ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਮਤ ਹੈ ਤਾਂ ਭਾਜਪਾ ਰਾਮ ਮੰਦਿਰ ਦੀ ਉਸਾਰੀ ਕਰਕੇ ਦਿਖਾਵੇ: ਰਾਬੜੀ ਦੇਵੀ

ਰਾਬੜੀ ਦੇਵੀ

ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਰਾਮ ਮੰਦਰ ਦੀ ਉਸਾਰੀ ਬਾਰੇ ਕਿਹਾ ਹੈ ਕਿ ਉਹ ਵੀ ਚਾਹੁੰਦੇ ਹਨ ਕਿ ਅਯੁੱਧਿਆ ਵਿੱਚ ਮੰਦਰ ਬਣੇ, ਪਰ ਇਸ ਲਈ ਸਹਿਮਤੀ ਜ਼ਰੂਰੀ ਹੈ। ਰਾਬੜੀ ਦੇਵੀ ਨੇ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਹੈ ਤੇ ਭਾਜਪਾ ਕਿੰਨਾ ਵੀ ਕੁਝ ਕਰ ਲਵੇ, ਕੋਈ ਲਾਭ ਨਹੀਂ ਹੋਣਾ। ਸੋਮਵਾਰ ਨੂੰ ਰਾਬੜੀ ਦੇਵੀ ਵਿਧਾਨ ਮੰਡਲ ਦੀ ਕਾਰਵਾਈ ਵਿੱਚ ਸ਼ਾਮਲ ਹੋਣ ਲਈ ਆਏ ਸੀ।

 

ਰਾਬੜੀ ਦੇਵੀ ਨੇ ਅੱਗੇ ਕਿਹਾ ਕਿ ਜੇ ਭਾਜਪਾ ਵਿੱਚ ਹਿੰਮਤ ਹੈ, ਤਾਂ ਉਹ ਰਾਮ ਮੰਦਰ ਦਾ ਨਿਰਮਾਣ ਕਰਕੇ ਦਿਖਾਵੇ।  ਭਾਜਪਾ ਲਈ ਰਾਮ ਮੰਦਿਰ ਸਿਰਫ਼ ਚੋਣ ਮੁੱਦਾ ਹੈ।

 

 ਰਾਬੜੀ ਨੇ ਨਿਤੀਸ਼ ਸਰਕਾਰ 'ਤੇ ਵੀ ਬਹੁਤ ਤਿੱਖਾ ਹਮਲਾ ਕੀਤਾ। ਰਾਬੜੀ ਨੇ ਕਿਹਾ ਹੈ ਕਿ ਸੂਬੇ 'ਚ ਕਾਨੂੰਨ ਵਿਵਸਥਾ ਖਤਮ ਹੋ ਗਈ ਹੈ. ਬਿਹਾਰ ਪਰਮਾਤਮਾ 'ਤੇ ਭਰੋਸੇ ਹੈ, ਫਿਰ ਵੀ ਸਰਕਾਰ ਵਿੱਚ ਬੈਠੇ ਲੋਕ ਅਜੇ ਵੀ ਆਪਣੀ ਪ੍ਰਸ਼ੰਸਾ ਦੇ ਗੀਤ ਗਾ ਰਹੇ ਹਨ।


ਬਿਹਾਰ ਵਿਧਾਨ ਸਭਾ, ਵਿਧਾਨ ਪ੍ਰੀਸ਼ਦ, ਰਾਜ ਸਭਾ ਤੇ ਲੋਕ ਸਭਾ ਦੇ ਮਰਹੂਮ ਮੈਂਬਰਾਂ ਨੂੰ ਵਿਧਾਨ ਸਭਾ ਵਿੱਚ  ਯਾਦ ਕੀਤਾ ਗਿਆ. ਇਕ ਮਿੰਟ ਦੀ ਚੁੱਪ ਵੀ ਵਿੱਛੜੀਆਂ ਰੂਹਾਂ ਦੀ ਸ਼ਾਂਤੀ ਲਈ ਸਦਨ ਵਿੱਚ ਰੱਖੀ ਗਈ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bihars Former Chief Minister Rabri Devi target BJP on Ram temple Issue