ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਨੂੰ ਬਣਾਉਣ `ਚ ਉਦਯੋਗਪਤੀਆਂ ਦੀ ਵੱਡੀ ਭੂਮਿਕਾ, ਚੋਰ-ਲੁਟੇਰੇ ਨਹੀਂ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਨੂੰ ਬਣਾਉਣ `ਚ ਉਦਯੋਗਪਤੀਆਂ ਦੀ ਵੱਡੀ ਭੂਮਿਕਾ ਹੈ ਨਾ ਕੇ ਉਹ ਚੋਰ-ਲੁਟੇਰੇ ਹਨ।

ਐਤਵਾਰ ਆਪਣੇ ਉਤਰ ਪ੍ਰਦੇਸ਼ ਦੇ ਦੋ ਦਿਨਾ ਦੌਰੇ ਦੌਰਾਨ ਲਖਨਊ `ਚ 60 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੀਆਂ 81 ਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਪਿੱਛੋਂ ਉਦਯੋਗਪਤੀਆਂ ਨਾਲ ਆਪਣੇ ਸਬੰਧਾਂ ਦਾ ਬਚਾਅ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਿਕਾਸ `ਚ ਉਦਯੋਗਪਤੀਆਂ ਦੀ ਵੱਡੀ ਭੂਮਿਕਾ ਹੈ। ਉਨ੍ਹਾਂ ਨੂੰ ਚੋਰ ਜਾਂ ਲੁਟੇਰੇ ਕਹਿ ਕੇ ਬੇਇੱਜ਼ਤ ਨਹੀਂ ਕੀਤਾ ਜਾ ਸਕਦਾ। ਮੈਂ ਹਮੇਸ਼ਾ ਹੀ ਉਦਯੋਗਪਤੀਆਂ ਨੂੰ ਮਿਲਦਾ ਰਹਿੰਦਾ ਹਾਂ। ਉਨ੍ਹਾਂ ਨਾਲ ਤਸਵੀਰਾਂ ਖਿਚਵਾਉਂਦਾ ਹਾਂ ਕਿਉੁਂਕਿ ਮੇਰੇ ਇਰਾਦੇ ਨੇਕ ਹਨ। ਦੇਸ਼ `ਚ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੀਆਂ ਉਦਯੋਗਪਤੀਆਂ ਨਾਲ ਤਸਵੀਰਾਂ ਤਾਂ ਨਹੀਂ ਹਨ ਪਰ  ਸ਼ਾਇਦ ਹੀ ਕੋਈ ਅਜਿਹਾ ਉਦਯੋਗਪਤੀ ਹੋਵੇਗਾ ਜਿਸ ਦੇ ਘਰ ਜਾ ਕੇ ਉਨ੍ਹਾਂ ਹੱਥ ਨਾ ਜੋੜੇ ਹੋਣ।

 

ਉਨ੍ਹਾਂ ਸਪਾ ਦੇ ਸਾਬਕਾ ਨੇਤਾ ਅਮਰ ਸਿੰਘ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਮਰ ਸਿੰਘ ਕੋਲ ਸਭ ਦੀ ਹਿਸਟਰੀ ਹੈ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਯੂ. ਪੀ. ਦੇ 22 ਕਰੋੜ ਲੋਕਾਂ ਨੂੰ ਵਚਨ ਦਿੱਤਾ ਸੀ ਕਿ ਉਨ੍ਹਾਂ ਦੇ ਪਿਆਰ ਨੂੰ ਵਿਆਜ ਸਮੇਤ ਵਾਪਸ ਕਰਾਂਗਾ। ਇਹ ਜੋ ਯੋਜਨਾਵਾਂ ਸ਼ੁਰੂ ਹੋ ਰਹੀਆਂ ਹਨ, ਉਸੇ ਵਚਨਬੱਧਤਾ ਦਾ ਹਿੱਸਾ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big role of industrialists in making country not thieves Modi