ਅਗਲੀ ਕਹਾਣੀ

ਕਾਂਗਰਸੀ ਸਾਂਸਦ ਅਸਰਾਰੁੱਲ ਹੱਕ ਕਾਸਮੀ ਦਾ ਦਿਹਾਂਤ

ਕਾਂਗਰਸੀ ਨੇਤਾ ਅਤੇ ਬਿਹਾਰ ਦੇ ਕਿਸ਼ਨਗੰਜ ਤੋਂ ਸਾਂਸਦ ਮੌਲਾਨਾ ਅਸਰਾਰੁੱਲ ਹੱਕ ਕਾਸਮੀ ਦਾ ਅੱਜ ਸਵੇਰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਮੌਲਾਨਾ ਕਾਸਮੀ 76 ਸਾਲਾਂ ਦੇ ਸਨ।

 

ਸੂਤਰਾਂ ਮੁਤਾਬਕ ਕਿਸ਼ਨਗੰਜ ਸਰਕਿਟ ਹਾਊਸ 'ਚ ਉਨ੍ਹਾਂ ਦਾ ਦੇਹਾਂਤ ਹੋਇਆ। ਉਹ ਬੀਤੀ ਰਾਤ ਇੱਕ ਪ੍ਰੋਗਰਾਮ ਤੋਂ ਵਾਪਸ ਆਉਣ ਮਗਰੋਂ ਸੌਂ ਗਏ ਸਨ ਪਰ ਅਚਾਨਕ ਤੜਕੇ ਤਿੰਨ ਵਜੇ ਉਨ੍ਹਾਂ ਦੀ ਸਿਹਤ ਵਿਗੜ ਗਈ। ਇਸ ਮਗਰੋਂ ਉਨ੍ਹਾਂ ਨੂੰ ਹਸਪਤਾਲ 'ਚ ਲਿਜਾਣ ਲਈ ਜਿਵੇਂ ਹੀ ਗੱਡੀ 'ਚ ਬਿਠਾਇਆ ਗਿਆ ਤਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

 

ਦੱਸਣਯੋਗ ਹੈ ਕਿ ਮੌਲਾਨਾ ਕਾਸਮੀ ਪਹਿਲੀ ਵਾਰ ਸਾਲ 2009 'ਚ ਕਿਸ਼ਨਗੰਜ ਤੋਂ ਸੰਸਦ ਮੈਂਬਰ ਬਣੇ ਸਨ ਅਤੇ ਦੁਬਾਰਾ ਸਾਲ 2014 'ਚ ਇਸੇ ਸੀਟ ਤੋਂ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bihar Kishanganj Congress MP Maulana Asrar-ul-Haque passes away