ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਪਹਿਲੀ ਵਾਰ ਹੋਲੀ–ਬ੍ਰੇਕ ’ਚ ਕੰਮ ਕਰੇਗਾ ਵੈਕੇਸ਼ਨ–ਬੈਂਚ

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਪਹਿਲੀ ਵਾਰ ਹੋਲੀ–ਬ੍ਰੇਕ ’ਚ ਕੰਮ ਕਰੇਗਾ ਵੈਕੇਸ਼ਨ–ਬੈਂਚ

ਸੁਪਰੀਮ ਕੋਰਟ 7 ਦਿਨਾਂ ਦੇ ਹੋਲੀ–ਬ੍ਰੇਕ ਦੌਰਾਨ ਕੁਝ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਲਈ ਇੱਕ ਖ਼ਾਸ ਵੈਕੇਸ਼ਨ–ਬੈਂਚ ਕਾਇਮ ਕਰੇਗਾ। ਚੀਫ਼ ਜਸਟਿਸ ਐੱਸਏ ਬੋਬੜੇ ਦੇ ਬੈਂਚ ਨੇ ਕਿਹਾ ਕਿ ਹੋਲੀ ਦੇ ਜਸ਼ਨਾਂ ਦੌਰਾਨ ਇੱਕ ਹਫ਼ਤੇ ਦੇ ਬ੍ਰੇਕ ਵੇਲੇ ਇੱਕ ਵੈਕੇਸ਼ਨ ਬੈਂਚ ਬੈਠੇਗਾ। ਹੋਲੀ ਦੇ ਦਿਨ ਨੂੰ ਛੱਡ ਕੇ ਸਾਰਾ ਹਫ਼ਤਾ ਇਹ ਬੈਂਚ ਕੰਮ ਕਰੇਗਾ।

 

 

ਹੁਣ ਤੱਕ ਵੈਕੇਸ਼ਨ ਬੈਂਚ ਸਿਰਫ਼ ਗਰਮੀਆਂ ਦੀਆਂ ਛੁੱਟੀਆਂ ’ਚ ਹੀ ਬੈਠਦਾ ਸੀ। ਸੀਨੀਅਰ ਵਕੀਲ ਕਪਿਲ ਸਿੱਬਲ ਵੱਲੋਂ ਨਾਗਰਿਕਤਾ ਸੋਧ ਕਾਨੂੰਨ (CAA) ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਛੇਤੀ ਸੁਣਵਾਈ ਦੀ ਮੰਗ ਦੌਰਾਨ ਅਦਾਲਤ ਨੇ ਇਹ ਗੱਲ ਆਖੀ ਸੀ।

 

 

ਇੱਥੇ ਵਰਨਣਯੋਗ ਹੈ ਕਿ ਵਕੀਲ ਕਪਿਲ ਸਿੱਬਲ ਨੇ ਨਾਗਰਿਕਤਾ ਸੋਧ ਕਾਨੂੰਨ (CAA) ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਲਈ ‘ਅਰਜੈਂਟ ਲਿਸਟ’ ਲਿਖਿਆ ਸੀ। ਏ.ਜੀ. ਕੇਕੇ ਵੇਣੂਗੋਪਾਲ ਨੇ ਭਾਰਤ ਦੇ ਚੀਫ਼ ਜਸਟਿਸ ਐੱਸਏ ਬੋਬੜੇ ਦੇ ਡਿਵੀਜ਼ਨ ਬੈਂਚ ਨੂੰ ਦੱਸਿਆ ਕਿ ਕੇਂਦਰ ਇਸ ਉੱਤੇ ਦੋ ਦਿਨਾਂ ਅੰਦਰ ਜਵਾਬ ਦਾਖ਼ਲ ਕਰੇਗਾ।

 

 

ਚੀਫ਼ ਜਸਟਿਸ ਐੱਸਏ ਬੋਬੜੇ ਨੇ ਕਪਿਲ ਸਿੱਬਲ ਨੂੰ ਕਿਹਾ ਕਿ ਹੋਲੀ–ਬ੍ਰੇਕ ਤੋਂ ਬਾਅਦ ਇਸ ਮਾਮਲੇ ਦਾ ਜ਼ਿਕਰ ਉਹ ਦੋਬਾਰਾ ਕਰਨ। ਇੱਥੇ ਵਰਨਣਯੋਗ ਹੈ ਕਿ ਅਜਿਹਾ ਇਤਿਹਾਸ ’ਚ ਪਹਿਲੀ ਵਾਰ ਹੈ, ਜਦੋਂ ਸੁਪਰੀਮ ਕੋਰਟ ਹੋਲੀ ਦੇ ਬ੍ਰੇਕ 9 ਤੋਂ 15 ਮਾਰਚ ਤੱਕ ਵੈਕੇਸ਼ਨ ਬੈਂਚ ਬਣਾ ਕੇ ਕੰਮ ਕਰੇਗਾ।

 

 

ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸਬਰੀਮਾਲਾ ਮਾਮਲੇ ’ਚ ਦਲੀਲਾਂ ਮੁਕੰਮਲ ਹੋਣ ਤੋਂ ਬਾਅਦ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਚੁਣੌਤੀਾ ਦੇਣ ਵਾਲੀਆਂ ਪਟੀਸ਼ਨਾਂ ਉੱਤੇ ਸੁਣਵਾਈ ਕਰੇਗੀ।

 

 

ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਬੈਂਚ ਨੂੰ ਦੱਸਿਆ ਕਿ ਕੇਂਦਰ ਕੁਝ ਦਿਨਾਂ ’ਚ ਆਪਣਾ ਜਵਾਬ ਦਾਖ਼ਲ ਕਰੇਗਾ। ਬੈਂਚ ਵਿੱਚ ਜਸਟਿਸ ਬੀਆਰ ਗਵਈ ਅਤੇ ਜਸਟਿਸ ਸੂਰਿਆਕਾਂਤ ਵੀ ਸ਼ਾਮਲ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big verdict of Supreme Court A Vacation Bench to hear urgent cases even during Holi Break