ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਸੰਵਿਧਾਨ ਬਚਾਓ…’ ਯਾਤਰਾ ਤੋਂ ਪਹਿਲਾਂ ਕਨਹੱਈਆ ਕੁਮਾਰ ਬਿਹਾਰ ਪੁਲਿਸ ਦੀ ਹਿਰਾਸਤ ’ਚ

‘ਸੰਵਿਧਾਨ ਬਚਾਓ…’ ਯਾਤਰਾ ਤੋਂ ਪਹਿਲਾਂ ਕਨਹੱਈਆ ਕੁਮਾਰ ਬਿਹਾਰ ਪੁਲਿਸ ਦੀ ਹਿਰਾਸਤ ’ਚ

ਬਿਹਾਰ ਦੇ ਬੇਤੀਆ ਜ਼ਿਲ੍ਹੇ ਦੇ ਭਿਤੀਹਰਵਾ ਆਸ਼ਰਮ ’ਚੋਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਦੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨਹੱਈਆ ਕੁਮਾਰ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਉਹ ਇੱਥੇ ‘ਸੰਵਿਧਾਨ ਬਚਾਓ–ਨਾਗਰਿਕਤਾ ਬਚਾਓ’ ਯਾਤਰਾ ਦੀ ਸ਼ੁਰੂਆਤ ਕਰਨ ਵਾਲੇ ਸਨ।

 

 

ਇਹ ਯਾਤਰਾ ਪੱਛਮੀ ਚੰਪਾਰਨ ਦੇ ਬਾਪੂਧਾਮ ਤੋਂ ਸ਼ੁਰੂ ਹੋ ਕੇ 29 ਫ਼ਰਵਰੀ ਨੂੰ ਪਟਨਾ ਦੇ ਗਾਂਧੀ ਮੈਦਾਨ ’ਚ ਜਾ ਕੇ ਖ਼ਤਮ ਹੋਣੀ ਸੀ। ਉਸੇ ਦਿਨ ਸੀਏਏ–ਐੱਨਆਰਸੀ (CAA-NRC) ਅਤੇ ਐੱਨਪੀਆਰ (NPR) ਦੇ ਵਿਰੋਧ ’ਚ ਗਾਂਧੀ ਮੈਦਾਨ ’ਚ ਮਹਾਂਰੈਲੀ ਹੋਣੀ ਸੀ।

 

 

ਯਾਤਰਾ ਦੀ ਸ਼ੁਰੂਆਤ ਮੌਕੇ ਸੀਪੀਆਈ ਆਗੂ ਕਨਹੱਈਆ ਨੇ ਅੱਜ ਇੱਕ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਪੱਛਮੀ ਚੰਪਾਰਨ ਦੇ ਐੱਸਡੀਐੱਮ ਨੇ ਦੱਸਿਆ ਕਿ ਕਨਹੱਈਆ ਨੂੰ ਜਨਤਕ ਰੈਲੀ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਡੀਐੱਮ ਤੋਂ ਵੀ ਇਹ ਇਜਾਜ਼ਤ ਨਹੀਂ ਮਿਲੀ ਸੀ।

 

 

ਦੇਸ਼ ਦੇ ਕਈ ਹਿੱਸਿਆਂ ’ਚ ਭੜਕਾਊ ਭਾਸ਼ਣ ਦੇਣ ਦੇ ਦੋਸ਼ੀ ਸ਼ਰਜੀਲ ਇਮਾਮ ਦੀ ਗ੍ਰਿਫ਼ਤਾਰੀ ਉੱਤੇ ਕਨਹੱਈਆ ਕੁਮਾਰ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਸੀ।

 

 

ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਨਹੱਈਆ ਕੁਮਾਰ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਵਿਵਾਦਗ੍ਰਸਤ ਭਾਸ਼ਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਸ਼ਰਜੀਲ ਉੱਤੇ ਮੁਕੱਦਮਾ ਕੀਤਾ ਜਾ ਸਕਦਾ ਹੈ, ਤਾਂ ਅਨੁਰਾਗ ਠਾਕੁਰ ਉੱਤੇ ਅਜਿਹਾ ਬਿਆਨ ਦੇਣ ਬਦਲੇ ਦੇਸ਼–ਧਰੋਹ ਦਾ ਮੁਕੱਦਮਾ ਕਿਉਂ ਦਰਜ ਨਹੀਂ ਹੋਇਆ।

 

 

ਇਸ ਤੋਂ ਇਲਾਵਾ ਕਨਹੱਈਆ ਨੇ ਇਹ ਵੀ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ (CAA) ਅੱਗ ਵਿੱਚ ਤੇਲ ਪਾਉਣ ਦਾ ਕੰਮ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bihar Police takes Kanhaiya Kumar into custody before Samvidhan Bachao Yatra