ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਇਓਟੈਕਨੋਲੋਜੀ ਵਿਭਾਗ ਵੱਲੋਂ ਚਾਰ ਕੋਵਿਡ–19 ਬਾਇਓ ਬੈਂਕਾਂ ਦੀ ਸਥਾਪਨਾ

ਬਾਇਓਟੈਕਨੋਲੋਜੀ ਵਿਭਾਗ ਵੱਲੋਂ ਚਾਰ ਕੋਵਿਡ–19 ਬਾਇਓ ਬੈਂਕਾਂ ਦੀ ਸਥਾਪਨਾ

ਕੋਵਿਡ–19 ਦੀ ਮਹਾਮਾਰੀ ਨੂੰ ਘਟਾਉਣ ਲਈ, ਵੈਕਸੀਨਾਂ, ਡਾਇਓਗਨੌਸਟਿਕਸ (ਨਿਦਾਨਾਂ) ਤੇ ਥੈਰਾਪਿਊਟਿਕਸ (ਇਲਾਜ) ਦੀ ਖੋਜ ਤੇ ਵਿਕਾਸ (ਆਰਐਂਡਡੀ) ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਖੋਜ ਤੇ ਵਿਕਾਸ ਜਤਨਾਂ ਲਈ ਕੋਵਿਡ–19 ਪਾਜ਼ਿਟਿਵ ਵਿਸ਼ਿਆਂ ਦੇ ਸੈਂਪਲ (ਨਮੂਨੇ) ਇੱਕ ਵਡਮੁੱਲੇ ਸਰੋਤ ਹੋ ਸਕਦੇ ਹਨ।

 

 

ਨੀਤੀ ਆਯੋਗ ਨੇ ਬੀਤੇ ਦਿਨੀਂ ਕੋਵਿਡ–19 ਨਾਲ ਸਬੰਧਤ ਖੋਜ ਲਈ ਬਾਇਓ ਸਪੈਸੀਮੈੱਨਜ਼ ਤੇ ਡਾਟਾ ਸਾਂਝੇ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ।

 

 

ਕੈਬਿਨੇਟ ਸਕੱਤਰ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ, ਇੰਡੀਅਨ ਕੌਂਸਲ ਆਵ੍ ਮੈਡੀਕਲ ਰੀਸਰਚ (ਆਈਸੀਐੱਮਆਰ ) ਨੇ ਕੋਵਿਡ–19 ਮਰੀਜ਼ਾਂ ਦੇ ਕਲੀਨਿਕਲ ਸੈਂਪਲ (ਓਰੋਫ਼ੈਰਿੰਗੀਅਲ / ਨੇਜ਼ੋਫ਼ੈਰਿੰਗੀਅਲ ਸਵੈਬਜ਼, ਬ੍ਰੌਂਕੋਐਲਵੀਓਲਰ ਲੈਵੇਜ, ਥੁੱਕ, ਖੂਨ, ਮੂਤਰ ਅਤੇ ਮਲ) ਇਕੱਠੇ ਕਰਨ, ਸਟੋਰ ਕਰ ਕੇ ਰੱਖਣ ਅਤੇ ਉਨ੍ਹਾਂ ਦੀ ਦੇਖ–ਰੇਖ ਕਰਨ ਲਈ 16 ਬਾਇਓ–ਰੀਪੋਸਟਰੀਜ਼ ਅਧਿਸੂਚਿਤ (ਨੋਟੀਫ਼ਾਈ) ਕੀਤੀਆਂ ਗਈਆਂ ਹਨ।

 

 

