ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ਼ਰੀਬਾਂ ਲਈ ਐਲਾਨ, ਬਿਨਾ ਰਾਸ਼ਨ ਕਾਰਡ ਵਾਲਿਆਂ ਨੂੰ 5 ਕਿਲੋ ਮੁਫ਼ਤ ਅਨਾਜ ਦੇਵੇਗੀ ਸਰਕਾਰ

ਗ਼ਰੀਬਾਂ ਲਈ ਵੱਡਾ ਕਦਮ ਉਠਾਉਂਦਿਆਂ, ਕੇਂਦਰ ਸਰਕਾਰ ਨੇ ਅਗਲੇ ਦੋ ਮਹੀਨਿਆਂ ਲਈ ਸਾਰੇ ਪਰਵਾਸੀ ਮਜ਼ਦੂਰਾਂ ਨੂੰ ਬਿਨਾਂ ਕਾਰਡ ਦੇ 5 ਕਿਲੋ ਕਣਕ ਜਾਂ ਚਾਵਲ ਅਤੇ ਇਕ ਕਿਲੋ ਗ੍ਰਾਮ ਪ੍ਰਤੀ ਪਰਿਵਾਰ ਦੇਣ ਦਾ ਫ਼ੈਸਲਾ ਕੀਤਾ ਹੈ। 

 

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਲਗਭਗ 8 ਕਰੋੜ ਪ੍ਰਵਾਸੀਆਂ ਨੂੰ ਇਸਦਾ ਫਾਇਦਾ ਹੋਵੇਗਾ। ਇਸ ‘ਤੇ ਕਰੀਬ 3500 ਕਰੋੜ ਰੁਪਏ ਖ਼ਰਚ ਆਉਣਗੇ। ਇਸ ਦੇ ਸਾਰੇ ਖ਼ਰਚੇ ਕੇਂਦਰ ਸਰਕਾਰ ਸਹਿਣ ਕਰੇਗੀ।

 

 

 

ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਕਿਹਾ ਹੈ ਕਿ ਵਨ ਨੇਸ਼ਨ ਵਨ ਰਾਸ਼ਨ ਕਾਰਡ ਅਗਸਤ 2020 ਤੱਕ ਲਾਗੂ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ, ਪ੍ਰਵਾਸੀ ਮਜ਼ਦੂਰ ਜੋ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਹਨ, ਆਪਣੇ ਰਾਸ਼ਨ ਕਾਰਡ ਨਾਲ ਰਾਸ਼ਨ ਡਿਪੂ ਵਿੱਚ ਜਾ ਕੇ ਰਾਸ਼ਨ ਲੈ ਸਕਦੇ ਹਨ। ਇਹ ਰਾਸ਼ਨ ਕਾਰਡ ਕਿਸੇ ਵੀ ਸੂਬੇ ਨਾਲ ਸਬੰਧਤ ਹੋਵੇ, ਦੇਸ਼ ਵਿੱਚ ਹਰ ਜਗ੍ਹਾ ਮੰਨਣਯੋਗ ਹੋਵੇਗਾ। ਇਸ ਨਾਲ 23 ਰਾਜਾਂ ਦੇ 67 ਕਰੋੜ ਲੋਕਾਂ ਨੂੰ ਲਾਭ ਹੋਵੇਗਾ। 

 

ਪੀਡੀਐਸ ਸਕੀਮ ਦੇ 83% ਲਾਭਪਾਤਰੀ ਇਸ ਵਿੱਚ ਸ਼ਾਮਲ ਹੋਣਗੇ। ਮਾਰਚ 2021 ਤੱਕ ਇਸ ਵਿੱਚ 100% ਲਾਭਪਾਤਰੀ ਸ਼ਾਮਲ ਕੀਤੇ ਜਾਣਗੇ। ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਲੋਕ ਸਹੀ ਕੀਮਤ ਦੀ ਦੁਕਾਨ ਤੋਂ ਆਪਣੇ ਰਾਸ਼ਨ ਕਾਰਡ ਨਾਲ ਰਾਸ਼ਨ ਲੈ ਸਕਦੇ ਹਨ।

 

ਰੇਹੜੀ-ਗਲੀ ਅਤੇ ਹੋਰ ਥਾਵਾਂ 'ਤੇ ਸਾਮਾਨ ਵੇਚ ਰਹੇ 50 ਲੱਖ ਲੋਕਾਂ ਨੂੰ 5 ਹਜ਼ਾਰ ਕਰੋੜ ਰੁਪਏ ਦਾ ਕਰਜ਼ੇ ਦੀ ਵਿਵਸਥਾ ਕੀਤੀ ਗਈ ਹੈ। ਇਸ ਯੋਜਨਾ ਤਹਿਤ ਪ੍ਰਤੀ ਵਿਅਕਤੀ ਵੱਧ ਤੋਂ ਵੱਧ 10 ਹਜ਼ਾਰ ਰੁਪਏ ਦਾ ਕਰਜ਼ਾ ਮਿਲੇਗਾ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰੇਲੂ ਕਰਜ਼ਿਆਂ 'ਤੇ ਮੱਧ ਵਰਗ ਨੂੰ ਮਿਲਣ ਵਾਲੀ ਸਬਸਿਡੀ ਦੀ ਆਖ਼ਰੀ ਤਰੀਕ ਮਾਰਚ 2021 ਤੱਕ ਵਧਾ ਦਿੱਤੀ ਗਈ ਹੈ। ਇਸ ਵਿੱਚ 6 ਲੱਖ ਤੋਂ 18 ਲੱਖ ਤੱਕ ਦੀ ਆਮਦਨੀ ਵਾਲੇ ਲੋਕਾਂ ਨੂੰ ਲਾਭ ਹੋਵੇਗਾ। ਇਹ ਯੋਜਨਾ ਮਾਰਚ 2020 ਵਿੱਚ ਖ਼ਤਮ ਹੋ ਗਈ ਸੀ।
..................................

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big announcement for the poor government will give 5 kg free grain to those without ration card