ਟੀਐਮਸੀ ਦੇ 2 ਅਤੇ ਸੀਪੀਐਮ ਦਾ ਇੱਕ ਵਿਧਾਇਕ ਭਾਜਪਾ 'ਚ ਸ਼ਾਮਲ
2019 ਦੀਆਂ ਲੋਕ ਸਭਾ ਚੋਣਾਂ 'ਚ ਕਈ ਸੀਟਾਂ ਦਾ ਨੁਕਸਾਨ ਹੋਣ ਤੋਂ ਬਾਅਦ ਟੀਐਮਸੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ।
ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਅਤੇ ਸੀਪੀਐਮ ਦਾ ਇੱਕ ਵਿਧਾਇਕ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।
This is just first phase, says BJP as 2 TMC MLAs, over 50 councillors join party
— ANI Digital (@ani_digital) May 28, 2019
Read @ANI story | https://t.co/gTjPfRIl8N pic.twitter.com/cC3SuZmAOl
ਭਾਜਪਾ ਨੇਤਾ ਮੁਕੁਲ ਰਾਏ ਦੇ ਬੇਟੇ ਅਤੇ ਟੀਐਮਸੀ ਦੇ ਮੁਅੱਤਲ ਵਿਧਾਇਕ ਸ਼ੁਭਾਸ਼ੁ ਵੀ ਭਾਜਪਾ ਵਿਚ ਸ਼ਾਮਲ ਹੋਏ। ਉਥੇ ਤ੍ਰਿਣਮੂਲ ਦੇ ਤੁਸ਼ਾਰ ਭੱਟਾਚਾਰਿਆ ਵੀ ਭਾਜਪਾ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਲਗਭਗ 50 ਕੌਂਸਲਰਾਂ ਨੂੰ ਵੀ ਭਾਜਪਾ ਦਾ ਪੱਲਾ ਫੜ ਲਿਆ ਹੈ।
ਇਸ ਦੌਰਾਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਗਰੀਯ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਪੱਛਮੀ ਬੰਗਾਲ 'ਚ ਸੱਤ ਗੇੜਾਂ ਵਿੱਚ ਚੋਣ ਹੋਏ, ਉਸੇ ਤਰ੍ਹਾਂ ਬੀਜੇਪੀ ਵਿੱਚ ਤ੍ਰਿਣਮੂਲ ਆਗੂਆਂ ਦੇ ਸ਼ਾਮਲ ਹੋਣ ਦਾ ਸਿਲਸਿਲਾ ਸੱਤ ਗੇੜਾਂ ਵਿੱਚ ਹੋਵੇਗਾ। ਅੱਜ ਇਸ ਦਾ ਪਹਿਲਾ ਗੇੜ ਹੈ।