16 ਬਾਇਓ–ਰੀਪੋਸਟਰੀਜ਼ ਦਾ ਸੂਚੀਕਰਣ ਨਿਮਨਲਿਖਤ ਅਨੁਸਾਰ ਹੈ: ਆਈਸੀਐੱਮਆਰ– 9, ਡੀਬੀਟੀ– 4 ਅਤੇ ਸੀਐੱਸਆਈਆਰ (CSIR) – 3. ਬਾਇਓਟੈਕਨੋਲੋਜੀ ਵਿਭਾਗ ਦੇ ਅਧਿਕਾਰ–ਖੇਤਰ ਅਧੀਨ ਚਾਰ ਬਾਇਓ ਰੀਪੋਜ਼ਿਟਰੀਜ਼ ਇਹ ਹਨ: ਐੱਸੀਆਰ–ਬਾਇਓਟੈੱਕ ਸਾਇੰਸ ਕਲੱਸਟਰ (i) ਟੀਐੱਚਐੱਸਟੀਆਈ (THSTI), ਫ਼ਰੀਦਾਬਾਦ – ਕਲੀਨਿਕਲ ਸੈਂਪਲਜ਼ (ii) ਆਰਸੀਬੀ ਫ਼ਰੀਦਾਬਾਦ – ਵਾਇਰਲ ਸੈਂਪਲਜ਼, ਇੰਸਟੀਚਿਊਟ ਆਵ੍ ਲਾਈਫ਼ ਸਾਇੰਸਜ਼, ਭੁਬਨੇਸ਼ਵਰ, ਇਨਸਟੈੱਮ, ਬੰਗਲੌਰ ਅਤੇ ਆਈਐੱਲਬੀਐੱਸ (ILBS), ਨਵੀਂ ਦਿੱਲੀ। ਕੋਵਿਡ–19 ਮਰੀਜ਼ਾਂ ਦੇ ਓਰੋਫ਼ੈਰਿੰਗੀਅਲ / ਨੇਜ਼ੋਫ਼ੇਰਿੰਗੀਅਲ ਸਵੈਬਜ਼, ਬ੍ਰੌਂਕੋਐਲਵੀਓਲਰ ਲੈਵੇਜ, ਥੁੱਕ, ਮੂਤਰ ਅਤੇ ਮਲ ਦੇ ਸੈਂਪਲ ਲਏ ਜਾਣਗੇ ਤੇ ਭਵਿੱਖ ’ਚ ਵੈਧ ਡਾਇਓਗਨੌਸਟਿਕਸ, ਥੈਰਾਪਿਊਟਿਕਸ, ਵੈਕਸੀਨਾਂ ਆਦਿ ਵਿਕਸਤ ਕਰਨ ਹਿਤ ਵਰਤੋਂ ਲਈ ਉਨ੍ਹਾਂ ਨੂੰ ਸੰਭਾਲ ਕੇ ਰੱਖਿਆ ਜਾਵੇਗਾ।

 

 

