ਜੰਮੂ ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦਿਲਬਾਗ ਸਿੰਘ ਨੇ ਸ਼ੁੱਕਰਵਾਰ (31 ਜਨਵਰੀ) ਨੂੰ ਕਿਹਾ ਕਿ ਜੈਸ਼-ਏ-ਮੁਹੰਮਦ (ਜੇਈਐਮ) ਦੇ ਅੱਤਵਾਦੀਆਂ ਨੂੰ ਲੈ ਜਾ ਰਹੇ ਟਰੱਕ ਦਾ ਡਰਾਈਵਰ ਪੁਲਵਾਮਾ ਆਤਮਘਾਤੀ ਬੰਬ ਹਮਲਾਵਰ ਦਾ ਰਿਸ਼ਤੇ ਚ ਭਰਾ ਸੀ। ਪਿਛਲੇ ਸਾਲ ਪੁਲਵਾਮਾ ਦੇ ਇਸ ਅੱਤਵਾਦੀ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨ ਮਾਰੇ ਗਏ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਜੈਸ਼-ਏ-ਮੁਹੰਮਦ ਦੇ ਤਿੰਨ ਅਤਿਵਾਦੀ ਸ਼ੁੱਕਰਵਾਰ ਨੂੰ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਇਕ ਟੋਲ ਪਲਾਜ਼ਾ ਨੇੜੇ ਇਕ ਮੁਕਾਬਲੇ ਚ ਮਾਰੇ ਗਏ। ਅੱਤਵਾਦੀ ਇਕ ਟਰੱਕ ਚ ਸਵਾਰ ਹੋ ਕੇ ਕਸ਼ਮੀਰ ਘਾਟੀ ਵੱਲ ਜਾ ਰਹੇ ਸਨ।
ਅਫਸਰ ਨੇ ਦੱਸਿਆ ਕਿ ਟਰੱਕ ਚਾਲਕ ਦੀ ਪਛਾਣ ਪੁਲਵਾਮਾ ਦੇ ਸਮੀਰ ਡਾਰ ਵਜੋਂ ਹੋਈ ਹੈ। ਉਸ ਦੇ ਭਰਾ ਮਨਜ਼ੂਰ ਡਾਰ ਨੂੰ 2016 ਚ ਮਾਰਿਆ ਗਿਆ ਸੀ। ਉਹ ਆਦਿਲ ਡਾਰ ਦੇ ਰਿਸ਼ਤੇ ਦਾ ਭਰਾ ਹੈ।”
ਦੱਸਣਯੋਗ ਹੈ ਕਿ ਪਿਛਲੇ ਸਾਲ ਫਰਵਰੀ ਚ ਜੈਸ਼-ਏ-ਮੁਹੰਮਦ ਦੇ ਆਦਿਲ ਡਾਰ ਨੇ ਪੁਲਵਾਮਾ ਜ਼ਿਲ੍ਹੇ ਦੇ ਲੇਠਪੁਰਾ ਖੇਤਰ ਚ ਇੱਕ ਸੀਆਰਪੀਐਫ ਦੀ ਬੱਸ ਨੂੰ ਧਮਾਕਾਖੇਜ਼ ਬਾਰੂਦ ਨਾਲ ਭਰੀ ਕਾਰ ਨਾਲ ਟੱਕਰ ਮਾਰ ਦਿੱਤੀ, ਜਿਸ ਚ ਹੋਏ ਧਮਾਕੇ ਚ ਸੀਆਰਪੀਐਫ ਦੇ 40 ਜਵਾਨ ਮਾਰੇ ਗਏ ਸਨ।
.