ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਨਾ 'ਚ ਕਈ ਥਾਵਾਂ 'ਤੇ ਮ੍ਰਿਤਕ ਮਿਲੇ ਕਾਂ, ਬਰਡ ਫਲੂ ਦੇ ਖ਼ਦਸ਼ੇ ਨਾਲ ਲੋਕਾਂ ‘ਚ ਘਬਰਾਹਟ

ਚੀਨ 'ਚ ਫੈਲੇ ਕੋਰੋਨਾ ਵਾਇਰਸ ਵਿਚਕਾਰ ਬਿਹਾਰ ਦੇ ਪਟਨਾ ਵਿੱਚ ਵੱਖ ਵੱਖ ਥਾਵਾਂ ਉੱਤੇ ਮਿਲੇ ਕਾਵਾਂ ਦੀਆਂ ਲਾਸ਼ਾਂ ਨਾਲ ਹੜਕੰਪ ਮਚ ਗਿਆ। ਬਰਡ ਫਲੂ ਦੇ ਖ਼ਦਸ਼ੇ ਨਾਲ ਲੋਕ ਘਬਰਾਹਟ ਵਿੱਚ ਆ ਗਏ।
 

ਜਾਣਕਾਰੀ ਅਨੁਸਾਰ ਰਾਜਧਾਨੀ ਪਟਨਾ ਦੇ ਬਹਾਦੁਰਪੁਰ ਥਾਣਾ ਖੇਤਰ ਦੇ ਪੰਚਵਟੀ ਨਗਰ ਵਿੱਚ ਮੰਗਲਵਾਰ ਸਵੇਰੇ ਸਾਢੇ 11 ਵਜੇ ਦੇ ਕਰੀਬ 10-12 ਕਾਂ ਵੱਖ ਵੱਖ ਥਾਵਾਂ ਉੱਤੇ ਮ੍ਰਿਤਕ ਮਿਲੇ। ਇਹ ਗੱਲ ਪੂਰੇ ਸ਼ਹਿਰ ਅੱਗ ਵਾਂਗ ਫੈਲ ਗਈ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ।

 

ਬਰਡ ਫਲੂ ਦੀ ਸੰਭਾਵਨਾ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਹੜਕੰਪ ਮਚ ਗਿਾ। ਸਿਹਤ ਵਿਭਾਗ ਨੂੰ ਕਾਵਾਂ ਬਾਰੇ ਜਾਣਕਾਰੀ ਮਿਲਦੇ ਹੀ ਟੀਮ ਉਥੇ ਪਹੁੰਚ ਗਈ। ਸਿਹਤ ਵਿਭਾਗ ਦੀ ਟੀਮ ਨੇ ਮਰੇ ਕਾਵਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਟੀਮ ਨੇ ਸਾਰੀਆਂ ਲਾਸ਼ਾਂ ਨੂੰ ਜਾਂਚ ਲਈ ਲੈਬ ਵਿੱਚ ਲੈ ਗਈ। ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਾਵਾਂ ਦੀ ਮੌਤ ਕਿਵੇਂ ਹੋਈ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bihar Crows found dead in Patna fear of bird flu corona virus