ਇਹ ਮਨੋਨੀਤ ਸੁਵਿਧਾਵਾਂ ਨਮੂਨਾ ਸੰਗ੍ਰਹਿ, ਟ੍ਰਾਂਸਪੋਰਟ, ਵੰਡ, ਸਟੋਰ ਕਰਨ ਤੇ ਸਾਂਝਾ ਕਰਨ ਲਈ ਸਮਾਨ ਮਾਪਦੰਡ ਸੰਚਾਲਨ ਪ੍ਰਕਿਰਿਆ (ਐੱਸਓਪੀ – SOP) ਵਿਕਸਤ ਕਰਨਗੀਆਂ। ਕੋਵਿਡ–19 ਦੇ ਨਮੂਨਿਆਂ ਲਈ ਜੈਵਿਕ ਬੈਂਕਾਂ ਦੀ ਭੂਮਿਕਾ ਹੇਠ ਲਿਖੇ ਅਨੁਸਾਰ ਹੋਵੇਗੀ – ਵੈਕਸੀਨ ਤੇ ਇਲਾਜ ਦਾ ਵਿਕਾਸ ਕਰਨਾ; ਨੱਕ ਦ੍ਰਵ ਸਮੇਤ ਨਮੂਨਿਆਂ ਦੇ ਰੱਖ–ਰਖਾਅ ਬਾਰੇ ਮਾਰਗ–ਦਰਸ਼ਨ; ਅਤੇ ਉਨ੍ਹਾਂ ਸਥਿਤੀਆਂ ਦੇ ਵੇਰਵੇ, ਜਿਸ ਅਧੀਨ ਬੀਐੱਸਐੱਲ–3 ਨਾਲ ਸੰਬਧਤ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਣੀ ਹੈ। ਜੈਵਿਕ ਟੈਕਨੋਲੋਜੀ ਵਿਭਾਗ ਭਵਿੱਖ ਦੀ ਇੱਕ ਬਿਹਤਰ ਰਣਨੀਤਕ ਯੋਜਨਾ ਦੇ ਮਾਧਿਅਮ ਰਾਹੀਂ ਇਨ੍ਹਾਂ ਕੋਵਿਡ–19 ਮਨੋਨੀਤ ਜੈਵਿਕ–ਬੈਂਕ ਸੁਵਿਧਾਵਾਂ ਦਾ ਸਮਰਥਨ ਕਰੇਗਾ, ਤਾਂ ਜੋ ਸਮੇਂ ਨਾਲ ਨਵੇਂ ਤਕਨੀਕੀ ਦਖ਼ਲ ਵਿਕਸਤ ਕੀਤੇ ਜਾ ਸਕਣ। ਇਹ ਮਨੋਨੀਤ ਬਾਇਓ–ਰੀਪੋਜ਼ਿਟਰੀ ਅਪਣੇ ਸਬੰਧਤ ਸੰਸਥਾਨਾਂ ਵਿੱਚ ਖੋਜ ਅਤੇ ਵਿਕਾਸ ਦੇ ਮੰਤਵ ਲਈ ਰੋਗ ਸਬੰਧੀ ਨਮੂਨਿਆਂ ਦਾ ਉਪਯੋਗ ਕਰਨਗੇ।

 

 

ਇਸ ਤੋਂ ਇਲਾਵਾ ਬਾਇਓ–ਰੀਪੋਜ਼ਟਿਰੀ ਨਿਦਾਨ, ਚਿਕਿਤਸਾ, ਵੈਕਸੀਨ ਆਦਿ ਦੇ ਵਿਕਾਸ ਵਿੱਚ ਸ਼ਾਮਲ ਅਕਾਦਮਿਕ, ਉਦਯੋਗ ਤੇ ਵਣਜ ਸੰਸਥਾਵਾਂ ਨਾਲ ਨਮੂਨੇ ਸਾਂਝੇ ਕਰਨ ਲਈ ਅਧਿਕਾਰਤ ਕੀਤੇ ਗਏ ਹਨ।

 

 

ਪਰ ਨਮੂਨੇ ਸਾਂਝੇ ਕਰਨ ਤੋਂ ਪਹਿਲਾਂ ਬਾਇਓ–ਰੀਪੋਜ਼ਿਟਰੀ ਬੇਨਤੀ ਦੇ ਮੰਤਵ ਦੀ ਜਾਂਚ ਕਰਨਗੇ ਅਤੇ ਦੇਸ਼ ਨੂੰ ਮਿਲਣ ਵਾਲੇ ਲਾਭ ਨੂੰ ਵੀ ਯਕੀਨੀ ਬਣਾਉਣਗੇ। ਕਲੀਨਿਕਲ ਅਤੇ ਵਾਇਰਲ ਦੋਵੇਂ ਤਰ੍ਹਾਂ ਦੇ ਜੈਵਿਕ–ਨਮੂਨਿਆਂ ਨੂੰ ਸਾਂਝਾ ਕਰਨਾ, ਸਾਡੇ ਖੋਜਕਾਰਾਂ, ਸਟਾਰਟ–ਅੱਪਸ ਤੇ ਉਦਯੋਗ ਦੁਆਰਾ ਨਵੀਂ ਟੈਕਨੋਲੋਜੀ ਤੇ ਉਤਪਾਦ ਵਿਕਾਸ ਲਈ ਅਹਿਮ ਹੋਵੇਗਾ। ਇਹ ਆਤਮਨਿਰਭਰ ਭਾਰਤ ਬਣਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Biotechnology Department establishes four KOVID-19 Bio Banks