ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨਾਲ ਵੱਡਾ ਵਪਾਰਕ ਸਮਝੌਤਾ ਹਾਲੇ ਨਹੀਂ ਬਾਅਦ ’ਚ ਕਰਾਂਗੇ: ਟਰੰਪ

ਭਾਰਤ ਨਾਲ ਵੱਡਾ ਵਪਾਰਕ ਸਮਝੌਤਾ ਹਾਲੇ ਨਹੀਂ ਬਾਅਦ ’ਚ ਕਰਾਂਗੇ: ਟਰੰਪ

ਭਾਰਤ ਦੌਰੇ ’ਤੇ ਆਉਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਆਪਣੇ 24–25 ਫ਼ਰਵਰੀ ਵਾਲੇ ਭਾਰਤ ਦੌਰੇ ਮੌਕੇ ਭਾਰਤ ਨਾਲ ਕੋਈ ਵਪਾਰਕ ਸਮਝੌਤਾ ਨਹੀਂ ਕਰਨਗੇ, ਸਗੋਂ ਇਹ ਸੌਦਾ ਬਾਅਦ ’ਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲੇ ਇਹ ਤੈਅ ਨਹੀਂ ਹੈ ਕਿ ਇਹ ਵੱਡਾ ਸਮਝੌਤਾ ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੋ ਸਕੇਗਾ ਕਿ ਨਹੀਂ।

 

 

ਸ੍ਰੀ ਟਰੰਪ ਦਾ ਇਹ ਬਿਆਨ ਅਜਿਹਾ ਇਸ਼ਾਰਾ ਕਰ ਰਿਹਾ ਹੈ ਕਿ ਉਨ੍ਹਾਂ ਦੇ ਅਗਲੇ ਹਫ਼ਤੇ ਹੋਣ ਵਾਲੇ ਭਾਰਤ ਦੌਰੇ ਮੌਕੇ ਦੋਵੇਂ ਦੇਸ਼ਾਂ ਵਿਚਾਲੇ ਵਪਾਰ ਨਾਲ ਜੁੜਿਆ ਕੋਈ ਦੁਵੱਲਾ ਸਮਝੌਤਾ ਸ਼ਾਇਦ ਨਾ ਹੋਵੇ।

 

 

ਜੁਆਇੰਟ ਬੇਸ ਐਂਡ੍ਰਿਯੂਜ਼ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਟਰੰਪ ਨੇ ਕਿਹਾ ਕਿ ਅਸੀਂ ਭਾਰਤ ਨਾਲ ਵਪਾਰ ਸਮਝੌਤਾ ਕਰ ਸਕਦੇ ਹਾਂ ਪਰ ਮੈਂ ਵੱਡਾ ਸਮਝੌਤਾ ਬਾਅਦ ਲਈ ਬਚਾ ਕੇ ਰੱਖ ਰਿਹਾ ਹਾਂ।

 

 

ਅਮਰੀਕੀ ਰਾਸ਼ਟਰਪਤੀ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਹ ਹਾਲੇ ਕਿਸੇ ਛੋਟੇ ਵਪਾਰਕ ਪੈਕੇਜ ’ਤੇ ਸਮਝੌਤਾ ਕਰ ਸਕਦੇ ਹਨ। ਚੇਤੇ ਰਹੇ ਕਿ ਸ੍ਰੀ ਟਰੰਪ 24 ਅਤੇ 25 ਫ਼ਰਵਰੀ ਨੂੰ ਭਾਰਤ ਦੌਰੇ ’ਤੇ ਹੋਣਗੇ ਤੇ ਉਸ ਦੌਰਾਨ ਨਵੀਂ ਦਿੱਲੀ ਤੇ ਅਹਿਮਦਾਬਾਦ ਜਾਣਗੇ।

 

 

ਦੱਸਿਆ ਜਾ ਰਿਹਾ ਹੈ ਕਿ ਭਾਰਤ ਨਾਲ ਵਪਾਰਕ ਸਮਝੌਤਾ ਤੈਅ ਕਰਨ ’ਚ ਅਹਿਮ ਭੂਮਿਕਾ ਨਿਭਾ ਰਹੇ ਅਮਰੀਕੀ ਵਪਾਰਕ ਪ੍ਰਤੀਨਿਧ ਰਾਬਰਟ ਲਾਈਟਹਾਈਜ਼ਰ ਇਸ ਭਾਰਤ ਦੌਰੇ ਮੌਕੇ ਸ੍ਰੀ ਟਰੰਪ ਨਾਲ ਹੋਣਗੇ। ਅਧਿਕਾਰੀਆਂ ਮੁਤਾਬਕ ਸ੍ਰੀ ਟਰੰਪ ਦੇ ਦੌਰੇ ਮੌਕੇ ਵਪਾਰਕ ਸਮਔਤੇ ਦੀਆਂ ਸੰਭਾਵਨਾਵਾਂ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈਆਂ ਹਨ।

 

 

ਸ੍ਰੀ ਟਰੰਪ ਨੇ ਕਿਹਾ ਕਿ ਭਾਰਤ, ਅਮਰੀਕਾ ਨਾਲ ਵਪਾਰ ਵਿੱਚ ਚੰਗਾ ਵਿਵਹਾਰ ਨਹੀਂ ਕਰਦਾ ਪਰ ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਭਾਰਤ ਦੌਰੇ ਨੂੰ ਲੈ ਕੇ ਉਤਸੁਕ ਹਨ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਸੰਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਅਹਿਮਦਾਬਾਦ ਦੇ ਹਵਾਈ ਅੱਡੇ ਤੋਂ ਲੈ ਕੇ ਸਮਾਰੋਹ ਵਾਲੀ ਥਾਂ ਤੱਕ ਉੱਤੇ 70 ਲੱਖ ਲੋਕ ਮੌਜੂਦ ਰਹਿਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big Trade deal with India afterwards not now says Trump