ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਤਲਾਕ 'ਤੇ ਮੁੜ ਲਿਆਂਦਾ ਜਾਵੇਗਾ ਬਿੱਲ: ਰਵੀ ਸ਼ੰਕਰ  

ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸੋਮਵਾਰ ਨੂੰ ਕਿਹਾ ਕਿ ਤੁਰੰਤ ਤਿੰਨ ਤਲਾਕ ਦੀ ਪ੍ਰਥਾ ਉੱਤੇ ਪਾਬੰਦੀ ਲਗਾਉਣ ਲਈ ਸੰਸਦ 'ਚ ਮੁੜ ਬਿੱਲ ਲਿਆਏਗੀ। 

 

ਪਿਛਲੇ ਮਹੀਨੇ 16ਵੀਂ ਲੋਕ ਸਭਾ ਦੇ ਭੰਗ ਹੋਣ ਤੋਂ ਬਾਅਦ ਤੁਰੰਤ ਤਿੰਨ ਤਲਾਕ 'ਤੇ ਪਾਬੰਦੀ ਲਗਾਉਣ ਵਾਲੇ ਬਿੱਲ ਦੀ ਮਿਆਦ ਸਮਾਪਤ ਹੋ ਗਈ ਸੀ। ਕਿਉਂਕਿ ਇਹ ਸੰਸਦ ਵਿਚ ਪਾਸ ਨਹੀਂ ਹੋਇਆ ਸੀ ਅਤੇ ਰਾਜ ਸਭਾ ਵਿੱਚ ਲਟਕਦਾ ਰਹਿ ਗਿਆ। 
 

ਕੇਂਦਰੀ ਕਾਨੂੰਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਰਵੀ ਸ਼ੰਕਰ ਪ੍ਰਸਾਦ ਨੂੰ ਪੁੱਛਿਆ ਗਿਆ ਕਿ ਕੀ ਫੌਰੀ ਤਿੰਨ ਤਲਾਕ ਉੱਤੇ ਬਿੱਲ ਨੂੰ  ਮੁੜ ਤੋਂ ਲਿਆਂਦਾ ਜਾਵੇਗਾ। 

 

ਇਸ 'ਤੇ ਪ੍ਰਸਾਦ ਨੇ ਕਿਹਾ, ਬਿਲਕੁਲ। ਫੌਰੀ ਤਿੰਨ ਤਲਾਕ ਦਾ ਮੁੱਦਾ ਭਾਜਪਾ ਦੇ ਚੋਣ ਮੈਨੀਫੋਸਟੋ ਦਾ ਹਿੱਸਾ ਹੈ। ਸਿਵਲ ਕੋਡ ਬਾਰੇ ਇਕ ਸੁਆਲ 'ਤੇ ਉਨ੍ਹਾਂ ਕਿਹਾ ਕਿ ਸਰਕਾਰ ਇਸ ਮੁੱਦੇ 'ਤੇ ਸਿਆਸੀ ਚਰਚਾ ਕਰੇਗੀ। ਉਹ ਇਸ ਮੁੱਦੇ 'ਤੇ ਕਾਨੂੰਨ ਕਮਿਸ਼ਨ ਦੀ ਰਿਪੋਰਟ 'ਤੇ ਵੀ ਵਿਚਾਰ ਕਰੇਗੀ। 
 

ਪਿਛਲੇ ਸਾਲ 31 ਮਈ ਨੂੰ ਕਾਨੂੰਨ ਕਮਿਸ਼ਨ ਨੇ ਇਸ ਮੁੱਦੇ 'ਤੇ ਪੂਰੀ ਰਿਪੋਰਟ ਜਾਰੀ ਕਰਨ ਦੀ ਥਾਂ ਜਾਰੀ ਸਲਾਹ-ਪੱਤਰ 'ਚ ਕਿਹਾ ਸੀ ਕਿ ਇਸ ਸਮੇਂ ਇਕਸਾਰ ਸਿਵਲ ਕੋਡ ਦੀ ਨਾ ਤਾਂ ਲੋੜ ਹੈ ਅਤੇ ਨਾ ਹੀ ਇਹ ਫਾਇਦੇਮੰਦ ਹੈ। ਕਮਿਸ਼ਨ ਨੇ ਵਿਆਹ, ਤਲਾਕ, ਗੁਜ਼ਾਰਾ ਭੱਤਾ ਅਤੇ ਔਰਤਾਂ ਅਤੇ ਮਰਦਾਂ ਦੀ ਵਿਆਹੁਤਾ ਯੋਗ ਉਮਰ ਨਾਲ ਸੰਬੰਧਤ ਕਾਨੂੰਨਾਂ ਵਿੱਚ ਤਬਦੀਲੀਆਂ ਦਾ ਸੁਝਾਅ ਦਿੱਤਾ ਸੀ।

 

ਦੱਸਣਯੋਗ ਹੈ ਕਿ ਵੱਖ ਵੱਖ ਧਰਮਾਂ ਲਈ ਵੱਖ-ਵੱਖ ਸਿਵਲ ਕਾਨੂੰਨ ਨਾ ਹੋਣਾ ਹੀ ਇਕਸਾਰ ਸਿਵਲ ਕੋਡ ਦੀ ਮੂਲ ਭਾਵਨਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bill to ban triple talaq to be brought again Says Law Minister Ravi Shankar Prasad