ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC CWC 2019: ਭਾਰਤੀ ਟੀਮ ਨੂੰ ਝਟਕਾ, ਸ਼ਿਖਰ ਧਵਨ ਵਿਸ਼ਵ ਕੱਪ ਤੋਂ ਹੋਏ ਬਾਹਰ 

ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਉਸ ਦੇ ਸਟਾਰ ਓਪਨਰ ਸ਼ਿਖਰ ਧਵਨ ਉਂਗਲੀ ਦੀ ਸੱਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਧਵਨ ਨੂੰ ਆਸਟ੍ਰੇਲੀਆ ਵਿਰੁੱਧ ਮੈਚ ਵਿੱਚ ਬੱਲੇਬਾਜ਼ੀ ਦੌਰਾਨ ਨਾਥਨ ਕੁਲਟਰ ਨਾਇਲ ਦੀ ਗੇਂਦ ਨਾਲ ਉਂਗਲੀ ਵਿੱਚ ਸੱਟ ਲੱਗ ਗਈ ਸੀ ਅਤੇ ਸੱਟ ਲੱਗਣ ਤੋਂ ਬਾਅਦ ਸ਼ਿਖਰ ਨੇ ਫਿਲਡਿੰਗ ਵੀ ਨਹੀਂ ਕੀਤੀ ਸੀ। 

 
ਜ਼ਿਕਰਯੋਗ ਹੈ ਕਿ ਭਾਰਤ ਨੇ ਲੰਦਨ ਦੇ ਦਿ ਓਵਲ ਗਰਾਊਂਡ ਵਿੱਚ ਖੇਡੇ ਗਏ ਵਿਸ਼ਵ ਕੱਪ ਦੇ ਆਪਣੇ ਦੂਜੇ ਮੁਕਾਬਲੇ ਵਿੱਚ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾ ਦਿੱਤਾ ਸੀ। 

 

ਇਸ ਮੈਚ ਵਿੱਚ ਓਪਨਰ ਸ਼ਿਖਰ ਧਵਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 109 ਗੇਂਦਾਂ ਵਿੱਚ 16 ਚੌਕਿਆਂ ਦੀ ਮਦਦ ਨਾਲ 117 ਦੌੜਾਂ ਦੀ ਪਾਰੀ ਖੇਡੀ ਸੀ। ਜਿਸ ਦੇ ਦਮ ਉੱਤੇ ਭਾਰਤ ਨੇ ਨਿਰਧਾਰਤ 50 ਓਵਰਾਂ ਵਿੱਚ 5 ਵਿਕਟਾਂ ਉੱਤੇ 352 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਸੀ। ਜਵਾਬ ਵਿੱਚ ਆਸਟ੍ਰੇਲੀਆਈ ਟੀਮ 316 ਦੌੜਾਂ ਉੱਤੇ ਆਊਟ ਹੋ ਗਈ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big Blow for Team India as Opener Shikhar Dhawan ruled out from Cricket World Cup 2019 due to finger injury