ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ਦੇ ਸਰਕਾਰੀ ਹਸਪਤਾਲ ਪਸ਼ੂ ਹਸਪਤਾਲ ਤੋਂ ਵੀ ਬਦਤਰ : ਹਾਈਕੋਰਟ

ਬਿਹਾਰ ਦੇ ਸਰਕਾਰੀ ਹਸਪਤਾਲ ਪਸ਼ੂ ਹਸਪਤਾਲ ਤੋਂ ਵੀ ਬਦਤਰ : ਹਾਈਕੋਰਟ

ਪਟਨਾ ਹਾਈਕੋਰਟ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਸਿਹਤ ਵਿਭਾਗ ਨੂੰ ਕਰੜੇ ਹੱਥੀਂ ਲਿਆ।  ਸੁਣਵਾਈ ਦੌਰਾਨ ਟਿੱਪਣੀ ਕਰਦੇ ਹੋਏ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਤੋਂ ਬੇਹਤਰ ਹਾਲਾਤ ਪਸ਼ੂ ਹਸਪਤਾਲਾਂ ਦਾ ਹੈ। ਅਧਿਕਾਰੀ ਭੂਲ ਜਾਂਦੇ ਹਨ ਕਿ ਉਨ੍ਹਾਂ ਨੂੰ ਵੀ ਇਕ ਦਿਨ ਸੇਵਾ ਮੁਕਤ ਹੋ ਕੇ ਆਮ ਆਦਮੀ ਦੀ ਤਰ੍ਹਾਂ ਜੀਵਨ ਬਤੀਤ ਕਰਨਾ ਹੋਵੇਗਾ।

 

ਹਾਈਕੋਰਟ ਨੇ ਵਿਕਾਸ ਚੰਦਰ ਉਰਫ ਗੁਡੂ ਬਾਬਾ ਨੂੰ ਪੀਐਮਸੀਐਚ ਸਮੇਤ ਪਟਨਾ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਦੀਆਂ ਸਥਿਤੀਆਂ ਸਬੰਧੀ ਜਾਣਕਾਰੀ ਇਕੱਠੀ ਕਰ 28 ਜੂਨ ਤੱਕ ਆਪਣੀ ਰਿਪੋਰਟ ਅਦਾਲਤ ਵਿਚ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ। ਜੱਜ ਜਿਓਤੀ ਸ਼ਰਣ ਅਤੇ ਜੱਜ ਪਾਰਥ ਸਾਰਥੀ ਦੇ ਬੈਂਚ ਨੇ ਸਰਕਾਰੀ ਹਸਪਤਾਲਾਂ ਦੀ ਸਫਾਈ ਵਿਵਸਥਾ ਅਤੇ ਰਖਰਖਾਵ ਦੀ ਸਥਿਤੀ ਨੂੰ ਸੁਧਾਰਨ ਲਈ ਦਾਇਰ ਲੋਕ ਹਿੱਤ ਪਟੀਸ਼ਨ ਉਤੇ ਸੁਣਵਾਈ ਕੀਤੀ।

 

ਪਟੀਸ਼ਨ ਕਰਤਾ ਵਿਕਾਸ ਚੰਦਰ ਉਰਫ ਗੁਡੂ ਬਾਬਾ ਨੇ ਪਟਨਾ ਹਾਈਕੋਰਟ ਨੂੰ ਜਾਣਕਾਰੀ ਦਿੱਤੀ ਕਿ ਸੂਬੇ ਦੇ 63 ਹਜ਼ਾਰ ਸਰਕਾਰੀ ਹਸਪਤਾਲਾਂ ਦੀ ਸਫਾਈ ਵਿਵਸਥਾ ਅਤੇ ਰਖ ਰਖਾਵ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਜਾਰੀ ਨਿਰਦੇਸ਼ਾਂ ਦੀ ਜਾਣਕਾਰੀ ਸਰਕਾਰੀ ਹਸਪਤਾਲ ਨੂੰ ਨਹੀਂ ਹੈ। ਇਸਦਾ ਖਾਮਿਆਜਾ ਮਰੀਜ਼ਾਂ ਨੂੰ ਭੁਗਤਣਲਾ ਪੈ ਰਿਹਾ ਹੈ। ਸਰਕਾਰੀ ਹਸਪਤਾਲਾਂ ਦੀ ਸਫਾਈ ਵਿਵਸਥਾ ਅਤੇ ਰਖ ਰਖਾਵ ਲਈ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਪੀਡਬਲਿਊਡੀ ਨੂੰ ਪੱਤਰ ਲਿਖਿਆ ਹੈ, ਪ੍ਰੰਤੂ ਉਸਦੀ ਜਾਣਕਾਰੀ ਸਰਕਾਰੀ ਹਸਪਤਾਲਾਂ ਨੂੰ ਨਹੀਂ ਭੇਜੀ ਗਈ। ਇਸ ਨਾਲ ਪੂਰੀ ਵਿਵਸਥਾ ਹੀ ਚਰਮਰਾ ਗਈ ਹੈ।

 

ਮਾਮਲੇ ਉਤੇ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਖਰਾਬ ਹੈ। ਇੱਥੇ ਸਫਾਈ ਦੇ ਨਾਮ ਉਤੇ ਪੈਸਿਆਂ ਦੀ ਲੁੱਟ ਹੈ। ਅਦਾਲਤ ਨੇ ਮਾਮਲੇ ਉਤੇ ਅਗਲੀ ਸੁਣਵਾਈ ਦੀ ਮਿਤੀ 28 ਜੂਨ ਤੈਅ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bihar government hospitals worse than Animal Hospitals says Patna High Court