ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RSS ਸਮੇਤ ਸਬੰਧਤ ਸੰਗਠਨਾਂ ਦੀ ਜਾਣਕਾਰੀ ਜੁਟਾਉਣ ਦਾ ਲਗਿਆ ਦੋਸ਼

ਬਿਹਾਰ ਪੁਲਿਸ ਦੀ ਵਿਸ਼ੇਸ਼ ਸ਼ਾਖਾ (ਸਪੈਸ਼ਨ ਬ੍ਰਾਂਚ) ਦੇ ਇਕ ਹੁਕਮ ਦੇ ਜਨਤਕ ਹੋਣ ਮਗਰੋਂ ਬਿਹਾਰੇ ਦੀ ਸਿਆਸਤ ਚ ਭੂਚਾਲ ਆ ਗਿਆ ਹੈ ਜਿਸ ਤੋਂ ਬਾਅਦ ਸੂਬੇ ਦੇ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਚੁੱਪੀ ਧਾਰੀ ਹੋਈ ਹੈ।

 

ਸਪੈਸ਼ਲ ਬ੍ਰਾਂਚ ਨੇ ਰਾਸ਼ਟਰੀ ਸਵੈਂਸੇਵਕ ਸੰਘ (ਆਰਐਸਐਸ-RSS) ਅਤੇ ਉਸ ਨਾਲ ਜੁੜੇ ਸੰਗਠਨਾਂ ਅਤੇ ਉਸ ਦੇ ਅਫਸਰਾਂ ਦੀ ਜਾਣਕਾਰੀ ਇਕੱਠੀ ਕਰਨ ਦਾ ਫਰਮਾਨ ਜਾਰੀ ਕੀਤਾ ਹੈ। ਇਹ ਹੁਕਮ ਇਸੇ ਸਾਲ 28 ਮਈ ਨੂੰ ਸਪੈਸ਼ਲ ਬ੍ਰਾਂਚ ਦੁਆਰਾ ਸਾਰਿਆਂ ਖੇਤਰੀ ਸੀਨੀਅਰ ਪੁਲਿਸ ਕਪਤਾਨਾਂ ਤੇ ਹੋਰਨਾਂ ਅਫਸਰਾਂ ਨੂੰ ਜਾਰੀ ਕੀਤੇ ਗਏ ਹਨ।

 

ਹੁਕਮ ਚ ਇਨ੍ਹਾਂ ਸੰਗਠਨਾਂ ਦੇ ਅਹੁਦੇਦਾਰਾਂ ਦੇ ਨਾਂ ਤੇ ਪਤੇ ਦੀ ਜਾਣਕਾਰੀ ਇਕ ਹਫਤੇ ਅੰਦਰ ਦੇਣ ਨੂੰ ਕਿਹਾ ਗਿਆ ਹੈ। ਹੁਕਮਾਂ ਚ ਬੇਹਦ ਜ਼ਰੂਰੀ ਦਸਿਆ ਗਿਆ ਹੈ।

 

ਇਸ ਗੱਲ ਦੇ ਸਾਹਮਣੇ ਆਉਣ ਮਗਰੋਂ ਆਰਐਸਐਸ ਆਗੂ ਇੰਦਰੇਸ਼ ਕੁਮਾਰ ਨੇ ਬੁੱਧਵਾਰ ਨੂੰ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵਲੋਂ ਹਾਲੇ ਕੋਈ ਸਮੱਸਿਆ ਨਹੀਂ ਹੈ ਤੇ ਮੇਰਾ ਮੰਨਣਾ ਹੈ ਕਿ ਸਾਰਿਆਂ ਨੂੰ ਆਰਐਸਐਸ ਨੇਤਾਵਾਂ ਅਤੇ ਵਰਕਰਾਂ ਨਾਲ ਜੁੜੀ ਵੱਧ ਤੋਂ ਵੱਧ ਜਾਣਕਾਰੀਆਂ ਇਕੱਠੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਲੋਕਾਂ ਦੇ ਮਨਾਂ ਚ ਸਾਰੇ ਆਰਐਸਐਸ ਸਬੰਧ ਵਹਿਮ ਦੂਰ ਹੋ ਜਾਣ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bihar Police accused of gathering information of RSS and its affiliated organizations