ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀ ਹਮਲੇ ਦੀ ਵੱਡੀ ਸਾਜ਼ਿਸ਼ ਨਾਕਾਮ, ਜੈਸ਼ ਦੇ 5 ਅੱਤਵਾਦੀ ਗ੍ਰਿਫਤਾਰ

ਜੰਮੂ ਕਸ਼ਮੀਰ ਪੁਲਿਸ ਨੇ ਸ਼੍ਰੀਨਗਰ ਤੋਂ ਜੈਸ਼-ਏ-ਮੁਹੰਮਦ ਦੇ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅੱਤਵਾਦੀ ਗਣਤੰਤਰ ਦਿਵਸ ਦੇ ਮੌਕੇ 'ਤੇ ਦੇਸ਼ ਨੂੰ ਤਬਾਹੀ ਮਚਾਉਣ ਦੀ ਸਾਜਿਸ਼ ਰਚ ਰਹੇ ਸਨ।

 

ਅੱਤਵਾਦੀਆਂ ਦੀ ਇਸ ਨਾਪਾਕ ਯੋਜਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਏਜਾਜ਼ ਅਹਿਮਦ, ਉਮਰ ਹਮੀਦ ਸ਼ੇਖ, ਇਮਤਿਆਜ਼ ਅਹਿਮਦ, ਸਾਹਿਲ ਫਾਰੁਖ ਅਤੇ ਨਸੀਰ ਅਹਿਮਦ ਹਨ।

 

ਇਨ੍ਹਾਂ 5 ਅੱਤਵਾਦੀਆਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ। ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਚੋਂ 2 ’ਤੇ ਪਹਿਲਾਂ ਵੀ ਸ੍ਰੀਨਗਰ ਦੇ ਵੱਖ-ਵੱਖ ਇਲਾਕਿਆਂ 'ਚ ਗ੍ਰਨੇਡ ਹਮਲੇ ਕਰਨ ਦੇ ਦੋਸ਼ ਹਨ।

 

ਇਸ ਤੋਂ ਪਹਿਲਾਂ ਕੱਲ੍ਹ ਭਾਵ ਕਿਸ਼ਤਵਾੜ ਚ ਸੰਘ ਅਤੇ ਭਾਜਪਾ ਨੇਤਾ ਦੇ ਕਾਤਲ ਹਿਜਬੁਲ ਮੁਜਾਹਿਦੀਨ ਦਾ ਚੋਟੀ ਦਾ ਕਮਾਂਡਰ ਹਾਰੂਨ ਅੱਬਾਸ ਵਾਨੀ ਡੋਡਾ ਦੇ ਗੁਦਨਾ ਟਾਂਟਨਾ ਖੇਤਰ ਵਿਚ ਪੁਲਿਸ ਮੁਕਾਬਲੇ ਚ ਮਾਰ ਸੁੱਟਿਆ ਗਿਆ ਗਿਆ। ਇਕ ਹੋਰ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਿਆ, ਉਸ ਦੀ ਭਾਲ ਕੀਤੀ ਜਾ ਰਹੀ ਹੈ।

 

ਪੁਲਿਸ ਨੇ ਮਾਰੇ ਗਏ ਅੱਤਵਾਦੀ ਕੋਲੋਂ ਇੱਕ ਏਕੇ 47, ਤਿੰਨ ਮੈਗਜ਼ੀਨ, ਏਕੇ 47 ਦੇ 73 ਰਾਉਂਡ, ਇੱਕ ਚੀਨੀ ਗ੍ਰੇਨੇਡ ਅਤੇ ਇੱਕ ਰੇਡੀਓ ਬਰਾਮਦ ਕੀਤਾ ਹੈ। ਮਾਰੇ ਗਏ ਅੱਤਵਾਦੀ ਹਾਰੂਨ 'ਤੇ 15 ਲੱਖ ਰੁਪਏ ਦਾ ਇਨਾਮ ਸੀ। ਉਹ ਦਹਾਕਿਆਂ ਤੋਂ ਕਿਸ਼ਤਵਾੜ ਵਿੱਚ ਸਰਗਰਮ ਅੱਤਵਾਦੀ ਜਹਾਂਗੀਰ ਸਰੂਰੀ ਦਾ ਕਰੀਬੀ ਸੀ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big terrorist attack plot failed five Jaish terrorists arrested