ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦੀ ਮੌਤ

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦੀ ਮੌਤ

ਤਿੰਨ ਵਾਰ ਬਿਹਾਰ ਦੇ ਮੁੱਖ ਮੰਤਰੀ ਰਹੇ ਜਗਨਨਾਥ ਮਿਸ਼ਰਾ ਦੀ ਅੱਜ ਦਿੱਲੀ ਵਿਖੇ ਮੌਤ ਹੋ ਗਈ। ਲੰਬੀ ਬਿਮਾਰੀ ਬਾਅਦ ਜਗਨਨਾਥ ਮਿਸ਼ਰਾ ਅੱਜ ਸਵੇਰੇ ਤਕਰੀਬਨ ਸਾਢੇ 10 ਵਜੇ ਇੱਥੇ ਆਖਰੀ ਸ਼ਾਹ ਲਿਆ। ਮਿਸ਼ਰਾ ਦੀ ਮੌਤ ਦੀ ਜਾਣਕਾਰੀ ਮਿਲਦਿਆਂ ਹੀ ਉਨ੍ਹਾਂ ਨੂੰ ਚਾਹੁਣ ਵਾਲਿਆਂ ਨੂੰ ਸਦਮਾ ਲਗਿਆ।

 

ਜਗਨਨਾਥ ਮਿਸ਼ਰਾ ਜ਼ਮੀਨ ਨਾਲ ਜੁੜੇ ਆਗੂ ਸਨ। ਬਿਹਾਰ ਦੀ ਜਨਤਾ ਵਿਚ ਮਜ਼ਬੂਤ ਪਕੜ ਅਤੇ ਸਿਆਸੀ ਦਾਅ–ਪੇਚ ਵਿਚ ਮਹਾਰਤ ਹਾਸਿਲ ਮਿਸ਼ਰਾ ਤਿੰਨ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ। ਪਹਿਲੀ ਵਾਰ ਸਾਲ 1975 ਵਿਚ, ਦੂਜੀ ਵਾਰ 1980 ਵਿਚ ਅਤੇ ਆਖਰੀ ਵਾਰ ਉਹ 1989 ਤੋਂ 1990 ਤੱਕ ਬਿਹਾਰ ਦੇ ਮੁੱਖ ਮੰਤਰੀ ਰਹੇ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਜਗਨਨਾਥ ਮਿਸ਼ਰਾ ਲੈਕਚਰਾਰ ਸਨ।

 

ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦੀ ਮੌਤ ਉਤੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਦੁੱਖ ਪ੍ਰਗਟ ਕੀਤਾ। ਮੁੱਖ ਮੰਤਰੀ ਨੇ ਜਗਨਨਾਥ ਮਿਸ਼ਰਾ ਦੇ ਮੌਤ ਨੂੰ ਬਿਹਾਰ ਦੀ ਰਾਜਨੀਤੀ ਲਈ ਵੱਡਾ ਘਾਟਾ ਦੱਸਿਆ। ਉਥੇ ਉਨ੍ਹਾਂ ਬਿਹਾਰ ਵਿਚ ਤਿੰਨ ਦਿਨਾਂ ਲਈ ਸਰਕਾਰੀ ਸ਼ੋਕ ਦਾ ਐਲਾਨ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bihar former chief minister jagarnath mishra passes away live updates