ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਚਕੂਲਾ : ਮੋਬਾਈਲ ਚਾਰਜਰ ਦੀ ਤਾਰ ਨਾਲ ਪਤਨੀ ਦਾ ਗਲਾ ਘੁੱਟਿਆ, ਬਾਅਦ 'ਚ ਆਪਣੀ ਵੀ ਦਿੱਤੀ ਜਾਨ

ਪੰਚਕੂਲਾ ਦੇ ਸੈਕਟਰ-17 ਦੀ ਰਾਜੀਵ ਕਾਲੋਨੀ 'ਚ ਵਾਸੀ ਇੱਕ ਨੌਜਵਾਨ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਫਿਰ ਆਪ ਵੀ ਖੁਦਕੁਸ਼ੀ ਕਰ ਲਈ। ਨੌਜਵਾਨ ਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਸੀ। ਮੁਲਜ਼ਮ ਨੇ ਪਹਿਲਾਂ ਆਪਣੀ ਪਤਨੀ ਨੂੰ ਘਰ ਦੇ ਛੱਤ ਵਾਲੇ ਪੱਖੇ ਨਾਲ ਫਾਹੇ 'ਤੇ ਲਟਕਾ ਦਿੱਤਾ। ਜਦੋਂ ਉਹ ਨਾ ਮਰੀ ਤਾਂ ਉਸ ਨੂੰ ਹੇਠਾਂ ਉਤਾਰ ਕੇ ਮੋਬਾਈਲ ਚਾਰਜਰ ਦੀ ਤਾਰ ਨਾਲ ਉਸ ਦਾ ਗਲਾ ਘੁੱਟ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗੁਆਂਢੀ ਦੇ ਘਰ ਖੇਡ ਰਹੇ ਬੇਟੇ ਨੂੰ ਅਲਵਿਦਾ ਕਹਿ ਕੇ ਉਹ ਖੁਦਕੁਸ਼ੀ ਕਰਨ ਚਲਾ ਗਿਆ। ਉਸ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
 

ਜਾਣਕਾਰੀ ਮੁਤਾਬਿਕ ਨੌਜਵਾਨ ਦੀ ਪਛਾਣ ਮੇਰਠ ਵਾਸੀ ਫੈਜ਼ਾਨ ਵਜੋਂ ਹੋਈ ਸੀ। ਉਹ ਆਪਣੀ ਪਤਨੀ ਸ਼ੱਬਾ ਖੈਰ 'ਤੇ ਸ਼ੱਕ ਕਰਦਾ ਸੀ। ਪੁਲਿਸ ਮੁਤਾਬਿਕ ਫੈਜਾਨ ਤੇ ਸ਼ੱਬਾ ਖੈਰ ਕਾਫੀ ਸਮੇਂ ਤੋਂ ਝੁੱਗੀ ਨੰਬਰ-1558 'ਚ ਰਹਿ ਰਹੇ ਸਨ। ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਸਬੰਧ ਹਨ। ਵੀਰਵਾਰ ਸਵੇਰੇ 10 ਵਜੇ ਦੋਹਾਂ ਵਿਚਕਾਰ ਇਸੇ ਕਾਰਨ ਕਾਫੀ ਝਗੜਾ ਹੋਇਆ ਸੀ।
 

ਵੀਰਵਾਰ ਦੁਪਹਿਰ ਲਗਭਗ 12.30 ਵਜੇ ਜਦੋਂ ਗੁਆਂਢੀ ਝੁੱਗੀ ਅੰਦਰ ਗਿਆ ਤਾਂ ਉਸ ਨੇ ਸ਼ੱਬਾ ਖੈਰ ਦੀ ਲਾਸ਼ ਪਈ ਵੇਖੀ। ਉਸ ਨੇ ਸੈਕਟਰ-16 ਦੀ ਪੁਲਿਸ ਨੂੰ ਜਾਣਕਾਰੀ ਦਿੱਤੀ। ਫੋਰੈਂਸਿਕ ਮਾਹਿਰਾਂ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਝੁੱਗੀ 'ਚੋਂ ਚਾਰਜਰ ਅਤੇ ਹੋਰ ਚੀਜ਼ਾਂ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਈਆਂ ਹਨ।
 

ਆਪਣੀ ਪਤਨੀ ਦੀ ਹੱਤਿਆ ਤੋਂ ਬਾਅਦ ਫੈਜ਼ਾਨ ਨੇ ਖੁਦਕੁਸ਼ੀ ਦਾ ਇਰਾਦਾ ਬਣਾ ਲਿਆ ਸੀ। ਇਸੇ ਕਾਰਨ ਉਹ ਸਿੱਧਾ ਰੇਲਵੇ ਟਰੈਕ 'ਤੇ ਪਹੁੰਚ ਗਿਆ। ਸਵੇਰੇ ਲਗਭਗ 10.30 ਵਜੇ ਲਖਨਊ ਤੋਂ ਚੰਡੀਗੜ੍ਹ ਸਦਭਾਵਨਾ ਐਕਸਪ੍ਰੈਸ ਟਰੈਕ 'ਤੇ ਆ ਰਹੀ ਸੀ। ਜਿਵੇਂ ਹੀ ਟਰੇਨ ਸੁੰਦਰ ਨਗਰ ਰੇਲਵੇ ਲਾਈਨ ਦੇ ਨਜ਼ਦੀਕ ਆਈ ਤਾਂ ਉਸ ਨੇ ਗੱਡੀ ਅੱਗੇ ਛਾਲ ਮਾਰ ਦਿੱਤੀ। ਜੀਆਰਪੀ ਪੁਲਿਸ ਨੇ ਪੰਚਕੂਲਾ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bijnor man murders wife commits suicide in Panchkula