ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਭਾਜਪਾ ਨਾਲ ਦੂਜਾ ਵਿਆਹ ਕਰਵਾਇਆ’

1 / 2‘ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਭਾਜਪਾ ਨਾਲ ਦੂਜਾ ਵਿਆਹ ਕਰਵਾਇਆ’

2 / 2‘ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਭਾਜਪਾ ਨਾਲ ਦੂਜਾ ਵਿਆਹ ਕਰਵਾਇਆ’

PreviousNext

ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਦੀ ਪਟਨਾ ਦੇ ਇਤਿਹਾਸਿਕ ਗਾਂਧੀ ਮੈਦਾਨ ਚ ਵੀਰਵਾਰ ਨੂੰ ਕਰਵਾਈ ਭਾਜਪਾ ਹਰਾਓ ਦੇਸ਼ ਬਚਾਓ ਰੈਲੀ ਚ ਵਿਰੋਧੀ ਦਲਾਂ ਨੇ ਆਪਣੇ ਇਕੱਠ ਦਾ ਪ੍ਰਦਰਸ਼ਨ ਕੀਤਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਖਿਲਾਫ ਰੱਜ ਕੇ ਹਮਲਾ ਬੋਲਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਹਾਲਾਂਕਿ ਇਸ ਰੈਲੀ ਨਾਲ ਖੁੱਦ ਨੂੰ ਕਿਨਾਰੇ ਕਰ ਲਿਆ।

 

ਤੇਜਸਵੀ ਯਾਦਵ ਦੀ ਥਾਂ ਰਾਜਦ ਵੱਲੋਂ ਸੂਬਾਈ ਪ੍ਰਧਾਨ ਰਾਮਚੰਦਰ ਪੁਵੇਰ ਨੇ ਰੈਲੀ ਚ ਹਾਜ਼ਰੀ ਭਰੀ। ਇਸ ਰੈਲੀ ਚ ਖੱਬੇ ਪੱਖੀ ਪਾਰਟੀਆਂ ਤੋਂ ਇਲਾਵਾ ਕਾਂਗਰਸ, ਲੋਕਤਾਂਤਰਿਕ ਜਨਤਾ ਦਲ (ਲੋਜਪਾ), ਹਿੰਦੁਸਤਾਨੀ ਅਵਾਮ ਮੋਰਚਾ, ਰਾਸ਼ਟਰੀ ਕਾਂਗਰਸ ਪਾਰਟੀ (ਰਾਕਾਂਪਾ) ਅਤੇ ਰਾਜਦ ਦੇ ਨੇਤਾਵਾਂ ਨੇ ਸ਼ਮੂਲੀਅਤ ਕੀਤੀ।

 

ਰੈਲੀ ਚ ਬੁਲਾਰਿਆਂ ਨੇ ਰਾਫੇਲ ਸੌਦੇ ਚ ਗੜਬੜੀ, ਮਹਿੰਗਾਈ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚ ਹੋ ਰਹੇ ਵਾਧੇ, ਦਲਿਤਾਂ ਤੇ ਕਿਸਾਨਾਂ ਤੇ ਹੋ ਰਹੇ ਜ਼ੁਲਮਾਂ, ਬੇਰੋਜ਼ਗਾਰੀ ਅਤੇ ਰਾਮ ਮੰਦਿਰ ਨੂੰ ਲੈ ਕੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਘੇਰਾ ਪਾਉਣ ਦੀ ਕੋਸਿ਼ਸ਼ ਕੀਤੀ।

 

ਸਮਾਗਮ ਚ ਮੌਜੂਦ ਬੁਲਾਰਿਆਂ ਨੇ ਭਾਜਪਾ ਅਤੇ ਰਾਸ਼ਟਰੀ ਸਵੈਸੇਵਕ ਸੰਘ (ਆਰਐਸਐਸ) ਤੇ ਨਿਸ਼ਾਨਾ ਲਗਾਉ਼ਦਿਆਂ ਕਿਹਾ ਕਿ ਨੋਟਬੰਦੀ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਸਾਜਿਸ਼ ਸੀ। ਭਾਜਪਾ ਦੀ ਨੋਟਬੰਦੀ ਅਤੇ ਜੀਐਸਟੀ ਲਗਾ ਕੇ ਦੇਸ਼ ਚ ਬੇਰੋਜ਼ਗਾਰੀ ਦੀ ਗਿਣਤੀ ਚ 35 ਲੱਖ ਦਾ ਇਜ਼ਾਫਾ ਹੋ ਗਿਆ। ਬੁਲਾਰਿਆਂ ਨੇ ਇਹ ਵੀ ਕਿਹਾ ਨੀਤੀਸ਼ ਨੇ ਭਾਜਪਾ ਨਾਲ ਦੂਜਾ ਵਿਆਹ ਕਰ ਲਿਆ।

 

ਲੋਕਤਾਂਤਰਿਕ ਜਨਤਾ ਦਲ ਦੇ ਸ਼ਰਦ ਯਾਦਵ ਨੇ ਕਿਹਾ ਕਿ ਅੱਜ ਲੋਕਤੰਤਰ ਖਤਰੇ ਚ ਹੈ। ਮੁੱਖ ਮੰਤਰੀ ਨੀਤੀਸ਼ ਕੁਮਾਰ ਤੇ ਨਿਸ਼ਾਨਾ ਲਗਾਉਂਦਿਆ ਕਿਹਾ ਕਿ ਨੀਤੀਸ਼ ਕੁਮਾਰ ਨੇ ਲੋਕਾਂ ਨਾਲ ਧੋਖਾ ਕੀਤਾ ਤੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਚ ਮੁੜ ਤੋਂ ਭਾਜਪਾ ਸਰਕਾਰ ਆਈ ਤਾਂ ਦੇਸ਼ ਦਾ ਲੋਕਤੰਤਰ ਖਤਮ ਹੋ ਜਾਵੇਗਾ।

 

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਦੇਸ਼ ਚ ਇੱਕ ਬਰਾਬਰ ਸਿਖਿਆ ਪ੍ਰਣਾਲੀ ਲਾਗੂ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਘੱਟ ਗਿਣਤੀ ਅਤੇ ਦਲਿਤਾਂ ਤੇ ਲਗਾਤਾਰ ਹਮਲੇ ਹੋ ਰਹੇ ਹਨ।

 

ਭਾਕਪਾ (ਮਾਲੇ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰਿਆ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਰਾਫੇਲ ਘੁਟਾਲੇ ਚ ਚੋਰੀ ਅਤੇ ਸ਼ਰ੍ਹੇਆਮ ਚੋਰੀ ਕਰ ਰਹੀ ਹੈ।

 

ਉਨ੍ਹਾਂ ਨੇ ਮਹਾਗਠਜੋੜ ਦੀ ਲੋੜ ਲਾਜ਼ਮੀ ਦੱਸਦਿਆਂ ਕਿਹਾ ਕਿ ਇਸ ਲਈ ਖੱਬੇ ਪੱਖੀ ਅਤੇ ਸਮਾਜਿਕ ਵਾਦੀਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bihar Chief Minister Nitish Kumar has given second marriage to BJP