ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ’ਚ ਭੀੜ ਨੇ ਤਿੰਨ ਨੂੰ ਕੁੱਟ–ਕੁੱਟ ਮਾਰਿਆ

ਬਿਹਾਰ ’ਚ ਭੀੜ ਨੇ ਤਿੰਨ ਨੂੰ ਕੁੱਟ–ਕੁੱਟ ਮਾਰਿਆ

ਬਿਹਾਰ ਦੇ ਛਪਰਾ ਵਿਚ ਭੀੜ ਵੱਲੋਂ ਕੁੱਟ ਕੁੱਟ ਕੇ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਥਾਣਾ ਖੇਤਰ ਦੇ ਪਿਠੌਰੀ ਨੰਦਲਾਲ  ਟੋਲਾ ਵਿਚ ਪਸ਼ੂ ਚੋਰੀ ਕਰਨ ਆਏ ਤਿੰਨ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੇ ਕੁੱਟ–ਕੁੱਟਕੇ ਮਾਰ ਦਿੱਤਾ। ਬੁਰੀ ਤਰ੍ਹਾਂ ਜ਼ਖਮੀ ਪਸ਼ੂ ਚੋਰੀ ਕਰਨ ਆਏ ਦੋ ਨੌਜਵਾਨਾਂ ਦੀ ਘਟਨਾ ਸਥਾਨ ਉਤੇ ਹੀ ਮੌਤ ਹੋ ਗਈ, ਜਦੋਂ ਕਿ ਤੀਜੇ ਦੀ ਮੌਤ ਇਲਾਜ ਦੌਰਾਨ ਹਸਪਤਾਲ ਛਪਰਾ ਵਿਚ ਹੋ ਗਈ। ਘਟਨਾ ਵੀਰਵਾਰ ਦੀ ਦੇਰ ਰਾਤ ਦੀ ਹੈ।

 

ਪਿੰਡ ਵਾਸੀਆਂ ਨੇ ਦੱਸਿਆ ਕਿ ਕਿਪਿਕਅਪ ਉਤੇ ਸਵਾਰ ਤਿੰਨੇ ਰਾਤ ਨੂੰ ਕਰੀਬ ਇਕ ਵਜੇ ਪਿੰਡ ਵਿਚ ਦਾਖਲ ਹੋਏ ਸਨ। ਪਹਿਲਾਂ ਬੁਧੂ ਰਾਮ ਦੇ ਘਰੋਂ ਚਾਰ ਬੱਕਰੀਆਂ ਨੂੰ ਚੋਰੀ ਕਰਕੇ ਪਿਕਅਪ ਉਤੇ ਲੱਦ ਲਿਆ ਸੀ। ਪਿੰਡ ਵਾਸੀਆਂ ਦੀ ਕੋਈ ਹਲਚਲ ਨਾ ਹੋਣ ਉਤੇ ਚੋਰ ਘਰ ਦੇ ਨੇੜੇ ਬੰਨੀ ਮੱਝ ਨੂੰ ਦੁਬਾਰਾ ਖੋਲ੍ਹਣ ਲੱਗੇ ਸਨ।

 

ਇਸ ਦੌਰਾਨ ਘਰ ਵਾਲੇ ਉਨ੍ਹਾਂ ਦੀ ਆਵਾਜ਼ ਸੁਣਕੇ ਉਠ ਗਏ ਅਤੇ ਚੋਰ–ਚੋਰ ਦੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।  ਇਸ ਦੌਰਾਨ ਪਿੰਡ ਦੇ ਲੋਕ ਜਾਗ ਗਏ। ਵੱਡੀ ਗਿਣਤੀ ਵਿਚ ਪਿੰਡ ਵਾਸੀ ਘਟਨਾ ਸਥਾਨ ਵੱਲ ਦੌੜ ਪਏ। ਲੋਕਾਂ ਦੀ ਭੀੜ ਨੂੰ ਆਉਂਦਿਆਂ ਦੇਖ ਨੌਜਵਾਨ ਭੱਜਣ ਦਾ ਯਤਨ ਕਰ ਰਹੇ ਸਨ, ਪ੍ਰੰਤੂ ਪਿੰਡ ਵਾਸੀਆਂ ਨੇ ਪਿੱਛਾ ਕਰਕੇ ਤਿੰਨਾਂ ਨੂੰ ਫੜ੍ਹ ਕੇ ਕੁੱਟਣਾ ਸ਼ੁਰੂ ਕਰ ਦਿੱਤਾ।

 

ਪਿੰਡ ਵਾਸੀਆਂ ਨੇ ਦੱਸਿਆ ਕਿ ਖੇਤਰ ਵਿਚ ਪਸ਼ੂ ਚੋਰੀ ਕਰਨ ਦੀਆਂ ਘਟਨਾਵਾਂ ਵਧ ਗਈਆਂ ਹਨ। ਦੋ ਮਹੀਨੇ ਪਹਿਲਾਂ ਵੀ ਨੇੜੇ ਹੀ ਚੋਰਾਂ ਨੇ ਪਸ਼ੂ ਚੋਰੀ ਕੀਤੇ ਸਨ। ਭੀੜ ਵੱਲੋਂ ਕੁਟ–ਕੁਟ ਕੇ ਤਿੰਨਾਂ ਦਾ ਕਤਲ ਦੀ ਸੂਚਨਾ ਉਤੇ ਐਸਡੀਪੀਓ ਅਜੈ ਕੁਮਾਰ, ਬਨੀਆਪੁਰ ਥਾਣਾ ਮੁਖੀ ਸੁਜਿਤ ਕੁਮਾਰ, ਸਹਾਜਿਤਪੁਰ ਥਾਣਾ ਇੰਚਾਰਜ ਪ੍ਰਸਾਦ ਪੁਲਿਸ ਪਾਰਟੀ ਨਾਲ ਮੌਕੇ ਉਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bihar Chhapra Mob Lynching: three people killed after accuse of animal theft