ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ਮਹਾਗਠਜੋੜ ਵਲੋਂ ਦੂਜੇ ਪੜਾਅ ਦੀਆਂ ਸੀਟਾਂ ਦਾ ਐਲਾਨ

ਬਿਹਾਰ ਮਹਾਗਠਜੋੜ ਵਲੋਂ ਦੂਜੇ ਪੜਾਅ ਦੀਆਂ ਸੀਟਾਂ ਦਾ ਐਲਾਨ

ਬਿਹਾਰ ਮਹਾਂਗਠਜੋੜ ਵਿਚ ਦੂਜੇ ਚਰਨ ਦੀਆਂ ਸੀਟਾਂ ਦਾ ਐਲਾਨ ਕਰ ਦਿੱਤਾ ਹੈ। ਇੱਥੇ ਕਾਂਗਰਸ ਨੂੰ ਤਿੰਨ ਅਤੇ ਰਾਜੇਡੀ ਨੂੰ ਦੋ ਸੀਟਾਂ ਮਿਲੀਆਂ। ਕਾਂਗਰਸ ਕਿਸ਼ਨਗੰਜ, ਕਟਿਹਾਰ ਅਤੇ ਪੁਰਣੀਆ ਦੀ ਸੀਟ ਤੋਂ ਆਪਣੇ ਉਮੀਦਵਾਰ ਉਤਾਰੇਗੀ। ਬਾਂਕਾ ਅਤੇ ਭਾਗਲਪੁਰ ਦੀ ਸੀਟ ਰਾਜੇਡੀ ਦੇ ਖਾਤੇ ਵਿਚ ਗਈ ਹੈ। ਨਾਲ ਹੀ ਰਾਜੇਡੀ ਨੇ ਇਨ੍ਹਾਂ ਸੀਟਾਂ ਉਤੇ ਆਪਣੇ ਉਮੀਦਵਾਰ ਵੀ ਐਲਾਨ ਕਰ ਦਿੱਤਾ ਹੈ। ਬਾਂਕਾ ਤੋਂ ਰਾਜੇਡੀ ਦੇ ਜੈ ਪ੍ਰਕਾਸ਼ ਯਾਦਵ ਅਤੇ ਭਾਹਲਪੁਰ ਤੋਂਬੁਲੋ ਮੰਡਲ ਚੋਣ ਲੜਨਗੇ। ਕਾਂਗਰਸ ਨੇ ਫਿਲਹਾਲ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ।

 

ਜ਼ਿਕਰਯੋਗ ਹੈ ਕਿ ਬਿਹਾਰ ਮਹਾਗਠਜੋੜ ’ਚ ਸੀਟ ਵੰਡ ਦਾ ਐਲਾਨ 22 ਮਾਰਚ ਨੂੰ ਕੀਤਾ ਗਿਆ ਸੀ। ਰਾਸ਼ਟਰੀ ਜਨਤਾ ਦਲ ਦੇ ਬੁਲਾਰੇ ਮਨੋਜ ਝਾਅ, ਆਰਜੇਡੀ ਦੇ ਸੂਬਾ ਪ੍ਰਧਾਨ ਰਾਮਚੰਦਰ, ਕਾਂਗਰਸ ਦੇ ਮਦਨ ਮੋਹਨ ਝਾਅ, ਹਿੰਦੁਸਤਾਨੀ ਆਵਾਮ ਮੋਰਚਾ (ਹਮ) ਦੇ ਬੀਐਲ ਵੈਸਯੰਤਰੀ, ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਸੱਤਿਆਨੰਦ ਦਾਂਗੀ ਨੇ ਪ੍ਰੈਸ ਕਾਨਫਰੰਸ ਕਰਕੇ ਸੀਟਾਂ ਦੀ ਵੰਡ ਦਾ ਐਲਾਨ ਕੀਤਾ ਸੀ। ਨਾਲ ਹੀ ਮਹਾਗਠਜੋੜ ਦੇ ਪਹਿਲੇ ਚਰਨ ਦੇ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕੀਤੀ ਸੀ।

 

ਜਾਣੋ ਕੋਣ ਕਿੰਨੀਆਂ ਸੀਟਾਂ ਉਤੇ ਲੜੇਗਾ

 

ਆਰਜੇਡੀ 20  ਮਾਲੇ ਨੂੰ ਰਾਜਦ ਆਪਣੇ ਕੋਟੇ ’ਚੋਂ ਇਕ ਸੀਟ ਦੇਵੇਗਾ

ਕਾਂਗਰਸ 09

ਰਾਲੋਸਪਾ 05

ਹਮ 03

ਬੀਆਈਪੀ 03

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bihar grand alliance declares five seats for second phase of lok sabha elections