇ ਇੱਕ ਕਾਰਕੁੰਨ ਨੇ ਸ੍ਰੀ ਮੋਦੀ ਤੋਂ ਪੁੱਛਿਆ ਕਿ ਮਹਾਗੱਠਜੋੜ ਦਾ ਸਾਹਮਣਾ ਕਿਵੇਂ ਕੀਤਾ ਜਾਵੇ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਅਸੀਂ ਵੀ ਗੱਠਜੋੜ ਕੀਤਾ ਹੈ, ਉਨ੍ਹਾਂ ਨੇ ਜੇ ਇੱਕ–ਦੂਜੇ ਨਾਲ ਮਹਾਂਗੱਠਜੋੜ ਕੀਤਾ ਹੈ, ਤਾਂ ਅਸੀਂ ਸਵਾ ਸੌ ਕਰੋੜ ਦੇਸ਼ ਵਾਸੀਆਂ ਨਾਲ ਗੱਠਜੋੜ ਕੀਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਸਾਡਾ ਗੱਠਜੋੜ ਦੇਸ਼ ਦੇ ਸਵਾ ਸੌ ਕਰੋੜ ਦਿਲਾਂ ਦੇ ਨਾਲ ਹੈ, ਉਨ੍ਹਾ ਦੇ ਸੁਫ਼ਨਿਆਂ, ਉਨ੍ਹਾਂ ਦੀਆਂ ਆਸਾਂ ਤੇ ਉਮੀਦਾਂ ਨਾਲ ਹੈ। ਉਨ੍ਹਾਂ ਕਿਹਾ ਕਿ ਕਲਕੱਤਾ ਦੇ ਮੰਚ ’ਤੇ ਜ਼ਿਆਦਾਤਰ ਆਗੂ ਅਜਿਹੇ ਸਨ, ਜਿਹੜੇ ਆਪਣੇ ਧੀਆਂ ਤੇ ਪੁੱਤਰਾਂ ਨੁੰ ਸੈੱਟ ਕਰਵਾਉਣ ਦੇ ਚੱਕਰਾਂ ਵਿੱਚ ਹਨ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਇੱਕ ਪਾਸੇ ਤਾਂ ਪੈਸਿਆਂ ਦਾ ਢੇਰ ਹੈ ਤੇ ਸਾਡੇ ਕੋਲ ਮਿਹਨਤੀ ਕਾਰਕੁੰਨਾਂ ਦਾ ਹੜ੍ਹ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਹੁਣ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਨੂੰ ਵੀ ਦੋਸ਼ੀ ਕਰਾਰ ਦੇਣਾ ਸ਼ੁਰੂ ਕਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big alliance is of rich and corrupts BJP workers honest MODI