ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਨਪੁਰ ਇਟਾਵਾ `ਚ ਟੁੱਟੀ ਪਟੜੀ `ਤੋਂ ਲੰਘੀਆਂ ਕਈ ਰੇਲ-ਗੱਡੀਆਂ, ਵੱਡੇ ਹਾਦਸੇ ਟਲ਼ੇ

ਕਾਨਪੁਰ ਇਟਾਵਾ `ਚ ਟੁੱਟੀ ਪਟੜੀ `ਤੋਂ ਲੰਘੀਆਂ ਕਈ ਰੇਲ-ਗੱਡੀਆਂ, ਵੱਡੇ ਹਾਦਸੇ ਟਲ਼ੇ

ਬਲਰਈ ਤੇ ਭਦਾਨ ਸਟੇਸ਼ਨ ਵਿਚਾਲੇ ਵੀਰਵਾਰ ਸਵੇਰੇ ਟੁੱਟੀ ਹੋਈ ਰੇਲ ਪਟੜੀ `ਤੋਂ ਕਈ ਰੇਲ ਗੱਡੀਆਂ ਲੰਘ ਗਈਆਂ ਪਰ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੀ ਰਿਹਾ।


ਰੇਲ ਅਧਿਕਾਰੀਆਂ ਨੂੰ ਜਦੋਂ ਇਸ ਬਾਰੇ ਜਾਣਕਾਰੀ ਮਿਲੀ, ਤਾਂ ਚੁਫੇਰੇ ਭਾਜੜਾਂ ਮਚ ਗਈਆਂ। ਤੱਤਫੱਟ ਪੁੱਜੇ ਅਧਿਕਾਰੀਆਂ ਅਸਥਾਈ ਤੌਰ `ਤੇ ਪਟੜੀ ਨੂੰ ਠੀਕ ਕਰਵਾਇਆ। ਇਸ ਦੌਰਾਨ ਰੇਲ ਗੱਡੀਆਂ ਨੂੰ ਬਹੁਤ ਹੌਲੀ-ਹੌਲੀ ਉੱਥੋਂ ਕੱਢਿਆ ਗਿਆ। ਬਾਅਦ `ਚ ਬਲਾਕ ਲੈ ਕੇ ਪਟੜੀ ਬਦਲ ਦਿੱਤੀ ਗਈ; ਇਸ ਤੋਂ ਰੇਲ ਗੱਡੀਆਂ ਦੀ ਆਵਾਜਾਈ ਸਹੀ ਤਰੀਕੇ ਮੁੜ ਚਾਲੂ ਹੋ ਸਕੀ।


ਗੇਟ ਮੈਨ ਨੂੰ ਜਿਵੇਂ ਹੀ ਪਟੜੀ ਵਿੱਚ ਤਰੇੜ ਆਈ ਹੋਣ ਬਾਰੇ ਪਤਾ ਲੱਗਾ, ਤਾਂ ਉਸ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਦਿੱਤੀ। ਅਧਿਕਾਰੀ ਮੌਕੇ `ਤੇ ਪੁੱਜ ਗਏ ਤੇ ਅਸਥਾਈ ਤੌਰ `ਤੇ ਪਲੇਟ ਲਾ ਕੇ ਟੁੱਟੀ ਪਟੜੀ ਨੂੰ ਠੀਕ ਕਰਵਾਇਆ ਗਿਆ। ਰੇਲ ਅਧਿਕਾਰੀਆਂ ਮੁਤਾਬਕ ਰੇਲ ਪਟੜੀ ਵਿੱਚ ਲਗਭਗ ਪੰਜ ਇੰਚ ਦੀ ਤਰੇੜ ਆਈ ਹੋਈ ਸੀ।


ਇਸ ਦੌਰਾਨ ਕਾਨਪੁਰ ਤੋਂ ਦਿੱਲੀ ਜਾ ਰਹੀਆਂ ਸੁਪਰ-ਫ਼ਾਸਟ ਰੇਲ ਗੱਡੀਆਂ ਨੂੰ ਅਧਵਾਟੇ ਹੀ ਰੋਕ ਦਿੱਤਾ ਗਿਆ। ਬਾਅਦ `ਚ ਦਿੱਲੀ-ਹਾਵੜਾ ਅੱਪ ਲਾਈਨ ਉੱਤੇ ਐਕਸਪ੍ਰੈੱਸ ਰੇਲ ਗੱਡੀਆਂ, ਹਾਵੜਾ ਨਵੀਂ ਦਿੱਲੀ ਰਾਜਧਾਨੀ, ਰਾਜੇਂਦਰਨਗਰ ਪਟਨਾ ਨਵੀਂ ਦਿੱਲੀ ਰਾਜਧਾਨੀ, ਭੁਬਨੇਸ਼ਵਰ ਨਵੀਂ ਦਿੱਲੀ ਰਾਜਧਾਨੀ, ਮਡੂਆਡੀਹ ਨਵੀਂ ਦਿੱਲੀ ਆਦਿ ਰੇਲ ਗੱਡੀਆਂ ਨੂੰ ਲਗਭਗ ਇੱਕ ਘੰਟੇ ਬਾਅਦ 20 ਕਿਲੋਮੀਟਰ ਫ਼ੀ ਘੰਟੇ ਦੀ ਰਫ਼ਤਾਰ ਨਾਲ ਹੌਲੀ-ਹੌਲੀ ਲੰਘਾਇਆ ਗਿਆ। ਕਈ ਰੇਲ ਗੱਡੀਆਂ ਜਸਵੰਤਨਗਰ, ਬਲਰਈ, ਇਟਾਵਾ ਤੇ ਹੋਰ ਸਟੇਸ਼ਨਾਂ `ਤੇ ਖਲੋਤੀਆਂ ਰਹੀਆਂ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big train tragedies averted near Kanpur