ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਕਾਸ਼ ਪੁਰਬ 'ਤੇ ਬਿਹਾਰ ਸਰਕਾਰ ਦੇ ਪ੍ਰਬੰਧਾਂ ਨੂੰ ਵੇਖ ਸੰਗਤ ਹੋਈ ਬਾਗੋਬਾਗ

ਸ਼ੀਤਲ ਕੁੰਡ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਦਿਨਾ ਸਮਾਗਮ ਦੀ ਐਤਵਾਰ ਨੂੰ ਸਮਾਪਤੀ ਹੋ ਗਈ। ਪ੍ਰਕਾਸ਼ ਪੁਰਬ ਮੌਕੇ ਬਿਹਾਰ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਨੂੰ ਵੇਖ ਕੇ ਸੰਗਤ ਬਾਗੋਬਾਗ ਹੋ ਗਈ। ਮੱਥਾ ਟੇਕਣ ਅਤੇ ਅਰਦਾਸ 'ਚ ਸ਼ਾਮਿਲ ਹੋਣ ਆਏ ਮੁੱਖ ਮੰਤਰੀ ਦੇ ਸਾਹਮਣੇ ਹੀ ਉਨ੍ਹਾਂ ਨੇ ਖੁਲ੍ਹੇ ਮੰਚ ਤੋਂ ਆਪਣੀ ਭਾਵਨਾ ਦਾ ਇਜਹਾਰ ਕੀਤਾ।
 

ਪਦਮਸ੍ਰੀ ਨਿਰਮਲ ਖਾਲਸਾ ਅੰਮ੍ਰਿਤਸਰ ਨੇ ਕਿਹਾ ਕਿ ਨਿਤਿਸ਼ ਕੁਮਾਰ ਨੇ ਸਿੱਖ ਕੌਮ ਲਈ ਜੋ ਵੀ ਕੀਤਾ ਹੈ, ਉਹ ਇਤਿਹਾਸ ਹੈ। ਕੋਈ ਸਿੱਖ ਇਸ ਨੂੰ ਭੁਲਾ ਨਹੀਂ ਸਕਦਾ। ਪਟਨਾ 'ਚ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਤਿੰਨ ਦਿਨ ਤੋਂ ਉਹ ਇੱਥੇ ਵਿਵਸਥਾ ਨੂੰ ਦੇਖ ਰਹੇ ਹਨ। ਅਸੀਂ ਸਮਝਦੇ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਡੇ ਹੀ ਹਨ ਪਰ ਅੱਜ ਪਤਾ ਚੱਲਿਆ ਕਿ ਉਹ ਪੂਰੇ ਬਿਹਾਰ ਦੇ ਹਨ। ਉਨ੍ਹਾਂ ਕਿਹਾ ਕਾਸ਼, ਨਿਤਿਸ਼ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ। ਉਨ੍ਹਾਂ ਨੇ ਸਿੱਖਾਂ ਦਾ ਦਿਲ ਜਿੱਤ ਲਿਆ ਹੈ।
 

 

ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਗੈਰ-ਸਿੱਖ ਆਬਾਦੀ 'ਚ ਵੀ ਦੋ ਕਿਲੋਮੀਟਰ ਦਾ ਰਸਤਾ ਚਾਰ ਘੰਟਿਆਂ ਵਿਚ ਤੈਅ ਹੋਇਆ ਅਤੇ ਲੋਕ ਸੜਕ ਦੇ ਕਿਨਾਰੇ ਖੜ੍ਹੇ ਹੋ ਕੇ ਫੁੱਲਾਂ ਦੀ ਬਾਰਿਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਿਤਿਸ਼ ਜਿਹੇ ਮੁੱਖ ਮੰਤਰੀ ਪੂਰੇ ਦੇਸ਼ 'ਚ ਹੁੰਦੇ ਤਾਂ ਸਿਰਫ ਵਿਕਾਸ ਹੀ ਹੁੰਦਾ। ਬਿਹਾਰ 'ਚ ਜੋ ਹੋ ਰਿਹਾ ਹੈ ਉਹੋ ਜਿਹੇ ਮਾਹੌਲ 'ਚ ਕਿਸੇ ਵੀ ਧਰਮ ਨੂੰ ਵਿਕਾਸ ਅਤੇ ਫੈਲਣ ਦਾ ਮੌਕਾ ਮਿਲੇਗਾ। ਬਿਹਾਰ ਨੇ ਜੋ ਸਨਮਾਨ ਦਿੱਤਾ ਹੈ, ਉਹੀ ਸਨਮਾਨ ਪੂਰੇ ਦੇਸ਼ 'ਚ ਬਿਹਾਰ ਨੂੰ ਮਿਲੇਗਾ।
 

ਗੁਰੂ ਨਾਨਕ ਨਿਸ਼ਕਾਮ ਸੇਵਾ ਜੱਥਾ ਯੂਕੇ ਦੇ ਭਾਈ ਮੋਹਿੰਦਰ ਸਿੰਘ ਨੇ ਨਸ਼ਾ ਮੁਕਤੀ ‘ਤੇ ਚਰਚਾ ਕੀਤੀ ਅਤੇ ਕਿਹਾ ਕਿ ਨਿਤਿਸ਼ ਕੁਮਾਰ ਨੇ ਇਸ ਸਮਾਜ ਸੁਧਾਰਕ ਦੇ ਰੂਪ ਵਿਚ ਬਿਹਾਰ ਨੂੰ ਨਸ਼ਾ-ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੂਰੀ ਦੁਨੀਆ ਪਲਾਸਟਿਕ ਦੇ ਕਹਿਰ ਨਾਲ ਜੂਝ ਰਹੀ ਹੈ ਪਰ ਉਨ੍ਹਾਂ ਨੇ ਇਸ ਦਾ ਹੱਲ ਲੱਭ ਕੇ ਇਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bihar CM nitish kumar visits gurudwara sahib