ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ਦੇ ਸੀਐਮ ਨੇ ਅੰਮ੍ਰਿਤਸਰ ਹਾਦਸੇ ਨੂੰ ਕਿਹਾ- ਦੂਜੀ ਟਾਈਪ ਦਾ ਐਕਸੀਡੈਂਟ

ਨੀਤੀਸ਼ ਕੁਮਾਰ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਦੁਖਾਂਤ ਉੱਤੇ  ਦੁੱਖ ਜਤਾਇਆ ਹੈ।। ਉਨ੍ਹਾਂ ਨੇ ਕਿਹਾ ਕਿ ਇਹ ਰੇਲ ਹਾਦਸਾ ਦੂਜੀ ਕਿਸਮ ਦੀ ਦੁਰਘਟਨਾ ਹੈ।। ਟਰੈਕ 'ਤੇ ਚੱਲ ਰਹੀ ਰੇਲ ਦੀ ਤਕਨੀਕ ਅਜਿਹੀ ਨਹੀਂ ਹੈ ਕਿ ਅਚਾਨਕ ਕੁਝ ਨਜ਼ਰ ਆਵੇ ਤੇ ਰੇਲਗੱਡੀ ਰੋਕ ਦਿੱਤੀ ਜਾਵੇ।। ਇਹ ਸੰਭਵ ਨਹੀਂ ਹੈ।। ਜੇ ਅਜਿਹੀ ਸਥਿਤੀ ਵਿੱਚ ਰੇਲ ਪਟੜੀ ਕੋਲ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਪੂਰੀ ਸੁਰੱਖਿਆ ਪਹਿਲਾਂ ਤੋਂ ਹੀ ਹੋਣੀ ਚਾਹੀਦੀ ਹੈ।।

 

ਮੈਨੂੰ ਨਹੀਂ ਪਤਾ ਕਿ ਉੱਥੇ ਪ੍ਰੋਗ੍ਰਾਮ ਕਿਸ ਦੀ ਇਜਾਜ਼ਤ ਨਾਲ ਹੋ ਰਿਹਾ ਸੀ? ਕੀ ਰੇਲਵੇ ਨੂੰ ਜਾਣਕਾਰੀ ਸੀ ਜਾਂ ਨਹੀਂ? ਜੋ ਵੀ ਹੋਇਆ ਉਹ ਬਹੁਤ ਉਦਾਸ ਕਰਨ ਵਾਲਾ ਸੀ।। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਪੀੜਤਾਂ ਨਾਲ ਡੂੰਘੀ ਹਮਦਰਦੀ ਹੈ।।ਅਜਿਹੀਆਂ ਘਟਨਾਵਾਂ ਨਹੀਂ ਹੋ ਸਕਦੀਆਂ ਜੇਕਰ ਤੁਸੀਂ ਪਹਿਲਾਂ ਹੀ ਜਾਗਰੁਕ ਹੋ ਜਾਂਦੇ।।

 

ਆਯੋਜਕਾਂ ਨੂੰ ਪਹਿਲਾਂ ਲੋਕਾਂ ਤੇ ਹੋਰ ਚੀਜ਼ਾਂ ਦੀ ਸੁਰੱਖਿਆ ਬਾਰੇ ਸੋਚਣਾ ਚਾਹੀਦਾ ਹੈ।। ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਰਾਜ ਦੇ ਵੀ ਕੁਝ ਲੋਕ ਸ਼ਿਕਾਰ ਹੋਏ ਹਨ, ਮੈਂ ਉਨ੍ਹਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ।।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bihar cm nitish kumar expresses condolences over amritsar train accident