ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰ ਦੀ ਕੋਸ਼ਿਸ਼ ਤੋਂ ਬਾਅਦ ਲੜਕੀ ਨੂੰ ਜ਼ਿੰਦਾ ਸਾੜਿਆ, ਹਾਲਤ ਗੰਭੀਰ

ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਨਾਜਿਰਪੁਰ ਪਿੰਡ 'ਚ ਸ਼ਨਿੱਚਰਵਾਰ ਨੂੰ ਬਦਮਾਸ਼ਾਂ ਨੇ ਘਰ 'ਚ ਜ਼ਬਰਦਸਤੀ ਦਾਖਲ ਹੋ ਕੇ ਇਕ ਲੜਕੀ ਨੂੰ ਜ਼ਿੰਦਾ ਸਾੜ ਦਿੱਤਾ। ਘਟਨਾ ਸਮੇਂ ਲੜਕੀ ਆਪਣੇ ਘਰ 'ਚ ਇਕੱਲੀ ਸੀ। ਅੱਗ ਲੱਗਣ ਤੋਂ ਬਾਅਦ ਬਦਮਾਸ਼ਾਂ ਨੇ ਉਸ ਨੂੰ ਇੱਕ ਪ੍ਰਾਈਵੇਟ ਨਰਸਿੰਗ ਹੋਮ 'ਚ ਦਾਖ਼ਲ ਕਰਵਾਇਆ ਅਤੇ ਫਰਾਰ ਹੋ ਗਏ। ਐਤਵਾਰ ਨੂੰ ਲੜਕੀ ਦੇ ਪਰਿਵਾਰ ਨੇ ਉਸ ਨੂੰ ਐਸਕੇਐਮਸੀਐਚ 'ਚ ਦਾਖਲ ਕਰਵਾਇਆ। ਲੜਕੀ 90% ਸੜ ਚੁੱਕੀ ਹੈ। ਐਸਐਸਪੀ ਨੇ ਦੱਸਿਆ ਕਿ ਮੁੱਖ ਮੁਲਜ਼ਮ ਰਾਜਾ ਰਾਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
 

ਲੜਕੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ 'ਚ ਰਹਿੰਦੇ ਰਾਜਾ ਰਾਏ ਉਸ ਦੀ ਬੇਟੀ ਨੂੰ ਕਾਫੀ ਸਮੇਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ। ਬਾਅਦ 'ਚ ਉਸ ਦੇ ਡਰ ਤੋਂ ਉਨ੍ਹਾਂ ਨੇ ਆਪਣੀ ਲੜਕੀ ਨੂੰ ਕਾਲਜ ਭੇਜਣਾ ਬੰਦ ਕਰ ਦਿੱਤਾ ਸੀ। ਉਹ ਬੀਏ ਦੀ ਪੜ੍ਹਾਈ ਕਰ ਰਹੀ ਸੀ। ਕਈ ਵਾਰ ਸ਼ਿਕਾਇਤ ਤੋਂ ਬਾਅਦ ਵੀ ਅਹੀਆਪੁਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਮੁਲਜ਼ਮ ਦੇ ਪਿਤਾ ਦਾ ਇਲਾਕੇ 'ਚ ਕਾਫੀ ਰਸੂਖ ਹੈ। ਪੁਲਿਸ ਮੁਲਜ਼ਮ 'ਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ 'ਤੇ ਸਮਝੌਤਾ ਕਰਨ ਦਾ ਦਬਾਅ ਬਣਾਉਂਦੀ ਸੀ। ਪੀੜਤ ਲੜਕੀ ਉਸ ਦੇ 4 ਬੱਚਿਆਂ 'ਚੋਂ ਸੱਭ ਤੋਂ ਛੋਟੀ ਸੀ। ਦੋ ਲੜਕੀਆਂ ਦਾ ਵਿਆਹ ਹੋ ਚੁੱਕਾ ਹੈ, ਜਦਕਿ ਬੇਟਾ ਪਟਨਾ 'ਚ ਰਹਿੰਦਾ ਹੈ।
 

