ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤੀ-ਪਤਨੀ ਦੀ ਲੜਾਈ 'ਚ ਮਾਂ ਨੇ ਨਵਜੰਮੇ ਬੱਚੇ ਨੂੰ ਜ਼ਮੀਨ 'ਤੇ ਸੁੱਟਿਆ, ਮੌਤ

ਬਿਹਾਰ ਦੇ ਜਮੁਈ 'ਚ ਖੈਰਾ ਥਾਣਾ ਇਲਾਕੇ ਦੇ ਭੌਂੜ ਪਿੰਡ 'ਚ ਪਤੀ-ਪਤਨੀ ਦੀ ਲੜਾਈ ਦੌਰਾਨ ਔਰਤ ਨੇ ਆਪਣੇ ਤਿੰਨ ਮਹੀਨੇ ਦੇ ਨਵਜੰਮੇ ਬੱਚੇ ਨੂੰ ਜ਼ਮੀਨ 'ਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ।
 

ਜਾਣਕਾਰੀ ਮੁਤਾਬਕ ਰਾਏਪੁਰਾ ਪੰਚਾਇਤ ਅਧੀਨ ਆਉਂਦੇ ਉਕਤ ਪਿੰਡ ਦੇ ਰਾਵਲ ਟੋਲਾ ਵਾਸੀ ਮੈਡਮ ਰਾਵਤ ਦਾ ਉਸ ਦੀ ਪਤਨੀ ਨਾਲ ਝਗੜਾ ਹੋ ਰਿਹਾ ਸੀ, ਜਿਸ ਦੌਰਾਨ ਇਹ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਬੀਤੇ ਮੰਗਲਵਾਰ ਦੀ ਰਾਤ ਮੈਡਮ ਰਾਵਤ ਦੀ ਪਤਨੀ ਆਪਣੇ ਪਤੀ ਤੋਂ ਕਿਸੇ ਕੰਮ ਲਈ ਪੈਸੇ ਦੀ ਮੰਗ ਕਰ ਰਹੀ ਸੀ। ਇਸ ਦੌਰਨ ਮੈਡਮ ਰਾਵਤ ਨੂੰ ਗੁੱਸਾ ਆ ਗਿਆ ਅਤੇ ਉਹ ਪਤਨੀ ਨਾਲ ਮਾਰਕੁੱਟ ਕਰਨ ਲੱਗਾ।
 

ਜਿਸ ਤੋਂ ਨਾਰਾਜ਼ ਹੋ ਕੇ ਉਸ ਦੀ ਪਤਨੀ ਨੇ ਆਪਣੀ ਗੋਦ 'ਚ ਚੁੱਕੇ ਤਿੰਨ ਮਹੀਨੇ ਦੇ ਬੇਟੇ ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਬੱਚਾ ਤੁਰੰਤ ਬੇਹੋਸ਼ ਹੋ ਗਿਆ। ਹਾਲਤ ਵਿਗੜਦਿਆਂ ਵੇਖ ਉਸ ਨੂੰ ਖੈਰਾ ਹਸਪਤਾਲ ਲਿਜਾਇਆ ਗਿਆ, ਪਰ ਰਸਤੇ 'ਚ ਉਸ ਦੀ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bihar Mother slams baby on the ground Death