ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮਦਨ ਟੈਕਸ ਦਾ ਵੱਡਾ ਛਾਪਾ, 163 ਕਰੋੜ ਰੁਪਏ ਤੇ 100 ਕਿਲੋ ਸੋਨਾ ਫੜਿਆ

ਆਮਦਨ ਟੈਕਸ ਦਾ ਵੱਡਾ ਛਾਪਾ, 163 ਕਰੋੜ ਰੁਪਏ ਤੇ 100 ਕਿਲੋ ਸੋਨਾ ਫੜਿਆ

ਆਮਦਨ ਟੈਕਸ ਵਿਭਾਗ ਨੇ ਤਾਮਿਲ ਨਾਡੂ ਦੀ ਸੜਕ ਨਿਰਮਾਣ ਕੰਪਨੀ ਦੇ ਕੈਂਪਸਾਂ `ਤੇ ਸੋਮਵਾਰ ਨੂੰ ਛਾਪੇ ਮਾਰ ਕੇ 163 ਕਰੋੜ ਰੁਪਏ ਨਕਦ ਤੇ ਲਗਭਗ 100 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ। ਆਮਦਨ ਟੈਕਸ ਵਿਭਾਗ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਛਾਪੇ ਮੈਸ. ਐੱਸਪੀਕੇ ਐਂਡ ਕੰਪਨੀ ਦੇ ਕੈਂਪਸਾਂ `ਤੇ ਮਾਰੇ ਗਏ, ਜੋ ਸਰਕਾਰ ਤੋਂ ਮਿਲੇ ਠੇਕੇ ਅਧੀਨ ਸੜਕ ਅਤੇ ਰਾਜਮਾਰਗ ਨਿਰਮਾਣ ਦਾ ਕੰਮ ਕਰਦੀ ਹੈ।


ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਲੇ ਤੱਕ ਲਗਭਗ 163 ਕਰੋੜ ਰੁਪਏ ਨਕਦ ਜ਼ਬਤ ਕੀਤੇ ਗਏ ਹਲ, ਜਿਸ ਦਾ ਕੋਈ ਹਿਸਾਬ-ਕਿਤਾਬ ਨਾ ਹੋਣ ਦਾ ਸ਼ੱਕ ਹੈ। ਇਸ ਦੇ ਨਾਲ ਹੀ ਲਗਭਗ 100 ਕਿਲੋਗ੍ਰਾਮ ਸੋਨੇ ਦੇ ਗਹਿਣੇ ਵੀ ਜ਼ਬਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਛਾਪੇਮਾਰੀ ਹਾਲੇ ਵੀ ਜਾਰੀ ਹੈ। ਟੈਕਸ ਅਧਿਕਾਰੀਆਂ ਨੇ ਇਸ ਨੂੰ ਦੇਸ਼ `ਚ ਕੀਤੀਆਂ ਛਾਪੇਮਾਰੀਆਂ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਦੱਸਿਆ ਹੈ।


ਉਨ੍ਹਾਂ ਕਿਹਾ ਕਿ ਵਿਭਾਗ ਦੀ ਚੇਨਈ ਇਕਾਈ ਦੀ ਇਹ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੁੰ ਕੰਪਨੀ ਤੇ ਉਸ ਦੇ ਸਹਿਯੋਗੀਆਂ ਵੱਲੋਂ ਟੈਕਸ ਚੋਰੀ ਦੇ ਸਬੂਤ ਮਿਲੇ ਸਨ। ਚੇਨਈ `ਚ 17, ਅਰੱਪੂਕੋਟਾਈ `ਚ ਚਾਰ ਅਤੇ ਕੋਟਪਾੜੀ `ਚ ਇੱਕ ੈਂਪਸ ਸਮੇਤ 22 ਟਿਕਾਣਿਆਂ `ਤੇ ਛਾਪੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਨਕਦੀ ਨੂੰ ਖੜ੍ਹੀਆਂ ਕਾਰਾਂ ਤੇ ਵੱਡੇ ਬੈਗਾਂ ਵਿੱਚ ਲੁਕਾ ਕੇ ਰੱਖੀ ਗਈ ਸੀ। ਹਾਲੇ ਤੱਕ ਦਰਜਨਾਂ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਨੇ ਵੱਡੀ ਗਿਣਤੀ `ਚ ਦਸਤਾਵੇਜ਼, ਕੰਪਿਊਟਰ ਅਤੇ ਹੋਰ ਹਾਰਡਵੇਅਰ ਵੀ ਜ਼ਬਤ ਕੀਤੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:big income tax raid 163 crore rupees and 100 kg gold seized