ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰਠ ਲਾਗੇ ਰੇਲ ਹਾਦਸੇ ਦੀ ਸਾਜਿ਼ਸ਼ ਨਾਕਾਮ, ਵੱਡਾ ਹਾਦਸਾ ਟਲਿ਼ਆ

ਮੇਰਠ ਲਾਗੇ ਰੇਲ ਹਾਦਸੇ ਦੀ ਸਾਜਿ਼ਸ਼ ਨਾਕਾਮ, ਵੱਡਾ ਹਾਦਸਾ ਟਲਿ਼ਆ

ਦਿੱਲੀ-ਮੇਰਠ-ਦੇਹਰਾਦੂਨ ਰੇਲ ਪਟੜੀ `ਤੇ ਰੇਲ ਗੱਡੀਆਂ ਉਲਟਾਉਣ ਦੀ ਵੱਡੀ ਸਾਜਿ਼ਸ਼ ਨਾਕਾਮ ਹੋ ਕੇ ਰਹਿ ਗਈ ਹੈ। ਐਤਵਾਰ ਤੜਕੇ ਲਗਭਗ ਚਾਰ ਵਜੇ ਸ਼ਰਾਰਤੀ ਅਨਸਰਾਂ ਨੇ ਰੇਲ ਪਟੜੀ `ਤੇ 17 ਫ਼ੁੱਟ ਲੰਮਾ ਲੋਹੇ ਦਾ ਗਾਰਡਰ ਰੱਖ ਦਿੱਤਾ। ਦੇਹਰਾਦੂਨ ਤੋਂ ਦਿੱਲੀ ਜਾ ਰਹੀ ਨੰਦਾ ਦੇਵੀ ਐਕਸਪ੍ਰੈੱਸ ਦੇ ਦੋ ਪਹੀਏ ਗਾਰਡਰ `ਤੇ ਚੜ੍ਹ ਗਏ। ਇੰਜਣ ਦੇ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਾ ਕੇ ਰੇਲ ਗੱਡੀ ਰੋਕ ਦਿੱਤੀ। ਅਚਾਨਕ ਵੱਡਾ ਝਟਕਾ ਲੱਗਣ `ਤੇ ਯਾਤਰੀ ਚੀਕਾਂ ਮਾਰਨ ਲੱਗੇ। ਗਾਰਡਰ ਹਟਾਉਣ ਤੋਂ ਬਾਅਦ ਰੇਲ ਗੱਡੀ ਨੂੰ ਰਵਾਨਾ ਕੀਤਾ ਗਿਆ।

ਤੜਕੇ ਚਾਰ ਵਜੇ ਨੰਦਾ ਦੇਵੀ ਐਕਸਪ੍ਰੈਸ ਦੇਹਰਾਦੂਨ ਤੋਂ ਦਿੱਲੀ ਜਾ ਰਹੀ ਸੀ। ਉਸ ਦੀ ਰਫ਼ਤਾਰ ਲਗਭਗ 70 ਕਿਲੋਮੀਟਰ ਪ੍ਰਤੀ ਘੰਟਾ ਸੀ। ਮੇਰਠ ਦੇ ਪਰਤਾਪੁਰ ਇਲਾਕੇ `ਚ ਪੁੱਠਾ-ਕੁੰਡਾ ਰੇਲਵੇ ਫਾਟਕ ਦੇ ਵਿਚਕਾਰ ਪਾਇਲਟ ਨੂੰ ਰੇਲ ਪਟੜੀਆਂ ਦੇ ਦੋਵੇਂ ਪਾਸੇ ਲੋਹੇ ਦਾ ਵੱਡਾ ਗਾਰਡਰ ਰੱਖਿਆ ਵਿਖਾਈ ਦਿੱਤਾ। ਪਾਇਲਟ ਟੇ ਸੂਝਬੂਝ ਵਿਖਾਉਂਦਿਆਂ ਐਮਰਜੈਂਸੀ ਬ੍ਰੇਕ ਲਾ ਦਿੱਤੇ ਪਰ ਤਦ ਤਦ ਰੇਲ ਗੱਡੀ ਦੇ ਦੋ ਅਗਲੇ ਦੋ ਪਹੀਏ ਗਾਰਡਰ ਦੇ ਉੱਤੇ ਚੜ੍ਹ ਚੁੱਕੇ ਸਨ। ਗਾਰਡਰ ਦੇ ਤਿੰਨ ਟੋਟੇ ਹੋ ਗਏ। ਅਚਾਨਕ ਐਮਰਜੈਂਸੀ ਬ੍ਰੇਕਾਂ ਕਾਰਨ ਰੇਲ ਗੱਡੀ ਰੁਕ ਗਈ। ਰੇਲ ਗੱਡੀ ਦੇ ਝਟਕਿਆਂ ਕਾਰਨ ਯਾਤਰੀਆਂ ਦੀ ਨੀਂਦਰ ਖੁੱਲ੍ਹ ਗਈ। ਉਹ ਘਬਰਾ ਕੇ ਉਠ ਖੜ੍ਹੇ ਹੋਏ। ਪਾਇਲਟ ਨੇ ਤੁਰੰਤ ਪੁੱਠਾ ਰੇਲਵੇ ਫਾਟਕ ਨੂੰ ਫ਼ੋਨ ਕਰ ਕੇ ਸਟਾਫ਼ ਨੂੰ ਸੱਦਿਆ। ਫਿਰ ਪਟੜੀ ਤੋਂ ਗਾਰਡਰ ਹਟਾਇਆ ਗਿਆ।

