ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਰਾਬਬੰਦੀ ਦੇ ਬਾਵਜੂਦ ਬਹੁਤ ਸਾਰੇ ਇਲਾਕਿਆਂ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਲਈ ਨਵੇਂ ਦਿਸ਼ਾ-ਨਿਰਦੇਸ਼ ਦਿੱਤੇ ਹਨ। ਨਿਤੀਸ਼ ਕੁਮਾਰ ਨੇ ਸਾਰੇ ਥਾਣਿਆਂ ਨੂੰ ਕਿਹਾ ਹੈ ਕਿ ਉਹ ਇਸ ਗੱਲ ਨੂੰ ਲਿਖਤੀ ਵਿੱਚ ਦੇਣ ਕਿ ਉਨ੍ਹਾਂ ਦੇ ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਨਹੀਂ ਕੀਤੀ ਜਾ ਰਹੀ ਹੈ।
ਸਮਾਚਾਰ ਏਜੰਸੀ ਏਐਨਆਈ ਅਨੁਸਾਰ ਬਿਹਾਰ ਦੇ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਜਾਰੀ ਫੁਰਮਾਨ ਵਿੱਚ ਕਿਹਾ ਹੈ ਕਿ ਲਿਖਤੀ ਭਰੋਸੇ ਤੋਂ ਬਾਅਦ ਜੇਕਰ ਉਸ ਸਬੰਧਤ ਥਾਣਾ ਖੇਤਰ ਤੋਂ ਕੋਈ ਨਾਜਾਇਜ਼ ਸ਼ਰਾਬ ਬਰਾਮਦ ਹੁੰਦੀ ਹੈ ਤਾਂ ਉਸ ਥਾਣਿਆਂ ਦੇ ਪੁਲਿਸ ਮੁਲਾਜ਼ਮਾਂ ਨੂੰ ਅਗਲੇ 10 ਸਾਲ ਤੱਕ ਥਾਣਿਆਂ ਵਿੱਚ ਪੋਸਟਿੰਗ ਨਹੀਂ ਦਿੱਤੀ ਜਾਵੇਗੀ।
Bihar CM yesterday gave directions to police to take in writing from each police station that illegal alcohol trade isn't taking place in their area. If alcohol is recovered from the area after that, the police personnel won't be given postings in police stations for next 10 yrs pic.twitter.com/HT7FqPV9HM
— ANI (@ANI) June 13, 2019
ਮੁੱਖ ਮੰਤਰੀ ਨੇ ਕਿਹਾ ਕਿ ਮਾਫੀਆ ਗਰੋਹ ਅਤੇ ਧੰਦੇਬਾਜਾਂ ਨੂੰ ਫੜੋ, ਤਾਂ ਹੀ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਉੱਤੇ ਪੂਰੀ ਤਰ੍ਹਾਂ ਪਾਬੰਦੀ ਲੱਗੇਗੀ। ਡੂੰਘਾਈ ਵਿੱਚ ਜਾ ਕੇ ਧੰਦੇਬਾਜਾਂ ਵਿਰੁੱਧ ਕਾਰਵਾਈ ਕਰਨੀ ਹੋਵੇਗੀ। ਹੁਣ ਤੱਕ ਜਿਨ੍ਹਾਂ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ, ਉਹ ਕੌਣ ਲੋਕ ਹਨ।
ਉਨ੍ਹਾਂ ਦਾ ਵਿਸ਼ਲੇਸ਼ਣ ਕਰੋ ਅਤੇ ਸਖ਼ਤ ਕਾਰਵਾਈ ਕਰੋ। ਸ਼ਰਾਬਬੰਦੀ ਨੂੰ ਅਸਰਦਾਰ ਬਣਾਉਣ ਲਈ ਆਈ.ਜੀ. ਪ੍ਰੋਹੀਬਿਸ਼ਨ ਸਿਸਟਮ (IG Prohibition System) ਵਿਕਸਤ ਕੀਤਾ ਗਿਆ ਹੈ। ਉਸ ਨੂੰ ਹੋਰ ਜ਼ਿਆਦਾ ਸਰਗਰਮ ਅਤੇ ਪ੍ਰਭਾਵੀ ਬਣਾਓ।