ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸੂਦ ਨੂੰ ਆਲਮੀ ਅੱਤਵਾਦੀ ਐਲਾਨਣਾ ਭਾਰਤ ਦੀ ਵੱਡੀ ਕੂਟਨੀਤੀ ਜਿੱਤ: ਜੇਤਲੀ

ਪਾਕਿਸਤਾਨ ਦੇ ਹਰਮਨ ਪਿਆਰੇ ਅਤੇ ਪੁਲਵਾਮਾ ਸਮੇਤ ਦੇਸ਼ ਦੇ ਕਈ ਅੱਤਵਾਦੀ ਹਮਲਿਆਂ ਦੇ ਜ਼ਿੰਮੇਦਾਰ ਸਰਗਨਾ ਮਸੂਦ ਅਜ਼ਹਰ (Masood Azhar) ਨੂੰ ਆਲਮੀ ਅੱਤਵਾਦੀ (Global Terrorist) ਐਲਾਨੇ ਜਾਣ ਨੂੰ ਵਿੱਤ ਮੰਤਰੀ ਅਰੁਣ ਜੇਤਲੀ (Arun Jaitley) ਨੇ ਭਾਰਤ ਲਈ ਵੱਡੀ ਕੂਟਨੀਤੀ ਜਿੱਤ ਦਸਿਆ। ਅਰੁਣ ਜੇਤਲੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਲਈ ਇਹ ਵੱਡੀ ਕੂਟਨੀਤੀ ਜਿੱਤ ਹੈ।


ਵਿੱਤ ਮੰਤਰੀ ਨੇ ਕਿਹਾ ਕਿ ਜੇਕਰ ਭਾਰਤ ਜਿੱਤਦਾ ਹੈ ਤਾਂ ਸਾਰੇ ਭਾਰਤੀ ਜਿੱਤਦੇ ਹਨ ਪਰ ਵਿਰੋਧੀਆਂ ਨੂੰ ਲੱਗਦਾ ਹੈ ਕਿ ਖੁਸ਼ੀ ਚ ਸ਼ਾਮਲ ਹੋਣ ਤੇ ਉਨ੍ਹਾਂ ਨੂੰ ਸਿਆਸਤੀ ਮੁੱਲ ਚੁਕਾਉਣਾ ਪਵੇਗਾ। ਹਾਲਾਂਕਿ ਅਸਲ ਚ ਇਹ ਭਾਰਤ ਲਈ ਇੱਕ ਵੱਡ ਕੂਟਨੀਤੀ ਜਿੱਤ ਮੰਨੀ ਜਾ ਰਹੀ ਹੈ।


ਦੱਸ ਦੇਈਏ ਕਿ ਭਾਰਤ ਨੇ ਇਸ ਮੁੱਦੇ ਤੇ ਪਹਿਲੀ ਵਾਰ ਇਕ ਦਹਾਕੇ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐਨ) ਚ ਇਸ ਮੁੱਦੇ ਨੂੰ ਰਖਿਆ ਸੀ। ਪਾਕਿਸਤਾਨ ਦੇ ਸਾਥੀ ਚੀਨ ਵਲੋਂ ਚਾਰ ਵਾਰ ਲਗਾਈ ਗਈ ਟੈਕਨੀਕਲ ਰੋਕ ਕਾਰਨ ਪਾਕਿਸਤਾਨੀ ਅੱਤਵਾਦੀ ਜੱਥੇਬੰਦੀ ਜੈਸ਼ ਏ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਕਾਲੀ ਸੂਚੀ ਚ ਪਾਉਣਾ ਮੁਸ਼ਕਲ ਬਣਿਆ ਹੋਇਆ ਸੀ ਪਰ ਲੰਘੇ ਦਿਨੀਂ 1 ਮਈ 2019 ਨੂੰ ਚੀਨ ਨੇ ਆਪਣੀ ਰੋਕ ਹਟਾ ਲਈ ਜਿਸ ਤੋਂ ਬਾਅਦ ਯੂਐਨ ਨੇ ਮਸੂਦ ਅਜ਼ਹਰ ਨੂੰ ਆਲਮੀ ਅੱਤਵਾਦੀ ਵਜੋਂ ਐਲਾਨ ਦਿੱਤਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big diplomatic win for India says arun jaitley after masood azhar designated as global terrorist