ਰੇਲ ਸਟਾਫ਼ ਅਨੁਸਾਰ ਗਾਰਡਰ ਲਗਭਗ 17 ਫ਼ੁੱਟ ਚੌੜਾ ਸੀ। ਉਸ ਨੂੰ ਰੇ ਦੀਆਂ ਦੋ ਪਟੜੀਆਂ `ਤੇ ਆਰ-ਪਾਰ ਰੱਖ ਦਿੱਤਾ ਗਿਆ ਸੀ, ਤਾਂ ਜੋ ਰੇਲ ਦਾ ਪਹੀਆ ਉਸ ਦੇ ਉੱਤੇ ਚੜ੍ਹ ਜਾਵੇ। ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਨੰਦਾ ਦੇਵੀ ਐਕਸਪ੍ਰੈੱਸ ਦਾ ਪਹੀਆ ਗਾਰਡਰ `ਤੇ ਚੜ੍ਹਨ ਦੇ ਬਾਵਜੂਦ ਲੀਹੋਂ ਨਹੀਂ ਲੱਥਿਆ। ਜੇ ਕਿਤੇ ਅਜਿਹਾ ਹੋ ਜਾਂਦਾ, ਤਾਂ ਵੱਡਾ ਰੇਲ ਹਾਦਸਾ ਵਾਪਰ ਸਕਦਾ ਸੀ। ਲਗਪਗ ਅੱਠ ਮਿੰਟਾਂ ਤੱਕ ਰੇਲ ਗੱਡੀ ਉੱਥੇ ਖੜ੍ਹੀ ਰਹੀ। ਗਾਰਡਰ ਹਟਾਉਣ ਤੋਂ ਬਾਅਦ ਐਕਸਪ੍ਰੈਸ ਰੇਲ ਨੂੰ ਦਿੱਲੀ ਲਈ ਰਵਾਨਾ ਕੀਤਾ ਗਿਆ। ਇਸ ਦੇ ਲਗਪਗ ਪੰਜ ਮਿੰਟਾਂ ਬਾਅਦ ਹੀ ਦੇਹਰਾਦੂਨ ਤੋਂ ਦਿੱਲੀ ਜਾ ਰਹੀ ਮਾਲਗੱਡੀ ਸਹੀ ਸਲਾਮਤ ਲੰਘੀ।

ਜਾਣਕਾਰੀ ਮਿਲਣ ਤੋਂ ਬਾਅਦ ਐਤਵਾਰ ਦੁਪਹਿਰ ਨੂੰ ਐੱਸਐੱਸਪੀ ਰਾਜੇਸ਼ ਕੁਮਾਰ ਪਾਂਡੇ ਤੇ ਸਿਟੀ ਮੈਜਿਸਟ੍ਰੇਟ ਸ਼ੈਲੇਂਦਰ ਸਿੰਘ ਪੁੱਠਾ ਰੇਲਵੇ ਹਾਲਟ ਪੁੱਜੇ। ਉਨ੍ਹਾਂ ਰੇਲਵੇ ਸਟਾਫ਼ ਨੂੰ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ। ਐੱਸਐੱਸਪੀ ਨੇ ਕਿਹਾ ਕਿ ਹਾਦਸੇ ਨੂੰ ਅੰਜਾਮ ਦੇਣ ਲਈ ਇਹ ਕਿਸੇ ਦੀ ਸਾਜਿ਼ਸ਼ ਸੀ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਰੇਲ ਗੱਡੀਆਂ ਦੇ ਹਾਦਸੇ ਕਰਵਾਉਣ ਦੀਆਂ ਇਹ ਸਾਜਿ਼ਸ਼ਾਂ ਕੌਣ ਕਰ ਰਿਹਾ ਹੈ। ਇੱਕ ਦਿਨ ਪਹਿਲਾਂ ਦਿੱਲੀ ਤੋਂ ਹਾਵੜਾ ਜਾ ਰਹੀ ਰਾਜਧਾਨੀ ਐਕਸਪ੍ਰੈਸ `ਚ ਬੰਬ ਦੀ ਝੂਠੀ ਅਫ਼ਵਾਹ ਫੈਲਾ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਮੋਦੀਨਗਰ ਅਤੇ ਖਤੌਲੀ ਇਲਾਕੇ ਵਿੱਚ ਵੀ ਰੇਲ ਪਟੜੀਆਂ ਨੂੰ ਰੋਕ ਕੇ ਰੇਲ ਗੱਡੀਆਂ ਨੂੰ ਉਲਟਾਉਣ ਦਾ ਜਤਨ ਹੋਇਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:big rail tragedy averted near Meerut