ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਨੇ ਭਾਰਤ ਬਾਰੇ ਕਹੀਆਂ ਅਹਿਮ ਗੱਲਾਂ

ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣ ਗਏ। ਉਨ੍ਹਾਂ ਦੀ ਕੁੱਲ ਜਾਇਦਾਦ 110 ਅਰਬ ਡਾਲਰ ਹੋ ਗਈ। ਉਨ੍ਹਾਂ ਨੇ ਐਮਾਜ਼ਾਨ ਇੰਕ ਦੇ ਮੁਖੀ ਜੈੱਫ ਬੇਜੋਸ ਨੂੰ ਪਿੱਛੇ ਛੱਡਦੇ ਹੋਏ ਮੁੜ ਪਹਿਲਾ ਸਥਾਨ ਪ੍ਰਾਪਤ ਕਰ ਲਿਆ।

 

ਭਾਰਤ ਦੌਰੇ 'ਤੇ ਆਏ 64 ਸਾਲਾ ਬਿਲ ਗੇਟਸ ਨੇ ਕਿਹਾ ਹੈ ਕਿ ਭਾਰਤ ਚ ਅਗਲੇ ਦਹਾਕੇ ਵਿਚ ਤੇਜ਼ੀ ਨਾਲ ਆਰਥਿਕ ਵਾਧਾ ਪ੍ਰਾਪਤ ਕਰਨ ਦੀ ਸੰਭਾਵਨਾ ਹੈ। ਇਸ ਨਾਲ ਵੱਡੀ ਗਿਣਤੀ ਚ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਜਾ ਸਕੇਗਾ ਤੇ ਸਰਕਾਰ ਨੂੰ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਵਧੇਰੇ ਜੋਸ਼ ਨਾਲ ਨਿਵੇਸ਼ ਕਰਨ ਦਾ ਮੌਕਾ ਮਿਲੇਗਾ।

 

ਪੀਟੀਆਈ-ਭਾਸ਼ਾ ਨਾਲ ਇੱਕ ਵਿਸ਼ੇਸ਼ ਇੰਟਰਵਿਊ ਚ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਗੇਟਸ ਨੇ ਦੇਸ਼ ਦੀ ‘ਆਧਾਰ ਪਛਾਣ ਪ੍ਰਣਾਲੀਦੀ ਪ੍ਰਸ਼ੰਸਾ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਵਿੱਤੀ ਸੇਵਾਵਾਂ ਦੇ ਖੇਤਰ ਅਤੇ ਫਾਰਮਾਸਿਟੀਕਲ ਸੈਕਟਰ ਵਿੱਚ ਦੇਸ਼ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਗੇਟਸ ਨੇ ਟੀਕੇ ਨਿਰਮਾਣ ਚ ਭਾਰਤ ਦੀ ਮੋਹਰੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਜ਼ਿੰਦਗੀ ਸੁਧਾਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

 

ਏਸ਼ੀਆ ਦੇ ਤੀਜੇ ਸਭ ਤੋਂ ਵੱਡੇ ਅਰਥਚਾਰੇ ਭਾਰਤ ਬਾਰੇ ਗੇਟਸ ਨੇ ਅਜਿਹੀਆਂ ਚੰਗੀਆਂ ਗੱਲਾਂ ਉਸ ਸਮੇਂ ਕਹੀਆਂ ਹਨ ਜਦੋਂ ਦੇਸ਼ ਭਾਰੀ ਆਰਥਿਕ ਮੰਦੀ ਦੇ ਦੌਰ ਚੋਂ ਲੰਘ ਰਿਹਾ ਹੈ। ਕੁਝ ਮਾਹਰ ਇਥੋਂ ਤਕ ਮੰਨਦੇ ਹਨ ਕਿ ਇਹ ਸਥਿਤੀ ਲੰਬੇ ਸਮੇਂ ਤੱਕ ਬਣੇ ਰਹਿਣ ਦਾ ਖਦਸ਼ਾ ਹੈ।

 

ਗੇਟਸ ਨੇ ਕਿਹਾ ਕਿ ਮੈਨੂੰ ਨੇੜਲੇ ਭਵਿੱਖ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਮੈਂ ਇਹ ਕਹਿ ਸਕਦਾ ਹਾਂ ਕਿ ਅਗਲੇ ਦਹਾਕੇ ਵਿੱਚ ਬਹੁਤ ਤੇਜ਼ੀ ਨਾਲ ਵਿਕਾਸ ਕਰਨ ਦੀ ਸੰਭਾਵਨਾ ਹੈ। ਇਹ ਬਹੁਤ ਸਾਰੇ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢੇਗਾ ਤੇ ਸਰਕਾਰ ਸਿਹਤ ਅਤੇ ਸਿੱਖਿਆ ਦੇ ਖੇਤਰ ਚ ਵਧੇਰੇ ਜੋਸ਼ ਨਾਲ ਨਿਵੇਸ਼ ਕਰਨ ਦੇ ਯੋਗ ਹੋਵੇਗੀ। ਹਰ ਕਿਸੇ ਨੂੰ ਉਮੀਦ ਹੈ ਕਿ ਭਾਰਤ ਤੇਜ਼ੀ ਨਾਲ ਵਿਕਾਸ ਕਰੇਗਾ ਕਿਉਂਕਿ ਭਾਰਤ ਕੋਲ ਇਸ ਦੀਆਂ ਸਾਰੀਆਂ ਸੰਭਾਵਨਾਵਾਂ ਹਨ।

