ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਅਪਮਾਨਜਨਕ ਹਾਰ ਪਿੱਛੋਂ ਕਾਂਗਰਸ ’ਚ ਹੋ ਸਕਦੀਆਂ ਵੱਡੀਆਂ ਤਬਦੀਲੀਆਂ

ਦਿੱਲੀ ’ਚ ਅਪਮਾਨਜਨਕ ਹਾਰ ਪਿੱਛੋਂ ਕਾਂਗਰਸ ’ਚ ਹੋ ਸਕਦੀਆਂ ਵੱਡੀਆਂ ਤਬਦੀਲੀਆਂ

ਕੁੱਲ ਹਿੰਦ ਕਾਂਗਰਸ ਕਮੇਟੀ (AICC) ਦੇ 24 ਅਕਬਰ ਰੋਡ ਸਥਿਤ ਦਿੱਲੀ ਹੈੱਡਕੁਆਰਟਰਜ਼ ’ਚ ਇਸ ਵੇਲੇ ਕੁਝ ਤਬਦੀਲੀਆਂ ਉੱਤੇ ਡੂੰਘਾ ਵਿਚਾਰ–ਵਟਾਂਦਰਾ ਹੋ ਰਿਹਾ ਹੈ। ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਖ਼ਰਾਬ ਸਿਹਤ ਤੇ ਦਿੱਲੀ ’ਚ ਅਪਮਾਨਜਨਕ ਹਾਰ ਤੋਂ ਬਾਅਦ ਪਾਰਟੀ ਦੀਆਂ ਚਿੰਤਾਵਾਂ ਵਧ ਗਈਆਂ ਹਨ। ਇਸ ਦੇ ਮੱਦੇਨਜ਼ਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ’ਚ ਤਬਦੀਲੀ ਦੀ ਮੰਗ ਜ਼ੋਰ ਫੜ ਰਹੀ ਹੈ; ਜਦ ਕਿ ਆਉਂਦੇ ਅਪ੍ਰੈਲ ਮਹੀਨੇ ਹੋਣ ਜਾ ਰਹੀਆਂ ਰਾਜ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਪੁਰਾਣੇ ਚਿਹਰੇ ਇਸ ਲਾਜ਼ਮੀ ਹੋ ਚੁੱਕੀ ਤਬਦੀਲੀ ਦਾ ਵਿਰੋਧ ਕਰ ਰਹੇ ਹਨ।

 

 

ਪਾਰਟੀ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਨੂੰ ਵੇਖਦਿਆਂ ਰਾਹੁਲ ਗਾਂਧੀ ਦੇ ਸਮਰਥਕ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਵਜੋਂ ਬਹਾਲ ਕੀਤਾ ਜਾਵੇ; ਜਦ ਕਿ ਪਾਰਟੀ ਦੇ ਪੁਰਾਣੇ ਆਗੂਆਂ ਦੀ ਰਾਇ ਹੈ ਕਿ ਇਸ ਨਾਲ ਗ਼ਲਤ ਸੰਦੇਸ਼ ਜਾਵੇਗਾ।

 

 

ਪਾਰਟੀ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਨੂੰ ਅੰਤਿਮ ਰੂਪ ਵਿੱਚ ਬਹਾਲ ਕੀਤੇ ਜਾਣ ਤੋਂ ਪਹਿਲਾਂ ਗਾਧੀ ਪਰਿਵਾਰ ਤੋਂ ਬਾਹਰ ਦੇ ਕਿਸੇ ਆਗੂ ਨੂੰ ਪ੍ਰਧਾਨ ਚੁਣਿਆ ਜਾਵੇ। ਪਰ ਰਾਹੁਲ ਦੇ ਨੇੜਲੇ ਆਗੂ ਤੇ ਪਾਰਟੀ ਦਾ ਯੁਵਾ ਬ੍ਰਿਗੇਡ ਪਾਰਟੀ ਦੀ ਹਾਲਤ ਨੂੰ ਲੈ ਕੇ ਬੇਚੈਨ ਹੈ।

 

 

ਦਿੱਲੀ ਦੀਆਂ ਚੋਣਾਂ ’ਚ ਬੀਤੇ ਦਿਨੀਂ ਕਾਂਗਰਸ ਦੀ ਸ਼ਰਮਨਾਕ ਹਾਰ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂਆਂ ਵਿੱਚ ਖ਼ੁਸ਼ੀ ਦੇ ਸੰਕੇਤ ਵੇਖ ਕੇ ਪਾਰਟੀ ਦਾ ਯੁਵਾ ਬ੍ਰਿਗੇਡ ਬੇਚੈਨ ਹੈ। ਜਿਓਤਿਰਾਦਿੱਤਿਆ ਸਿੰਧੀਆ ਤੇ ਸ਼ਰਮਿਸ਼ਠਾ ਮੁਖਰਜੀ ਜਿਹੇ ਆਗੂਆਂ ਦੇ ਟਵੀਟ ਇਸ ਗੱਲ ਦੇ ਸੰਕੇਤ ਹਨ ਕਿ ਪਾਰਟੀ ’ਚ ਬੇਚੈਨੀ ਵਧ ਰਹੀ ਹੈ। ‘ਇੰਡੀਆ ਟੂਡੇ’ ਅਤੇ ਟੀਵੀ ਚੈਨਲ ‘ਆਜ ਤੱਕ’ ਨੇ ਕਾਂਗਰਸ ਦੀ ਇਸ ਬੇਚੈਨੀ ਦੀ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤਾ ਹੇ।

 

 

ਪਾਰਟੀ ਹੈੱਡਕੁਆਰਟਰਜ਼ ’ਚ ਵੀ ਇਸ ਗੱਲ ਨੂੰ ਲੈ ਕੇ ਰੌਲ਼ਾ ਪਿਆ ਹੋਇਆ ਹੈ ਕਿ ਅਪ੍ਰੈਲ ਮਹੀਨੇ ਰਾਜ ਸਭਾ ਚੋਣਾਂ ਤੋਂ ਪਹਿਲਾਂ ਲੀਡਰਸ਼ਿਪ ਵਿੱਚ ਤਬਦੀਲੀ ਕਰ ਦਿੱਤੀ ਜਾਵੇ। ਹੋਲੀ ਤੋਂ ਬਾਅਦ ਸਰਬ ਹਿੰਦ ਕਾਂਗਰਸ ਕਮੇਟੀ ਕਨਵੈਨਸ਼ਨ ਦੀ ਤਰੀਕ ਤੈਅ ਕੀਤੀ ਜਾਣੀ ਹੈ; ਤਾਂ ਜੋ ਰਾਹੁਲ ਗਾਂਧੀ ਨੂੰ ਪਾਰਟੀ ਦਾ ਪ੍ਰਧਾਨ ਚੁਣਿਆ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big changes may occur after humiliating defeat of Congress in Delhi