ਬਲਾਤਕਾਰ ਦਾ ਕੇਸ ਵਾਪਸ ਨਾ ਲਿਆ ਤਾਂ ਮੁਲਜ਼ਮਾਂ ਨੇ ਸੁੱਟਿਆ ਤੇਜ਼ਾਬ

 

ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਕਟਰਾ 'ਚ ਸਰਕਾਰੀ ਨੌਕਰੀ ਕਰਦੀ ਹੈ, ਜਿਸ ਕਾਰਨ ਉਸ ਦੀ ਲੜਕੀ ਘਰ 'ਚ ਇਕੱਲੀ ਰਹਿੰਦੀ ਸੀ। ਸ਼ਨਿੱਚਰਵਾਰ ਨੂੰ ਰਾਜਾ ਜ਼ਬਰੀ ਘਰ ਅੰਦਰ ਦਾਖਲ ਹੋ ਗਿਆ। ਕੁੱਝ ਦੇਰ ਬਾਅਦ ਅੰਦਰੋਂ ਸ਼ੋਰ-ਸ਼ਰਾਬੇ ਦੀ ਆਵਾਜ਼ ਆਉਣ ਲੱਗੀ। ਮੁਲਜ਼ਮ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਲੜਕੀ ਨੂੰ ਇਕ ਨਿੱਜੀ ਨਰਸਿੰਗ ਹੋਮ 'ਚ ਦਾਖਲ ਕਰਵਾਇਆ। ਹਾਲਤ ਗੰਭੀਰ ਵੇਖ ਕੇ ਡਾਕਟਰਾਂ ਨੇ ਬੱਚੀ ਨੂੰ ਐਸਕੇਐਮਸੀਐਚ 'ਚ ਦਾਖਲ ਕਰਵਾਇਆ। 90% ਤੋਂ ਵੱਧ ਸੜ ਜਾਣ ਕਾਰਨ ਲੜਕੀ ਕੋਮਾ 'ਚ ਹੈ।
 

ਓਨਾਵ 'ਚ ਬਲਾਤਕਾਰ ਪੀੜਤਾ ਨੂੰ ਪੈਟਰੋਲ ਪਾ ਕੇ ਸਾੜਿਆ, ਹਾਲਤ ਗੰਭੀਰ, 5 ਗ੍ਰਿਫਤਾਰ

 

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਓਨਾਵ ਵਿਚ ਵੀ ਬੀਤੇ ਵੀਰਵਾਰ ਨੂੰ ਅਜਿਹੀ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿਥੇ ਇਕ ਜਬਰ ਜਨਾਹ ਪੀੜਤਾ ਨੂੰ ਮੁਲਜ਼ਮਾਂ ਨੇ ਜਿਉਂਦੀ ਨੂੰ ਅੱਗ ਹਵਾਲੇ ਕਰ ਦਿੱਤਾ। ਹਮਲੇ ਮਗਰੋਂ ਪੀੜਤਾ ਨੂੰ ਲਖਨਊ ਦੇ ਸਿਵਲ ਹਸਪਤਾਲ ਵਿਖੇ ਦਾਖਲ ਵੀ ਕਰਵਾਇਆ ਗਿਆ ਸੀ। ਪੀੜਤਾ 90 ਫੀਸਦੀ ਤੱਕ ਝੁਲਸ ਚੁੱਕੀ ਸੀ। ਇਸ ਤੋਂ ਬਾਅਦ ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਏਅਰਲਿਫਟ ਕਰਕੇ ਲਿਆਂਦਾ ਗਿਆ, ਜਿੱਥੇ ਉਸ ਨੇ ਸ਼ੁੱਕਰਵਾਰ ਦੀ ਰਾਤ 11.40 ਵਜੇ ਦਮ ਤੋੜ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bihar miscreants burnt girl student alive in her house in Muzaffarpur condition critical