 

ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ ਘੱਟ ਕੇ 5 ਫੀਸਦ ਤੱਕ ਰਹਿ ਗਈ। ਇਹ ਛੇ ਸਾਲਾਂ ਤੋਂ ਵੀ ਵੱਧ ਸਮੇਂ ਚ ਦੇਸ਼ ਦੀ ਸਭ ਤੋਂ ਘੱਟ ਤਿਮਾਹੀ ਵਿਕਾਸ ਦਰ ਹੈ। ਗੇਟਸ ਨੇ ਅਧਾਰ ਪਛਾਣ ਪ੍ਰਣਾਲੀ ਅਤੇ ਯੂਨੀਫਾਈਡ ਭੁਗਤਾਨ ਇੰਟਰਫੇਸ (ਯੂਪੀਆਈ) ਦੁਆਰਾ ਭੁਗਤਾਨ ਪ੍ਰਣਾਲੀ ਦੀ ਪ੍ਰਸ਼ੰਸਾ ਕੀਤੀ।

 

ਗੇਟਸ ਨੇ ਕਿਹਾ, "ਆਧਾਰ ਪਛਾਣ ਪ੍ਰਣਾਲੀ ਅਤੇ ਯੂਪੀਆਈ ਭੁਗਤਾਨ ਪ੍ਰਣਾਲੀ ਨੂੰ ਲੋਕਾਂ ਚ ਜਿਵੇਂ ਅਪਣਾਇਆ ਜਾ ਰਿਹਾ ਹੈ, ਇਹ ਆਪਣੇ ਆਪ ਚ ਇਕ ਸ਼ਲਾਘਾਯੋਗ ਕਦਮ ਹੈ। ਇਸ ਕੰਮ ਨਾਲ ਕੁਝ ਚੰਗੇ ਤਜ਼ਰਬੇ ਵੀ ਹਾਸਲ ਕੀਤੇ ਗਏ ਹਨ। ਸਾਨੂੰ ਨੰਦਨ ਨੀਲੇਕਣੀ ਵਰਗੇ ਲੋਕਾਂ ਨਾਲ ਭਾਈਵਾਲੀ ਕਰਨ ਬਾਰੇ ਸੋਚਣਾ ਚਾਹੀਦਾ ਹੈ। ਦੂਜੇ ਦੇਸ਼ ਭਾਰਤ ਤੋਂ ਇਹ ਸਿੱਖ ਸਕਦੇ ਹਨ ਕਿ ਡਿਜੀਟਲ ਪਛਾਣ ਜਾਂ ਵਿੱਤੀ ਸੇਵਾਵਾਂ ਪ੍ਰਣਾਲੀਆਂ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ।”

 

ਜ਼ਿਕਰਯੋਗ ਹੈ ਕਿ ਗੇਟਸ ਇਨ੍ਹੀਂ ਦਿਨੀਂ ਤਿੰਨ ਦਿਨਾਂ ਭਾਰਤ ਦੌਰੇ 'ਤੇ ਹਨ। ਇਸ ਦੌਰਾਨ ਉਹ ਇੱਥੇ ਆਪਣੀ ਫਾਉਂਡੇਸ਼ਨ ਦੇ ਕੰਮ ਦੀ ਸਮੀਖਿਆ ਕਰਨਗੇ। ਮਾਈਕ੍ਰੋਸਾੱਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਹੁਣ ਤੱਕ 35 ਅਰਬ ਡਾਲਰ ਦੀ ਰਕਮ ਬਿਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ਨੂੰ ਦਾਨ ਕਰ ਚੁਕੇ ਹਨ। ਇਹ ਫਾਉਂਡੇਸ਼ਨ ਵੱਖ-ਵੱਖ ਦੇਸ਼ਾਂ ਚ ਗਰੀਬੀ ਦੇ ਖਾਤਮੇ ਅਤੇ ਸਮਾਜਿਕ ਵਿਕਾਸ ਦੇ ਪ੍ਰੋਗਰਾਮ ਚਲਾਉਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bill Gates speaks on India s economic growth