ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ਪੁਲਿਸ ’ਚ ਨਿੱਕਲੀਆਂ ਕਾਂਸਟੇਬਲ ਦੀਆਂ 98 ਆਸਾਮੀਆਂ

ਬਿਹਾਰ ਪੁਲਿਸ ’ਚ ਨਿੱਕਲੀਆਂ ਕਾਂਸਟੇਬਲ ਦੀਆਂ 98 ਆਸਾਮੀਆਂ

ਕੇਂਦਰੀ ਚੋਣ ਕੌਂਸਲ – ਪਟਨਾ ਨੇ ਬਿਹਾਰ ਗ੍ਰਹਿ ਰੱਖਿਆ ਬਟਾਲੀਅਨ ਸੇਵਾ ’ਚ ਕਾਂਸਟੇਬਲ (ਡਰਾਇਵਰ) ਦੀਆਂ ਆਸਾਮੀਆਂ ਐਲਾਨੀਆਂ ਹਨ। ਇਸ ਤਹਿਤ ਕੁੱਲ 98 ਆਸਾਮੀਆਂ ਪੁਰ ਕੀਤੀਆਂ ਜਾਣਗੀਆਂ। ਇਨ੍ਹਾਂ ਆਸਾਮੀਆਂ ਲਈ ਮਰਦ ਤੇ ਔਰਤ ਦੋਵੇਂ ਤਰ੍ਹਾਂ ਦੇ ਉਮੀਦਵਾਰ ਅਰਜ਼ੀ ਦੇ ਸਕਦੇ ਹਨ।

 

 

ਇਸ ਆਸਾਮੀ ਲਈ ਉਮੀਦਵਾਰ 12ਵੀਂ ਪਾਸ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਮੀਦਵਾਰ ਕੋਲ ਹਲਕੇ ਤੇ ਭਾਰੀ ਵਾਹਨ ਚਲਾਉਣ ਦਾ ਵੈਧ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ। ਇਸ ਆਸਾਮੀ ਲਈ ਤਨਖ਼ਾਹ 5,200 ਰੁਪਹੇ ਤੋਂ 20,200 ਰੁਪਏ ਹੋਵੇਗੀ। ਇਸ ਪੇਅ–ਗ੍ਰੇਡ 2000 ਰੁਪਏ ਹੈ।

 

 

ਇਸ ਆਸਾਮੀ ਲਈ ਘੱਟੋ–ਘੱਟ ਉਮਰ 20 ਸਾਲ ਤੇ ਵੱਧ ਤੋਂ ਵੱਧ 25 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਇਹ ਹੱਦ 1 ਅਗਸਤ, 2019 ਤੋਂ ਗਿਣੀ ਜਾਵੇਗੀ।

 

 

ਅਰਜ਼ੀ ਨਾਲ ਫ਼ੀਸ ਸ਼੍ਰੇਣੀਆਂ ਮੁਤਾਬਕ 112 ਰੁਪਏ ਤੋਂ 450 ਰੁਪਏ ਤੱਕ ਲੱਗੇਗੀ। ਯੋਗ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ, ਸਰੀਰਕ ਸਮਰੱਥਾ ਪ੍ਰੀਖਿਆ ਤੇ ਸਰੀਰਕ ਮਾਪਦੰਡ ਪ੍ਰੀਖਿਆ ਤੇ ਹੁਨਰ–ਪ੍ਰੀਖਿਆ (ਸਕਿੱਲ ਟੈਸਟ) ਦੇ ਆਧਾਰ ’ਤੇ ਕੀਤੀ ਜਾਵੇਗੀ।

 

 

ਹੋਰ ਵੇਰਵਿਆਂ ਲਈ ਵੈੱਬਸਾਈਟ http://csbc.bih.nic.in ’ਤੇ ਜਾਓ।

 

 

ਆੱਨਲਾਈਨ ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ 20 ਨਵੰਬਰ, 2019 ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bihar Police to recruit 98 constables