ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ: ਦਿਮਾਗ਼ੀ ਬੁਖ਼ਾਰ ਨਾਲ 138 ਬੱਚਿਆਂ ਦੀ ਮੌਤ, ਹਸਪਤਾਲ ਪੁੱਜੇ ਨਿਤੀਸ਼ ਕੁਮਾਰ ਦਾ ਲੋਕਾਂ ਨੇ ਕੀਤਾ ਵਿਰੋਧ

1 / 2ਦਿਮਾਗ਼ੀ ਬੁਖ਼ਾਰ ਨਾਲ ਹੁਣ ਤੱਕ 138 ਬੱਚਿਆਂ ਦੀ ਮੌਤ, ਹਸਪਤਾਲ ਪੁੱਜੇ ਨੀਤੀਸ਼ ਕੁਮਾਰ ਦਾ ਲੋਕਾਂ ਨੇ ਕੀਤਾ ਵਿਰੋਧ

2 / 2ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਸ੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ, ਮੁਜ਼ੱਫਰਪੁਰ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ।

PreviousNext

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Nitish Kumar) ਮੰਗਲਵਾਰ ਨੂੰ ਏਈਐਸ ਦੇ ਪੀੜਤ ਬੱਚਿਆਂ ਨੂੰ ਮਿਲਣ ਲਈ ਸ੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ, ਮੁਜ਼ੱਫਰਪੁਰ ਪਹੁੰਚੇ। ਉਹ ਐਸਕੇਐਮਸੀਐਚ ਵਿੱਚ ਬੱਚਿਆਂ ਦੇ ਇਲਾਜ ਆਦਿ ਦੀ ਵਿਵਸਥਾ ਵੇਖਣਗੇ। ਉਥੇ, ਹੁਣ ਤੱਕ ਦਿਮਾਗ਼ੀ ਬੁਖ਼ਾਰ ਦੇ 390 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 138 ਬੱਚਿਆਂ ਦੀ ਮੌਤ ਹੋ ਚੁੱਕੀ ਹੈ।

 

 

ਹਾਲਾਂਕਿ, ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਚਾਰ ਬੱਚਿਆਂ ਦੀ ਮੌਤ ਹੋਈ ਹੈ। ਰਿਪੋਰਟ ਵਿੱਚ ਹੁਣ ਤੱਕ 86 ਮੌਤਾਂ ਦੀ ਗੱਲ ਕਹੀ ਗਈ ਹੈ। ਦੇਰ ਸ਼ਾਮ ਐਸਕੇਐਮਸੀਐਚ ਦੇ ਸੁਪਰਡੈਂਟ ਡਾ. ਐਸ.ਕੇ. ਸ਼ਾਹੀ ਅਤੇ ਸੀਐਸ ਡਾ. ਐਸ.ਪੀ. ਸਿੰਘ ਨੇ ਏਈਐਸ ਬੁਲੇਟਿਨ ਜਾਰੀ ਕੀਤਾ। ਇਸ ਵਿੱਚ ਐਸਕੇਐਮਸੀਐਚ ਅਤੇ ਕੇਜਰੀਵਾਲ ਹਸਪਤਾਲ ਦੀ ਰਿਪੋਰਟ ਨੂੰ ਸ਼ਾਮਲ ਕੀਤੀ ਗਿਆ ਹੈ।

 

ਉਧਰ, ਸੋਮਵਾਰ ਨੂੰ ਦਿੱਲੀ ਤੋਂ ਪਰਤਦੇ ਹੀ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਿਆਨਕ ਗਰਮੀ ਕਾਰਨ ਲੂ ਅਤੇ ਦਿਮਾਗ਼ੀ ਬੁਖ਼ਾਰ ਨਾਲ ਹੋ ਰਹੀਆਂ ਬੱਚਿਆਂ ਦੀ ਮੌਤਾਂ ਦੀ ਸਥਿਤੀ ਉੱਤੇ ਉੱਚ-ਪੱਧਰੀ ਸਮੀਖਿਆ ਕੀਤੀ।

 

ਸਮੀਖਿਆ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਮੁੱਖ ਸਕੱਤਰ ਦੀਪਕ ਕੁਮਾਰ ਨੇ ਪ੍ਰੈਸ ਕਾਨਫ਼ਰੰਸ ਵਿੱਚ ਦਿੱਤੀ। ਮੁੱਖ ਸਕੱਤਰ ਨੇ ਕਿਹਾ ਕਿ ਏ.ਈ.ਐਸ. ਨਾਲ ਪੀੜਤ ਸਾਰੇ ਬੱਚਿਆਂ ਦੇ ਘਰ ਮੰਗਲਵਾਰ ਨੂੰ ਹੀ ਟੀਮ ਜਾਵੇਗੀ।

 

ਹਸਪਤਾਲ ਪਹੁੰਚਣ ਉੱਤੇ ਸਥਾਨਕ ਲੋਕਾਂ ਨੇ ਕੀਤਾ ਵਿਰੋਧ

 

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਸ੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ, ਮੁਜ਼ੱਫਰਪੁਰ ਵਿਖੇ ਪਹੁੰਚਣ ਉੱਤੇ ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਬੱਚਿਆਂ ਦੀ ਮੌਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਪਰ ਮੁੱਖ ਮੰਤਰੀ ਇੰਨੇ ਦਿਨ ਕਿਥੇ ਸਨ।

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਸ੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ, ਮੁਜ਼ੱਫਰਪੁਰ ਦੇ ਬਾਹਰ ਸਥਾਨਕ ਲੋਕ ਵਿਰੋਧ ਕਰਦੇ ਹੋਏ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bihar Chief Minister Nitish Kumar arrives at SKMCH Hospital in Muzaffarpur