ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ’ਚ ਰੇਲ ਹਾਦਸਾ : ਡੱਬੇ ਪਟੜੀ ਤੋਂ ਉਤਰੇ, 7 ਲੋਕਾਂ ਦੀ ਮੌਤ

ਬਿਹਾਰ ’ਚ ਰੇਲ ਹਾਦਸਾ : ਡੱਬੇ ਪਟੜੀ ਤੋਂ ਉਤਰੇ, 6 ਲੋਕਾਂ ਦੀ ਮੌਤ

ਬਿਹਾਰ ਦੇ ਹਾਜੀਪੁਰ ਵਿਚ ਐਤਵਾਰ ਦੀ ਸਵੇਰੇ ਇਕ ਵੱਡਾ ਰੇਲ ਹਾਦਸਾ ਵਾਪਰ ਗਿਆ। ਜਿੱਥੇ ਆਨੰਦਵਿਹਾਰ–ਰਾਧੀਕਾਪੁਰ ਸੀਮਾਂਚਲ ਐਕਸਪ੍ਰੈਸ ਦੇ ਨੌ ਡੱਬੇ ਪੱਟੜੀ ਤੋਂ ਉਤਰ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਹਾਜੀਪੁਰ–ਬਛਵਾੜਾ ਰੇਲ ਸੈਕਸ਼ਨ ਦੇ ਵਿਚ ਸਹਦੋਈ ਸਟੇਸ਼ਨ ਦੇ ਕੋਲ ਹੋਇਆ ਹੈ। 

 

ਸ਼ੁਰੂਆਤੀ ਸੂਚਨਾ ਮੁਤਾਬਕ ਇਸ ਘਟਨਾ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਬਚਾਅ ਟੀਮ ਮੌਕੇ ਉਤੇ ਪਹੁੰਚ ਗਈ। ਜ਼ਿਕਰਯੋਗ ਹੈ ਕਿ ਗੱਡੀ ਨੰਬਰ 12487 ਜੋਗਬਨੀ ਤੋਂ ਆਨੰਦ ਵਿਹਾਰ ਸਟੇਸ਼ਨ ਤੱਕ ਜਾਂਦੀ ਹੈ। ਹਾਦਸੇ ਵਿਚ ਏਸੀ ਦੇ ਤਿੰਨ ਡੱਬੇ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਏ।

 

ਈਸਟ ਸੈਂਟਰਲ ਰੇਲਵੇ ਦੇ ਜਨਰਲ ਮੈਨੇਜਰ ਐਲਸੀ ਤ੍ਰਿਵੇਦੀ ਨੇ ਦੱਸਿਆ ਕਿ ਸੀਮਾਂਚਲ ਐਕਸਪ੍ਰੈਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਤਣੀ 7 ਹੋ ਗਈ ਹੈ।

 

ਸੀਮਾਂਚਲ ਐਕਸਪ੍ਰੈਸ ਹਾਦਸੇ ਵਿਚ 11 ਕੋਚ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿਚੋਂ ਤਿੰਨ ਕੋਚ ਬੁਰੀ ਤਰ੍ਹਾਂ ਹਾਦਸਗ੍ਰਸਤ ਹੋ ਗਏ।

ਬਿਹਾਰ ਦੇ ਸਹਦੇਈ ਬੁਜ਼ੁਰਗ ਵਿਚ ਸੀਮਾਂਚਲ ਐਕਸਪ੍ਰੈਸ ਹਾਦਸੇ ਕਾਰਨ ਰੂਟ ਦੀਆਂ ਸਾਰੀਆਂ ਗੱਡੀਆਂ ਕੈਂਸਲ ਕਰ ਦਿੱਤੀਆਂ ਗਈਆਂ ਹਨ। ਉਤਰ ਪ੍ਰਦੇਸ਼ ਤੋਂ ਛਪਰਾ ਜਾਣ ਵਾਲੀ ਗੱਡੀ ਮੁਜਫਰਪੁਰ ਹੋ ਕੇ ਜਾਵੇਗੀ।

 

ਰੇਲਵੇ ਵੱਲੋਂ ਹੈਲਪਲਾਈਨ ਜਾਰੀ ਕੀਤੀ ਹੈ ਪਟਨਾ – 06122202290, 06122202291, 06122202292, 06122213234

 

ਹਾਦਸੇ ਸਬੰਧੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ, ਜਿਸ ਦੀ ਜਾਂਚ ਈਸਟਰਨ ਸਰਕਲ ਦੇ ਸੀਆਰਐਸ ਲਤੀਫ ਖਾਨ ਕਰਨਗੇ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bihar train accident LIVE Updates: Seemanchal Express nine coaches derail in Hajipur